26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਮਿ੍ਤੀ ਮੰਧਾਨਾ ਨੇ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਵਿਚ ਮੁੜ ਸਿਖਰਲਾ ਸਥਾਨ ਹਾਸਿਲ ਕੀਤਾ <br/>

ਅਜੀਤ ਡੈਸਕ 18-06-2025

ਦੁਬਈ, 17 ਜੂਨ (ਪੀ.ਟੀ.ਆਈ.)-ਭਾਰਤ ਦੀ ਉਪ-ਕਪਤਾਨ ਸਮਿ੍ਤੀ ਮੰਧਾਨਾ ਮੰਗਲਵਾਰ ਨੂੰ 2019 ਤੋਂ ਬਾਅਦ ਪਹਿਲੀ ਵਾਰ ਆਈ.ਸੀ.ਸੀ. ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਵਿਚ ਸਿਖਰਲੇ ਸਥਾਨ 'ਤੇ ਪਹੁੰਚ ਗਈ ਹੈ ਜਦੋਂ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਡਟ ਨੇ ਤਾਜ਼ਾ ਅਪਡੇਟ ਵਿਚ 19 ਰੇਟਿੰਗ ਅੰਕ ਗੁਆ ਦਿੱਤੇ ਹਨ | ਮੰਧਾਨਾ ਦੇ ਕੁੱਲ 727 ਰੇਟਿੰਗ ਅੰਕ ਹਨ ਜਿਸ ਤੋਂ ਬਾਅਦ ਇੰਗਲੈਂਡ ਦੀ ਕਪਤਾਨ ਨੈਟਲੀ ਸਾਈਵਰ-ਬਰੰਟ 719 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ | ਵੋਲਵਾਰਡਟ ਹੁਣ 719 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ | ਮੰਧਾਨਾ ਤੋਂ ਬਾਅਦ ਸੂਚੀ ਵਿਚ ਅਗਲੇ ਦੋ ਭਾਰਤੀ ਬੱਲੇਬਾਜ਼ ਜੇਮੀਮਾ ਰੌਡਰਿਗਜ਼ ਤੇ ਕਪਤਾਨ ਹਰਮਨਪ੍ਰੀਤ ਕੌਰ ਹਨ, ਜੋ ਕ੍ਰਮਵਾਰ 14ਵੇਂ ਤੇ 15ਵੇਂ ਸਥਾਨ 'ਤੇ ਹਨ | ਭਾਰਤ ਤੇ ਇੰਗਲੈਂਡ ਇਸ ਮਹੀਨੇ ਦੇ ਅੰਤ ਵਿਚ ਪੰਜ ਟੀ-20 ਤੇ ਤਿੰਨ ਇੱਕ ਰੋਜ਼ਾ ਮੈਚਾਂ ਵਿਚ ਆਹਮੋ-ਸਾਹਮਣੇ ਹੋਣਗੇ | ਹਾਲਾਂਕਿ ਮੰਧਾਨਾ ਹਾਲ ਹੀ ਦੇ ਸਮੇਂ ਵਿਚ ਇੱਕ ਰੋਜ਼ਾ ਬੱਲੇਬਾਜ਼ਾਂ ਦੀ ਸੂਚੀ ਵਿਚ ਚੋਟੀ ਦੇ 10 ਵਿਚ ਸ਼ਾਮਿਲ ਹੋ ਗਈ ਹੈ, ਪਰ ਖੱਬੇ ਹੱਥ ਦੀ ਇਹ ਬੱਲੇਬਾਜ਼ 2019 ਦੀ ਸ਼ੁਰੂਆਤ ਤੋਂ ਬਾਅਦ ਇਸ ਸਥਾਨ 'ਤੇ ਨਹੀਂ ਰਹੀ ਹੈ ਕਿਉਂਕਿ ਛੇ ਸਾਲਾਂ ਤੋਂ ਵੱਧ ਸਮੇਂ ਦਾ ਸੋਕਾ ਖਤਮ ਹੋ ਗਿਆ ਹੈ | ਭਾਰਤ ਦੀ ਇਹ ਸਲਾਮੀ ਬੱਲੇਬਾਜ਼ ਹਾਲ ਹੀ ਵਿਚ ਸ਼ਾਨਦਾਰ ਲੈਅ ਵਿਚ ਹੈ ਅਤੇ ਕੋਲੰਬੋ ਵਿਚ ਸ਼੍ਰੀਲੰਕਾ ਤੇ ਦੱਖਣੀ ਅਫਰੀਕਾ ਵਿਰੁੱਧ ਭਾਰਤ ਦੀ ਹਾਲੀਆ ਤਿਕੋਣੀ ਲੜੀ ਦੇ ਫਾਈਨਲ ਦੌਰਾਨ ਇੱਕ ਸ਼ਾਨਦਾਰ ਸੈਂਕੜਾ ਲਗਾਇਆ ਹੈ | ਮੰਧਾਨਾ ਟੀ-20 ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਵੀ ਹੈ | ਇਹ ਮੰਧਾਨਾ ਦਾ ਆਪਣੇ ਕਰੀਅਰ ਦਾ 11ਵਾਂ ਇੱਕ ਰੋਜ਼ਾ ਸੈਂਕੜਾ ਸੀ ਤੇ ਇਸਨੇ ਖੱਬੇ ਹੱਥ ਦੀ ਇਸ ਬੱਲੇਬਾਜ਼ ਨੂੰ ਵੋਲਵਾਰਡਟ ਤੋਂ ਪਿੱਛੇ ਛੱਡ ਕੇ ਆਪਣੀ ਰੇਟਿੰਗ ਵਿਚ ਸੁਧਾਰ ਕਰਨ ਵਿਚ ਯੋਗਦਾਨ ਪਾਇਆ |

ਪਿਛਲੀ ਖ਼ਬਰ ਮਾਲਦੀਵ 'ਚ ਭਾਰਤ ਦੀ ਬਾਸਕਿਟਬਾਲ ਟੀਮ ਨੇ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਸਕਾਮਿਸ ਦੇ ਪੰਜਾਬੀ ਵਿਦਿਆਰਥੀ ਨੂੰ ਮਿਲਿਆ 'ਗਵਰਨਰ ਜਨਰਲ ਸਿਲਵਰ ਮੈਡਲ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।