ਕੈਲਗਰੀ, 22 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਤੇ ਨੇੜਲੇ ਸ਼ਹਿਰ ਚੈਸਟਰਮੇਅਰ ਵਿਖੇ ਹੋਈਆ ਨਗਰ ਕੌਂਸਲ ਦੀਆਂ ਚੋਣਾਂ 'ਚ ਪੰਜਾਬੀਆਂ ਨੇ ਦੁਬਾਰਾ ਫਿਰ ਤੋ ਮੱਲਾਂ ਮਾਰੀਆਂ ਹਨ | ਵੋਟਾਂ ਦੀ ਗਿਣਤੀ ਭਾਵੇਂ ਹੋ ਚੁੱਕੀ ਹੈ ਫਿਰ ਵੀ ਅਜੇ ਪੂਰਨ ਤੌਰ ਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣੇ ਹਨ | ਕੈਲਗਰੀ ਤੋਂ ਮੇਅਰ ਦੀ ਚੋਣ 'ਚ ਜਰਮੀ ਫਰਕਸ ਸਭ ਤੋਂ ਵੱਧ 91,071 ਵੋਟਾਂ ਨਾਲ ਜੇਤੂ ਰਹੇ ਹਨ | ਅਣਅਧਿਕਾਰਿਤ ਨਤੀਜਿਆਂ ਮੁਤਾਬਿਕ ਦੂਸਰੇ ਸਥਾਨ ਤੇ ਸੋਨੀਆ ਸ਼ਾਰਪ ਨੂੰ 90,488 ਵੋਟ ਮਿਲੇ ਹਨ | ਮÏਜੂਦਾ ਮੇਅਰ ਜੋਤੀ ਗੌਂਡੇਕ 71,402 ਵੋਟਾਂ ਨਾਲ ਤੀਸਰੇ ਸਥਾਨ ਤੇ ਰਹੇ ਹਨ | ਜੋਤੀ ਗੋਂਡੇਕ ਨੇ ਅੱਜ ਦੇਰ ਰਾਤ ਸਵੀਕਾਰ ਕੀਤਾ ਹੈ ਤੇ ਕਿਹਾ ਕਿ ਕੈਲਗਰੀ ਦੇ 37ਵੇਂ ਮੇਅਰ ਵਜੋਂ ਸੇਵਾ ਕਰਨਾ ਉਸਦੀ ਜ਼ਿੰਦਗੀ ਦਾ ਸਨਮਾਨ ਸੀ | ਰਾਜ ਧਾਲੀਵਾਲ ਮੁੜ ਦੂਜੀ ਵਾਰ 6242 ਵੋਟਾਂ ਲੈ ਕੇ ਜੇਤੂ ਰਹੇ ਹਨ | ਉਨਾਂ ਦੇ ਮੁਕਾਬਲੇ 'ਚ ਚੋਣ ਲੜ ਰਹੇ ਉਮੀਦਵਾਰ ਆਰੀਅਨ ਸਾਅਦਤ ਨੂੰ 3719 ਵੋਟਾਂ, ਰੀਤ ਮੁਸ਼ਿਆਣਾ ਨੂੰ 2872 ਵੋਟਾਂ, ਗੁਰਪ੍ਰੀਤ ਢਿੱਲੋਂ ਨੂੰ 1218 ਵੋਟਾਂ, ਤਾਰਿਕ ਖਾਨ 1307 ਵੋਟਾਂ, ਜਿਗਰ ਪਟੇਲ 225 ਵੋਟਾਂ ਤੇ ਹਰੀ ਸਿੰਘ ਪੁਰਬਾ ਨੂੰ 211 ਵੋਟ ਮਿਲੇ | ਇਸੇ ਤਰਾਂ ਵਾਰਡ ਨੰਬਰ 1 ਤੋਂ ਟਾਇਰਜਡ ਕਿਮ 7806 ਵੋਟਾਂ, ਵਾਰਡ ਨੰਬਰ 2 ਜੈਨੀਫਰ 8872 ਵੋਟਾਂ, ਵਾਰਡ ਨੰਬਰ 3 ਐਂਡਰਿਊ 9842 ਵੋਟਾਂ, ਵਾਰਡ ਨੰਬਰ 4-ਕੈਲੀ ਜੇਮਜ਼ 11,881, ਵਾਰਡ ਨੰਬਰ 6-ਜÏਹਨ 12,893, ਵਾਰਡ ਨੰਬਰ 7-ਮਾਈਕ 8527, ਵਾਰਡ ਨੰਬਰ 8-ਨਥਾਲੀ ਕਿਰਕ 8806, ਵਾਰਡ ਨੰਬਰ 9- ਕਲਾਰਕ ਹੈਰੀਸਨ 4845 ਵੋਟਾਂ, ਵਾਰਡ ਨੰਬਰ 10-ਐਡਰੂ ਸ਼ੱਬੂ 8815, ਵਾਰਡ ਨੰਬਰ 11-ਵਾਰਡ ਰÏਬ 21,022 ਵੋਟਾਂ, ਵਾਰਡ ਨੰਬਰ 12-ਜੈਮੀਸਨ ਮਾਈਕ 6848, ਵਾਰਡ ਨੰਬਰ 13-ਮਕਲੀਨ ਡੈਨ 16,339 ਵੋਟਾਂ, ਵਾਰਡ ਨੰਬਰ 14-ਜÏਹਨਸਟਨ ਲੰਡਨ 9184 ਵੋਟਾਂ ਨਾਲ ਕੌਂਸਲਰ ਚੁਣੇ ਗਏ ਹਨ | ਇਥੇ ਇਹ ਗੱਲ ਦੱਸਣਯੋਗ ਹੈ ਕਿ ਵਾਰਡ ਨੰਬਰ 3 'ਚ ਚੋਣ ਲੜ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਵੀ ਚੋਣ ਹਾਰ ਗਏ ਹਨ | ਕੈਲਗਰੀ ਨਗਰ ਕੌਂਸਲ ਦੇ ਜੇਤੂ ਰਹੇ ਕੌਂਸਲਰ 29 ਅਕਤੂਬਰ ਸ਼ਾਮ 6 ਵਜੋ ਤੋਂ 7 ਵਜੇ ਵਿਚਕਾਰ ਸੁੰਹ ਚੁੱਕਣਗੇ | ਇਸੇ ਤਰ੍ਹਾਂ ਨਗਰ ਕੌਂਸਲ ਰੋਕੀਵਿਊ ਤੋਂ ਪੰਜਾਬੀ ਮੂਲ ਦੇ ਸੰਨੀ ਸਾਮਰਾ ਵੀ ਦੂਜੀ ਵਾਰ ਚੋਣ ਜਿੱਤ ਗਏ ਹਨ | ਕੈਲਗਰੀ ਤੋਂ ਨੇੜਲੇ ਸ਼ਹਿਰ ਚੈਸਟਰਮੇਅਰ ਨਗਰ ਕੌਂਸਲ ਤੋਂ ਵੀ ਪੰਜਾਬੀ ਮੂਲ ਦੀ ਕਿਰਨ ਰੰਧਾਵਾ ਵੀ ਦੂਜੀ ਵਾਰ ਕੌਂਸਲਰ ਦੀ ਚੋਣ ਜਿੱਤ ਗਈ ਹੈ |