ਕੈਲਗਰੀ, 22 ਅਕਤਬਰ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਆਉਣ ਲੱਗ ਪਈਆ ਸਨ | ਸਵੇਰ ਦੇ ਦੀਵਾਨਾਂ ਦੀ ਸ਼ੁਰੂਆਤ ਆਸਾ ਦੀ ਵਾਰ ਦੇ ਨਾਲ ਕੀਤੀ ਗਈ | ਇਸ ਸਮੇਂ ਸ੍ਰੀ ਅਖੰਡ ਪਾਠ ਦੇ ਭੋਗ ਭਾਈ ਅਰਵਿੰਦਰ ਸਿੰਘ ਤੇ ਭਾਈ ਵਰਿੰਦਰ ਸਿੰਘ ਹੁਰਾਂ ਪਾਏ ਉਪਰੰਤ ਦੀਵਾਨ ਸਜਾਇਆ ਗਿਆ | ਜਿਸ 'ਚ ਭਾਈ ਸੁਰਿੰਦਰਪਾਲ ਸਿੰਘ, ਭਾਈ ਜਗਦੀਪ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਪੂਰਨ ਸਿੰਘ ਅਰਸ਼ੀ, ਗਿਆਨੀ ਸੁਖਪਾਲ ਸਿੰਘ, ਭਾਈ ਜਗਦੇਵ ਸਿੰਘ ਜਾਚਕ, ਪਿ੍ੰਸੀਪਲ ਭਾਈ ਬਲਦੇਵ ਸਿੰਘ, ਭਾਈ ਗੁਰਚਰਨ ਸਿੰਘ, ਬਾਬਾ ਗੁਰਜੰਟ ਸਿੰਘ ਮੰਡਵੀ ਵਾਲੇ, ਭਾਈ ਗੁਰਪ੍ਰੀਤ ਸਿੰਘ, ਭਾਈ ਚਰਨਜੀਤ ਸਿੰਘ ਸਮੇਤ ਕੀਰਤਨੀ, ਕਥਾ ਵਾਚਕ ਤੇ ਢਾਡੀ ਜਥਿਆ ਨੇ ਗੁਰਬਾਣੀ ਕੀਰਤਨ ਸੰਗਤਾਂ ਨੂੰ ਸਰਵਣ ਕਰਵਾਇਆ ਗਿਆ | ਇਸ ਸਮੇਂ ਭਾਈ ਹਰਪਾਲ ਸਿੰਘ ਗਰੇਵਾਲ ਪ੍ਰਧਾਨ ਹੁਰਾਂ ਸੰਗਤ ਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲੋੜ ਹੈ ਦੀਵਾਲੀ ਤੇ ਦੀਵੇ ਜਗਾਉਣ ਸਮੇਂ ਆਪਣੇ ਮਨ ਅੰਦਰ ਦਾ ਦੀਵਾ ਵੀ ਜਗਾਉਣ ਦੀ ਤਾਂ ਜੋ ਗੁਰੂ ਸਾਹਿਬ ਵੱਲੋ ਦੱਸੇ ਹੋਏ ਪੂਰਨਿਆ ਤੇ ਚੱਲ ਸਕੀਏ | ਸਾਰਾ ਦਿਨ ਸੰਗਤਾਂ ਵਾਸਤੇ ਵਿਸ਼ੇਸ਼ ਤੌਰ 'ਤੇ ਚਾਹ ਅਤੇ ਪਕੋੜਿਆ ਦਾ ਵੀ ਲੰਗਰ ਚੱਲ ਰਿਹਾ ਸੀ |