ਕੋਲਕਾਤਾ, 22 ਜੂਨ (ਪੀ. ਟੀ. ਆਈ.)-ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਟੀਮ ਇੰਡੀਆ ਦੇ ਕੋਚ ਬਣਨ ਲਈ ਤਿਆਰ ਹਨ | ਉਨ੍ਹਾਂ ਨੇ ਇੱਕ ਇੰਟਰਵਿਊ ਵਿਚ ਇਹ ਇੱਛਾ ਪ੍ਰਗਟਾਈ | ਉਨ੍ਹਾਂ ਨੇ ਰਾਜਨੀਤੀ ਵਿਚ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ | ਇਸ ਤੋਂ ਇਲਾਵਾ ਸਾਬਕਾ ਬੀ.ਸੀ.ਸੀ.ਆਈ. ਪ੍ਰਧਾਨ ਨੇ ਗੌਤਮ ਗੰਭੀਰ ਦੀ ਕੋਚਿੰਗ ਬਾਰੇ ਵੀ ਗੱਲ ਕੀਤੀ | ਭਾਰਤੀ ਟੀਮ ਇਨ੍ਹੀਂ ਦਿਨੀਂ ਇੰਗਲੈਂਡ ਦੇ ਦੌਰੇ 'ਤੇ ਹੈ | ਇਸ ਸਮੇਂ ਦੌਰਾਨ ਦੋਵਾਂ ਟੀਮਾਂ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਖੇਡੀ ਜਾ ਰਹੀ ਹੈ | ਲੜੀ ਦਾ ਪਹਿਲਾ ਮੈਚ ਲੀਡਜ਼ ਦੇ ਹੈਡਿੰਗਲੇ ਗਰਾਊਾਡ 'ਤੇ ਖੇਡਿਆ ਜਾ ਰਿਹਾ ਹੈ | ਕੋਚਿੰਗ ਦੇ ਸਵਾਲ 'ਤੇ ਗਾਂਗੁਲੀ ਨੇ ਕਿਹਾ ਕਿ ਮੈਂ ਵੱਖ-ਵੱਖ ਭੂਮਿਕਾਵਾਂ ਨਿਭਾਈਆਂ, ਬੰਗਾਲ ਕਿ੍ਕਟ ਐਸੋਸੀਏਸ਼ਨ ਦਾ ਪ੍ਰਧਾਨ ਬਣਿਆ ਤੇ ਫਿਰ ਬੀ.ਸੀ.ਸੀ.ਆਈ. ਦਾ ਪ੍ਰਧਾਨ ਬਣਿਆ | ਮੈਨੂੰ ਕਦੇ ਸਮਾਂ ਨਹੀਂ ਮਿਲਿਆ, ਪਰ ਦੇਖਦੇ ਹਾਂ ਕਿ ਭਵਿੱਖ ਵਿਚ ਕੀ ਹੁੰਦਾ ਹੈ | ਮੈਂ ਹੁਣ 50 ਸਾਲਾਂ ਦਾ ਹਾਂ ਤੇ ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਭਾਰਤੀ ਟੀਮ ਦਾ ਕੋਚ ਬਣਨ ਲਈ ਤਿਆਰ ਹਾਂ | ਦੇਖਦੇ ਹਾਂ ਭਵਿੱਖ ਵਿਚ ਕੀ ਹੁੰਦਾ ਹੈ |
ਗਾਂਗੁਲੀ ਭਾਰਤੀ ਟੀਮ ਦੇ ਕੋਚ ਬਣਨ ਲਈ ਤਿਆਰ <br/>
ਅਜੀਤ ਡੈਸਕ
23-06-2025