21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਐਡਵੋਕੇਟ ਅਭਿਰਾ, ਸਮਿ੍ਧੀ ਸ਼ੁਕਲਾ

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਐਡਵੋਕੇਟ ਅਭਿਰਾ, ਸਮਿ੍ਧੀ ਸ਼ੁਕਲਾ

ਅਜੀਤ ਡੈਸਕ 21-10-2026

14 ਨਵੰਬਰ, 1995 ਨੂੰ  ਉੱਤਰ ਪ੍ਰਦੇਸ਼ ਦੇ ਕਾਨ੍ਹਪੁਰ ਵਿਚ ਜਨਮੀ ਅਦਾਕਾਰਾ ਸਮਿ੍ਧੀ ਸ਼ੁਕਲਾ ਐਕਟਿੰਗ ਵਿਚ ਆਉਣ ਤੋਂ ਪਹਿਲਾਂ ਬਤੌਰ ਵਾਇਸ ਕਲਾਕਾਰ ਐਨੀਮੇਟੇਡ ਸੀਰੀਜ਼ 'ਲਿਟਿਲ ਸਿੰਘਮ', 'ਗੋਲਮਾਲ ਜੂਨੀਅਰ', 'ਮਾਈਟੀ ਲਿਟਿਲ ਭੀਮ' ਅਤੇ 'ਡੋਰੇਮੋਨ' ਵਰਗੇ ਕਈ ਸ਼ੋਆਂ ਦੇ ਕਰੈਕਟਰਾਂ ਲਈ ਆਪਣੀ ਆਵਾਜ਼ ਦੇ ਚੁੱਕੀ ਹੈ |

ਐਕਟਿੰਗ ਕਰੀਅਰ ਸ਼ੁਰੂ ਕਰਨ ਤੋਂ ਬਾਅਦ ਵੀ ਸਮਿ੍ਧੀ ਸ਼ੁਕਲਾ ਓ.ਟੀ.ਟੀ. ਦੀਆਂ ਕਈ ਵੈੱਬ ਸੀਰੀਜ਼ ਦੇ ਨਾਲ ਰਣਬੀਰ ਕਪੂਰ ਦੀ ਫ਼ਿਲਮ 'ਐਨੀਮਲ' ਦੇ ਓ.ਟੀ.ਟੀ. ਪਲੇਟਫਾਰਮ ਨੈਟਫਲਿਕਸ ਦੇ ਇੰਗਲਿਸ਼ ਵਰਸ਼ਨ ਵਿਚ ਤਿ੍ਪਤੀ ਡਿਮਰੀ ਨੂੰ  ਆਪਣੀ ਆਵਾਜ਼ ਦਿੰਦੀ ਰਹੀ ਹੈ | ਓ.ਟੀ.ਟੀ. 'ਤੇ ਰਿਲੀਜ਼ ਹੋਈ 'ਬ੍ਰਹਮਅਸਤਰ' ਵਿਚ ਉਹ ਆਲੀਆ ਭੱਟ ਦੀ ਆਵਾਜ਼ ਬਣੀ ਸੀ |
ਸਮਿ੍ਧੀ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਰ ਕੰਨੜ ਫ਼ਿਲਮ 'ਤਾਜਮਹੱਲ-2' ਤੋਂ ਕੀਤੀ ਸੀ | ਉਸ ਤੋਂ ਬਾਅਦ ਉਸੇ ਸਾਲ ਉਹ ਟੀ.ਵੀ. ਸੀਰੀਅਲ 'ਸਾਵੀ ਕੀ ਸਵਾਰੀ' ਵਿਚ ਸਾਵੀ ਡਾਲਮੀਆ ਦੇ ਕਿਰਦਾਰ ਵਿਚ ਨਜ਼ਰ ਆਈ ਸੀ |
ਹਾਲਾਂਕਿ ਉਸ ਦਾ ਇਹ ਸ਼ੋਅ ਜ਼ਿਆਦਾ ਦਿਨ ਨਹੀਂ ਚੱਲਿਆ ਪਰ ਇਸ ਦੇ ਬੰਦ ਹੋਣ ਤੋਂ ਬਾਅਦ ਸਮਿ੍ਧੀ ਨੂੰ  ਇਕ ਹੋਰ ਟੀ.ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਮਿਲ ਗਿਆ ਸੀ ਜਿਸ ਦਾ ਪ੍ਰਸਾਰਨ 2023 ਤੋਂ ਸ਼ੁਰੂ ਹੋਇਆ ਅਤੇ ਹੁਣ ਤੱਕ ਟੈਲੀਕਾਸਟ ਹੋ ਰਿਹਾ ਹੈ |
ਇਸ ਸ਼ੋਅ ਵਿਚ ਅਕਸ਼ਰਾ ਦੀ ਬੇਟੀ ਐਡਵੋਕੇਟ ਅਭਿਰਾ ਸ਼ਰਮਾ ਪੋਦਾਰ ਦੇ ਕਿਰਦਾਰ ਵਿਚ ਸਮਿ੍ਧੀ ਸ਼ੁਕਲਾ ਨੂੰ  ਏਨੀ ਜ਼ਿਆਦਾ ਹਰਮਨਪਿਆਰਤਾ ਮਿਲੀ ਕਿ ਇਸ ਤੋਂ ਬਾਅਦ ਉਸ ਨੂੰ  ਘਰ-ਘਰ ਵਿਚ ਪਛਾਣਿਆ ਜਾਣ ਲੱਗਿਆ | ਇਸ ਦੇ ਇਸ ਕਿਰਦਾਰ ਦਾ ਦਰਸ਼ਕਾਂ 'ਤੇ ਏਨਾ ਡੂੰਘਾ ਅਸਰ ਹੈ ਕਿ ਅੱਜ ਦੇ ਸਭ ਤੋਂ ਜ਼ਿਆਦਾ ਹਰਮਨਪਿਆਰੇ ਸ਼ੋਅ 'ਅਨੁਪਮਾ' ਦੇ ਗੈਸਟ ਅਪੀਰੀਅਸ ਵਿਚ ਉਸ ਨੂੰ  ਇਸੇ ਕਿਰਦਾਰ ਨੂੰ  ਨਿਭਾਉਣ ਦਾ ਮੌਕਾ ਮਿਲਿਆ ਹੈ |

ਪਿਛਲੀ ਖ਼ਬਰ ਬਾਲੀਵੁੱਡ ਦੇ ਵੱਡੇ ਪ੍ਰਾਜੈਕਟ 'ਸਮੁਕ' ਦਾ ਹਿੱਸਾ ਬਣੀ ਰੁਕਮਣੀ ਮੈਤਰਾ? ਅਗਲੀ ਖ਼ਬਰ ਜੰਮੂ ਕਸ਼ਮੀਰ ਦਾ ਪੰਜਾਬੀ ਰੰਗਮੰਚ, ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰ ਬਿਕਰਮਜੀਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।