26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਮਾਲਦੀਵ 'ਚ ਭਾਰਤ ਦੀ ਬਾਸਕਿਟਬਾਲ ਟੀਮ ਨੇ ਜਿੱਤਿਆ ਸੋਨ ਤਗਮਾ <br/>

ਭਾਰਤੀ ਬਾਸਕਿਟਬਾਲ ਟੀਮ ਦੀ ਕੋਚ ਸਲੋਨੀ ਤੇ ਪੰਜਾਬ ਦੀ ਖਿਡਾਰਨ ਤਸ਼ਮੀਤ ਕੌਰ ਆਪਣੇ ਜੇਤੂ ਤਗਮੇ ਨਾਲ | <br/> 18-06-2025

ਜਲੰਧਰ, 17 ਜੂਨ (ਡਾ. ਜਤਿੰਦਰ ਸਾਬੀ)-ਬਾਸਕਿਟਬਾਲ ਦੇ ਮਾਲਦੀਵ 'ਚ ਕਰਵਾਏ ਜਾ ਰਹੇ ਕੁਆਲੀਫਾਈ ਜ਼ੋਨ ਦੇ ਮੁਕਾਬਲੇ 'ਚੋਂ ਭਾਰਤ ਦੀਆਂ ਅੰਡਰ-16 ਵਰਗ ਦੀਆਂ ਲੜਕੀਆਂ ਦੀ ਟੀਮ ਨੇ ਤਿੰਨ ਮੈਚ ਬੰਗਲਾਦੇਸ਼, ਮਾਲਦੀਵ ਤੇ ਸ਼੍ਰੀਲੰਕਾਂ ਦੀ ਟੀਮ ਨਾਲ ਖੇਡੇ ਤੇ ਤਿੰਨਾਂ ਮੈਚਾਂ 'ਚ ਜਿੱਤ ਹਾਸਲ ਕੀਤੀ | ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਟੀਮ 'ਚ ਪੰਜਾਬ ਦੀ ਖਿਡਾਰਨ ਤਸ਼ਮੀਤ ਕੌਰ ਸ਼ਾਮਿਲ ਸੀ ਤੇ ਨਾਲ ਹੋ ਕੋਚ ਸਲੋਨੀ ਵੀ ਪੰਜਾਬ ਬਾਸਕਿਟਬਾਲ ਦੀ ਕੋਚ ਹੈ ਜੋ ਇਸ ਵੇਲੇ ਭਾਰਤੀ ਬਾਸਕਿਟਬਾਲ ਟੀਮ ਦੀ ਕੋਚ ਹੈ | ਜੇਤੂ ਟੀਮ ਦੀਆਂ ਖਿਡਾਰਨਾਂ ਨੂੰ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਨੇ ਵਧਾਈ ਦਿੱਤੀ ਤੇ ਕੋਚ ਸਲੋਨੀ ਤੇ ਖਿਡਾਰਨ ਤਸ਼ਮੀਤ ਕੌਰ ਨੂੰ ਪੰਜਾਬ ਲਈ ਮਾਣ ਵਾਲੀ ਗੱਲ ਦੱਸਿਆ |

ਪਿਛਲੀ ਖ਼ਬਰ -ਈਰਾਨ-ਇਜ਼ਰਾਈਲ ਟਕਰਾਅ ਪੰਜਵੇਂ ਦਿਨ 'ਚ ਦਾਖਲ- ਟਰੰਪ ਦੇ ਤਹਿਰਾਨ ਖਾਲੀ ਕਰਨ ਦੀ ਚਿਤਾਵਨੀ ਤੋਂ ਬਾਅਦ ਤੇਲ ਦੀਆਂ ਕੀਮਤਾ... ਅਗਲੀ ਖ਼ਬਰ ਸਮਿ੍ਤੀ ਮੰਧਾਨਾ ਨੇ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਵਿਚ ਮੁੜ ਸਿਖਰਲਾ ਸਥਾਨ ਹਾਸਿਲ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।