16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਆਪ੍ਰੇਸ਼ਨ ਸੰਧੂਰ 'ਚ ਵੱਡੀ ਤਬਾਹੀ ਤੋਂ ਬਾਅਦ ਮੁੜ ਉੱਭਰ ਰਿਹਾ ਲਸ਼ਕਰ-ਏ-ਤਾਇਬਾ

ਅਜੀਤ ਡੈਸਕ 23-10-2025

ਅੰਮਿ੍ਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ਦੌਰਾਨ ਪਾਕਿਸਤਾਨ ਦੇ ਮੁਰੀਦ ਕੇ ਸ਼ਹਿਰ ਵਿਖੇ ਲਸ਼ਕਰ-ਏ-ਤਾਇਬਾ ਹੈੱਡਕੁਆਟਰ ਦੀ ਹੋਈ ਤਬਾਹੀ ਤੋਂ ਬਾਅਦ ਅੱਤਵਾਦੀ ਸੰਗਠਨ ਮੁੜ ਉੱਭਰ ਰਿਹਾ ਹੈ | ਜਿਸ ਦੀ ਸ਼ੁਰੂਆਤ ਕਰਦਿਆਂ ਲਸ਼ਕਰ ਨੇ 2 ਨਵੰਬਰ ਨੂੰ ਲਾਹੌਰ ਦੇ ਮੀਨਾਰ-ਏ-ਪਾਕਿਸਤਾਨ 'ਚ ਇਕ ਵੱਡੀ ਰੈਲੀ ਦੀ ਯੋਜਨਾ ਬਣਾਈ ਹੈ | ਇਸ ਰੈਲੀ 'ਚ ਲਸ਼ਕਰ ਦੀ ਰਾਜਨੀਤਕ ਜਮਾਤ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀ. ਐੱਮ. ਐੱਮ. ਐੱਲ.) ਦੇ ਰਾਣਾ ਮੁਹੰਮਦ ਅਸ਼ਫਾਕ, ਆਈ. ਐੱਸ. ਆਈ. ਐੱਸ. (ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ) ਦੇ ਮੀਰ ਸ਼ਫੀਕ ਉਰ ਰਹਿਮਾਨ ਮੈਂਗਲ ਸਮੇਤ ਸੈਂਕੜੇ ਲੋੜੀਂਦੇ ਅੱਤਵਾਦੀ ਹਿੱਸਾ ਲੈਣਗੇ | ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਹਾਫ਼ਿਜ਼ ਸਈਦ ਦਾ ਪੁੱਤਰ ਤਲਹਾ ਸਈਦ ਰੈਲੀ ਦੀ ਤਿਆਰੀ 'ਚ ਰੁੱਝਿਆ ਹੋਇਆ ਹੈ | ਲਸ਼ਕਰ ਦੁਆਰਾ ਰੈਲੀ ਦੇ ਜਾਰੀ ਕੀਤੇ ਗਏ ਪੋਸਟਰਾਂ 'ਚ ਪਹਿਲਗਾਮ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਸੈਫੁੱਲਾ ਕਸੂਰੀ ਦੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ | ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨੀ ਫ਼ੌਜ ਤੇ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਇਸ ਰੈਲੀ ਰਾਹੀਂ ਲਸ਼ਕਰ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾ ਰਹੀ ਹੈ | ਅੱਤਵਾਦੀ ਹਾਫ਼ਿਜ਼ ਅਬਦੁਲ ਰਊਫ ਨੇ ਪਾਕਿਸਤਾਨੀਆਂ ਨੂੰ ਰੈਲੀ 'ਚ ਵੱਡੀ ਗਿਣਤੀ 'ਚ ਪਹੁੰਚਣ ਦੀ ਅਪੀਲ ਕਰਦੇ ਹੋਏ ਇਕ ਵੀਡੀਓ ਵੀ ਜਾਰੀ ਕੀਤਾ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਆਪਣੀ ਇਕ ਮਹਿਲਾ ਬਿ੍ਗੇਡ ਵੀ ਤਿਆਰ ਕਰ ਰਿਹਾ ਹੈ ਅਤੇ ਇਸ ਨੂੰ ਜਮਾਤ ਉਲ-ਮੁਮਿਨਤ ਦਾ ਨਾਂਅ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਕੈਲਗਰੀ ਚੋਣਾਂ 'ਚ ਜਰਮੀ ਫਰਕਸ ਮੇਅਰ ਚੁਣੇ ਗਏ <br/> ਅਗਲੀ ਖ਼ਬਰ ਹਰਭਜਨ, ਪੋਲਾਰਡ, ਡੂ ਪਲੇਸਿਸ ਤੇ ਚਾਵਲਾ ਅਬੂ ਧਾਬੀ ਟੀ10 'ਚ ਖੇਡਣਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।