26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

-ਈਰਾਨ-ਇਜ਼ਰਾਈਲ ਟਕਰਾਅ ਪੰਜਵੇਂ ਦਿਨ 'ਚ ਦਾਖਲ- ਟਰੰਪ ਦੇ ਤਹਿਰਾਨ ਖਾਲੀ ਕਰਨ ਦੀ ਚਿਤਾਵਨੀ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਭਾਰੀ ਵਾਧਾ <br/>

ਅਜੀਤ ਡੈਸਕ 18-06-2025
ਸਾਨ ਫਰਾਂਸਿਸਕੋ, 17 ਜੂਨ (ਐਸ ਅਸ਼ੋਕ ਭÏਰਾ)-ਇਜ਼ਰਾਈਲ ਤੇ ਇਰਾਨ ਦਰਮਿਆਨ ਚੱਲ ਰਹੇ ਯੁੱਧ ਤੇ ਬਣਦੇ ਜਾ ਰਹੇ ਖਤਰਨਾਕ ਟਕਰਾ ਤੋਂ ਦੁਨੀਆਂ ਦੇ ਅਮਨ ਪਸੰਦ ਲੋਕਾਂ ਦੀਆਂ ਚਿੰਤਾਵਾਂ ਇਸ ਕਰਕੇ ਵਧਦੀਆਂ ਜਾ ਰਹੀਆਂ ਹਨ ਕਿ ਜੇ ਇਸ ਯੁੱਧ ਨੂੰ ਮੋੜ ਨਾ ਪਿਆ ਤਾਂ ਨਤੀਜੇ ਬਹੁਤ ਹੀ ਭਿਆਨਕ ਹੋ ਸਕਦੇ ਹਨ ¢ ਦੋਵਾਂ ਦੇਸ਼ਾਂ ਨੇ ਲਗਾਤਾਰ ਪੰਜਵੇਂ ਦਿਨ ਇੱਕ ਦੂਜੇ 'ਤੇ ਹਮਲਾ ਕੀਤਾ, ਤੇ ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਈਰਾਨੀਆਂ ਨੂੰ ਤਹਿਰਾਨ ਖਾਲੀ ਕਰਨ ਦੀ ਅਪੀਲ ਵੀ ਆ ਗਈ, ਜਿਸਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਇਰਾਨ ਵਲੋਂ ਪ੍ਰਮਾਣੂ ਹਥਿਆਰਾਂ ਦੇ ਵਿਕਾਸ ਨੂੰ ਰੋਕਣ ਲਈ ਇੱਕ ਸਮਝੌਤੇ ਨੂੰ ਰੱਦ ਕੀਤਾ ਗਿਆ ਹੈ ¢ ਵ੍ਹਾਈਟ ਹਾਊਸ ਨੇ ਕਿਹਾ ਕਿ ਮੱਧ ਪੂਰਬ ਦੀ ਸਥਿਤੀ ਕਾਰਨ ਰਾਸ਼ਟਰਪਤੀ ਟਰੰਪ ਕੈਨੇਡਾ ਵਿਚ ਜੀ-7 ਸੰਮੇਲਨ ਤੋਂ ਇੱਕ ਦਿਨ ਪਹਿਲਾਂ ਹੀ ਨਿਕਲਣ ਵਾਲੇ ਸਨ ¢ ਟਰੰਪ ਨੇ ਅੱਜ ਸੰਮੇਲਨ ਵਿਚ ਮÏਜੂਦ ਹੋਰ ਵਿਸ਼ਵ ਨੇਤਾਵਾਂ ਨਾਲ ਇੱਕ ਰਸਮੀ ਫੋਟੋ-ਸੈਸ਼ਨ ਦੌਰਾਨ ਕਿਹਾ ਕਿ ਤੁਸੀਂ ਵੀ ਸ਼ਾਇਦ ਉਹੀ ਕੁਝ ਦੇਖ ਰਹੇ ਹੋ ਜੋ ਮੈਂ ਦੇਖਦਾ ਹਾਂ ਤੇ ਮੈਨੂੰ ਜਿੰਨੀ ਜਲਦੀ ਹੋ ਸਕੇ ਵਾਪਸ ਜਾਣਾ ਪਵੇਗਾ¢ਭਾਵੇਂ ਇਜ਼ਰਾਈਲ-ਇਰਾਨ ਯੁੱਧ ਨੇ ਡੈਮੋਕ੍ਰੇਟਾਂ ਨੂੰ ਵੀ ਵੰਡਿਆ, ਪਰ ਟਰੰਪ ਦੀ ਕੂਟਨੀਤੀ ਨੇ ਰਿਪਬਲਿਕਨਾਂ ਨੂੰ ਵੀ ਅਲੱਗ-ਥਲੱਗ ਕਰ ਦਿੱਤਾ ਹੈ ¢ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਕਿ ਟਰੰਪ ਦਾ ਜਲਦੀ ਜਾਣਾ ਲਾਹੇਵੰਦ ਹੈ ਤੇ ਇਜ਼ਰਾਈਲ ਅਤੇ ਇਰਾਨ ਨੂੰ ਜੰਗਬੰਦੀ ਲਈ ਸਹਿਮਤ ਕਰਵਾਉਣ ਦਾ ਉਦੇਸ਼ ਹੈ ¢ ਟਰੰਪ ਨੇ ਸਖਤ ਲਹਿਜ਼ 'ਚ ਕਿਹਾ ਕਿ ਇਰਾਨ ਨੂੰ ਉਸ 'ਸੌਦੇ' 'ਤੇ ਤੁਰੰਤ ਦਸਤਖਤ ਕਰਨੇ ਚਾਹੀਦੇ ਸਨ | ਉਨ੍ਹਾਂ ਨੂੰ ਵਾਰ-ਵਾਰ ਕਹਿ ਰਿਹਾਂ ਕਿ ਇਹ ਮਨੁੱਖੀ ਜੀਵਨ ਦੀ ਬਰਬਾਦੀ ਹੈ ਤੇ ਸਾਰਿਆਂ ਨੂੰ ਤੁਰੰਤ ਤਹਿਰਾਨ ਖਾਲੀ ਕਰ ਦੇਣਾ ਚਾਹੀਦਾ ਹੈ! ਉਧਰ ਟਰੰਪ ਦੀ ਸਰਗਰਮੀ ਦੇ ਨਾਲ ਨਾਲ ਤਹਿਰਾਨ ਨੇ ਓਮਾਨ, ਕਤਰ ਅਤੇ ਸਾਊਦੀ ਅਰਬ ਨੂੰ ਕਿਹਾ ਹੈ ਕਿ ਉਹ ਟਰੰਪ ਨੂੰ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 'ਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋਣ ਲਈ ਦਬਾਅ ਪਾਉਣ ਤੇ ਬਦਲੇ ਵਿਚ, ਦੋ ਈਰਾਨੀ ਅਤੇ ਤਿੰਨ ਖੇਤਰੀ ਸਰੋਤਾਂ ਦੇ ਅਨੁਸਾਰ, ਈਰਾਨ ਪ੍ਰਮਾਣੂ ਗੱਲਬਾਤ ਵਿਚ ਲਚਕਤਾ ਦਿਖਾਏਗਾ | ਈਰਾਨੀ ਅਧਿਕਾਰੀਆਂ ਨੇ ਪੰਜ ਦਿਨਾਂ ਵਿਚ 224 ਮੌਤਾਂ ਦੀ ਰਿਪੋਰਟ ਦਿੱਤੀ, ਜਿਨ੍ਹਾਂ ਵਿਚ ਜ਼ਿਆਦਾਤਰ ਨਾਗਰਿਕ ਸਨ, ਜਦੋਂ ਕਿ ਇਜ਼ਰਾਈਲ ਨੇ ਕਿਹਾ ਕਿ 24 ਨਾਗਰਿਕ ਮਾਰੇ ਗਏ ਹਨ¢ ਇਜ਼ਰਾਈਲ ਦੇ ਵਿੱਤ ਮੰਤਰੀ ਬੇਜ਼ਲੇਲ ਸਮੋਟਰਿਚ ਨੇ ਕਿਹਾ ਕਿ ਈਰਾਨੀ ਹਮਲਿਆਂ ਤੋਂ ਹੋਏ ਨੁਕਸਾਨ ਕਾਰਨ ਲਗਭਗ 3,000 ਇਜ਼ਰਾਈਲੀ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ¢

ਪਿਛਲੀ ਖ਼ਬਰ ਕੈਨੇਡਾ ਦੇ ਟੋਇੰਗ ਰੈਕੇਟ ਮਾਮਲੇ 'ਚ ਭਾਰਤੀ ਮੂਲ ਦੇ ਸ਼ੱਕੀਆਂ ਸਮੇਤ 18 ਗਿ੍ਫ਼ਤਾਰ <br/> ਅਗਲੀ ਖ਼ਬਰ ਮਾਲਦੀਵ 'ਚ ਭਾਰਤ ਦੀ ਬਾਸਕਿਟਬਾਲ ਟੀਮ ਨੇ ਜਿੱਤਿਆ ਸੋਨ ਤਗਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।