ਅਬੂ ਧਾਬੀ, 22 ਅਕਤੂਬਰ (ਪੀ.ਟੀ.ਆਈ.)-ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ, ਸ਼੍ਰੀਸੰਤ ਤੇ ਪਿਊਸ਼ ਚਾਵਲਾ ਨੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਤੇ ਦੱਖਣੀ ਅਫਰੀਕਾ ਦੇ ਫਾਫ ਡੂ ਪਲੇਸਿਸ ਦੇ ਨਾਲ, 18 ਤੋਂ 30 ਨਵੰਬਰ ਤੱਕ ਇੱਥੇ ਜ਼ਾਇਦ ਕ੍ਰਿਕਟ ਸਟੇਡੀਅਮ 'ਚ ਹੋਣ ਵਾਲੇ ਅਬੂ ਧਾਬੀ ਟੀ10 ਕ੍ਰਿਕਟ ਟੂਰਨਾਮੈਂਟ 'ਚ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ | ਟੂਰਨਾਮੈਂਟ 'ਚ ਕੁੱਲ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ 'ਚ ਪੰਜ ਨਵੀਆਂ ਟੀਮਾਂ ਸ਼ਾਮਲ ਹਨ | ਜੋ ਕਿ ਅਜਮਾਨ ਟਾਇਟਨਸ, ਵਿਸਟਾ ਰਾਈਡਰਸ, ਰਾਇਲ ਚੈਂਪਸ, ਐਸਪਿਨ ਸਟੈਲੀਅਨਜ਼ ਅਤੇ ਕਵੇਟਾ ਕੁਆਲੀਫਾਇਰ ਹਨ | ਪਿਛਲੇ ਸਾਲ ਦੀਆਂ ਟੀਮਾਂ, ਦਿੱਲੀ ਬੁੱਲਜ਼, ਨੌਰਦਰਨ ਵਾਰੀਅਰਜ਼ ਤੇ ਡੇਕਨ ਗਲੇਡੀਏਟਰਜ਼ ਵੀ ਮੁਕਾਬਲਾ ਕਰਨਗੀਆਂ | ਐਸਪਿਨ ਸਟੈਲੀਅਨਜ਼ ਨੇ ਆਉਣ ਵਾਲੇ ਟੂਰਨਾਮੈਂਟ ਲਈ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ | ਅਜਮਾਨ ਟਾਇਟਨਸ ਨੇ ਭਾਰਤ ਦੇ ਵਿਸ਼ਵ ਕੱਪ ਜੇਤੂ ਲੈਗ-ਸਪਿਨਰ ਚਾਵਲਾ ਨੂੰ ਬਰਕਰਾਰ ਰੱਖਿਆ ਹੈ |
ਹਰਭਜਨ, ਪੋਲਾਰਡ, ਡੂ ਪਲੇਸਿਸ ਤੇ ਚਾਵਲਾ ਅਬੂ ਧਾਬੀ ਟੀ10 'ਚ ਖੇਡਣਗੇ <br/>
ਅਜੀਤ ਡੈਸਕ
23-10-2025