10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਲੰਡਨ ਵਿਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨ ਦਾ ਗਠਨ <br/>

ਅਜੀਤ ਡੈਸਕ 23-12-2025

ਲੰਡਨ, 22 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਭਰ ਦੀਆਂ ਕਬੱਡੀ ਫੈਡਰੇਸ਼ਨਾਂ ਵਲੋਂ ਲੰਡਨ ਵਿਚ ਫੈਡਰੇਸ਼ਨ ਆਫ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨਜ਼ ਐਂਡ ਐਸੋਸੀਏਸ਼ਨ (ਐਫ.ਆਈ.ਕੇ.ਐਫ.ਏ.) ਦਾ ਗਠਨ ਕੀਤਾ ਗਿਆ | ਦੋ ਦਿਨਾਂ ਮੀਟਿੰਗ ਵਿਚ ਇੰਗਲੈਂਡ, ਕੈਨੇਡਾ, ਅਮਰੀਕਾ, ਯੂਰਪ ਦੀਆਂ ਕਬੱਡੀ ਫੈਡਰੇਸ਼ਨਾਂ ਦੇ ਨੁਮਾਇੰਦੇ ਹਾਜ਼ਰ ਹੋਏ ਜਦਕਿ ਪੰਜਾਬ, ਨਿਊਜ਼ੀਲੈਂਡ, ਆਸਟ੍ਰੇਲੀਆ ਅਤੇ ਹੋਰ ਮੁਲਕਾਂ ਤੋਂ ਵੀਡੀਓ ਕਾਨਫਰੰਸ ਰਾਹੀਂ ਹਿੱਸਾ ਲਿਆ | ਵਿਦੇਸ਼ਾਂ ਵਿਚ ਆਰਥਿਕ ਹਾਲਾਤਾਂ ਤੇ ਹੋਰ ਕਾਰਨਾਂ ਕਰਕੇ ਐਫ.ਆਈ.ਕੇ.ਐਫ.ਏ. ਦੀਆਂ ਮੈਂਬਰ ਫੈਡਰੇਸ਼ਨਾਂ ਵਲੋਂ ਸਰਬ ਸੰਮਤੀ ਨਾਲ ਵਿਦੇਸ਼ਾਂ ਵਿਚ ਇੱਕ ਸਾਲ ਲਈ ਜਨਵਰੀ ਤੋਂ ਅਤੇ ਪੰਜਾਬ ਵਿਚ ਅਪ੍ਰੈਲ ਤੋਂ ਦਸੰਬਰ 2026 ਤੱਕ ਕਬੱਡੀ ਟੂਰਨਾਮੈਂਟ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ | ਐਫ.ਆਈ.ਕੇ.ਐਫ.ਏ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਫੈਡਰੇਸ਼ਨ ਦੇ ਪ੍ਰਬੰਧਕੀ ਬੋਰਡ ਦਾ ਜਲਦੀ ਗਠਨ ਹੋਵੇਗਾ ਜਿਸ ਵਿਚ ਹਰ ਸੰਸਥਾ ਦੇ ਤਿੰਨ ਤਿੰਨ ਮੈਂਬਰ ਹੋਣਗੇ ਤੇ ਸਬ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ | ਟੂਰਨਾਮੈਂਟਾਂ ਦੇ ਪ੍ਰਬੰਧ, ਖਿਡਾਰੀਆਂ, ਅਧਿਕਾਰੀਆਂ ਦੇ ਅਨੁਸ਼ਾਸ਼ਨ, ਟੂਰਨਾਮੈਂਟਾਂ ਦੀਆਂ ਤਾਰੀਖਾਂ ਆਦਿ ਲਈ ਨਵੇਂ ਨਿਯਮ ਬਣਾਏ ਜਾਣਗੇ ਜੋ 2027 ਤੋਂ ਲਾਗੂ ਹੋਣਗੇ | ਮੀਟਿੰਗ ਵਿਚ ਇੰਗਲੈਂਡ ਕਬੱਡੀ ਫੈਡਰੇਸ਼ਨ (ਯੂ.ਕੇ.), ਕਬੱਡੀ ਫੈਡਰੇਸ਼ਨ ਆਫ ਓਾਟਾਰੀਓ, ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਯੂ.ਐਸ.ਏ, ਯੂਰਪੀਅਨ ਸਪੋਰਟਸ ਕਬੱਡੀ ਫੈਡਰੇਸ਼ਨ ਹਾਲੈਂਡ, ਫਰਾਂਸ, ਬੈਲਜੀਅਮ, ਜਰਮਨੀ, ਯੂਰਪੀਅਨ ਸਪੋਰਟਸ ਆਫ਼ ਕਬੱਡੀ ਫੈਡਰੇਸ਼ਨ ਨਸ਼ੇ ਛੱਡੋ ਕੋਹੜ ਵੱਢੋ ਦੇ ਹਾਲੈਂਡ, ਫਰਾਂਸ, ਯੂਨਾਈਟਿਡ ਕਬੱਡੀ ਫੈਡਰੇਸ਼ਨ ਸੁਸਾਇਟੀ ਆਫ ਵੈਨਕੁਵਰ ਤੋਂ ਇਲਾਵਾ ਆਨਲਾਈਨ ਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਕਬੱਡੀ ਆਸਟ੍ਰੇਲੀਆ ਪੀ.ਜੀ.ਵਾਈ. ਲਿਮਟਿਡ, ਕਬੱਡੀ ਫੈਡਰੇਸ਼ਨ ਨਿਊਜ਼ੀਲੈਂਡ, ਨੈਸ਼ਨਲ ਕਬੱਡੀ ਫੈਡਰੇਸ਼ਨ ਆਫ਼ ਆਸਟ੍ਰੇਲੀਆ, ਪੰਜਾਬ ਕਬੱਡੀ ਅਕੈਡਮੀਆਂ ਐਸੋਸੀਏਸ਼ਨ, ਮੇਜਰ ਲੀਗ ਕਬੱਡੀ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ | ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਕੰਮਾ ਔਜਲਾ, ਚੇਅਰਮੈਨ ਬਲਵਿੰਦਰ ਸਿੰਘ ਚੱਠਾ, ਜਨਰਲ ਸਕੱਤਰ ਸਤਨਾਮ ਸਿੰਘ ਸੱਤਾ ਮੁਠੱਡਾ, ਸਤਿੰਦਰ ਸਿੰਘ ਗੋਲਡੀ, ਖਜ਼ਾਨਚੀ ਕੁਲਵੰਤ ਸਿੰਘ ਸੰਘਾ ਤੇ ਸ਼ੀਰਾ ਸਿੰਘ ਔਲਖ, ਕਾਨੂੰਨੀ ਸਲਾਹਕਾਰ ਸੁਰਿੰਦਰ ਸਿੰਘ ਮਾਣਕ, ਰਸ਼ਪਾਲ ਸਿੰਘ ਅਟਵਾਲ, ਜਰਨੈਲ ਸਿੰਘ ਜ਼ੈਲਾ, ਕੈਨੇਡਾ ਤੋਂ ਬਲਵੰਤ ਸਿੰਘ ਨਿੱਝਰ ਟੋਰਾਂਟੋ, ਜੱਸੀ ਸਰਾਏ, ਤੀਰਥ ਸਿੰਘ ਦਿਓਲ, ਬੂਟਾ ਸਿੰਘ ਖੱਖ ਵੈਨਕੁਵਰ, ਬਲਜੀਤ ਸਿੰਘ ਸੰਧੂ ਯੂ.ਐਸ.ਏ., ਬੱਬੂ ਭਾਟੀਆ ਹਾਲੈਂਡ, ਇੰਦਰਜੀਤ ਸਿੰਘ ਜਸ਼ਨ ਫਰਾਂਸ, ਸੁਰਿੰਦਰਜੀਤ ਸਿੰਘ (ਸੋਨੀ ਬਠਲਾ) ਬੈਲਜੀਅਮ, ਦਵਿੰਦਰ ਸਿੰਘ ਜਰਮਨੀ, ਬਲਵਿੰਦਰ ਸਿੰਘ ਥਿੰਦ, ਜਗਤਾਰ ਸਿੰਘ ਬੀਟਾ, ਹਰਵਿੰਦਰ ਸਿੰਘ ਹਾਲੈਂਡ, ਰਘਵੀਰ ਸਿੰਘ ਕੁਹਾੜ ਫਰਾਂਸ, ਕੁਲਵੀਰ ਸਿੰਘ ਹੇਅਰ ਫਰਾਂਸ, ਮੇਜਰ ਸਿੰਘ ਹਾਲੈਂਡ, ਤੀਰਥ ਸਿੰਘ ਅਟਵਾਲ, ਜਗਦੇਵ ਸਿੰਘ (ਜੱਗੀ) ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਕੁਲਦੀਪ ਸਿੰਘ ਬਾਸੀ ਆਸਟ੍ਰੇਲੀਆ, ਮਨਜਿੰਦਰ ਸਿੰਘ ਬਾਸੀ ਨਿਊਜ਼ੀਲੈਂਡ, ਬਲਜਿੰਦਰ ਸਿੰਘ ਬਾਸੀ ਆਸਟ੍ਰੇਲੀਆ, ਰਣਜੀਤ ਸਿੰਘ ਆਸਟ੍ਰੇਲੀਆ, ਮਲਕੀਤ ਸਿੰਘ ਦਿਓਲ ਟੋਰਾਂਟੋ, ਸੁਰਿੰਦਰਪਾਲ ਸਿੰਘ ਖੱਖ (ਟੋਨੀ) ਪੰਜਾਬ, ਕਮਲਜੀਤ ਸਿੰਘ (ਨਿੰਨੀ) ਪੰਜਾਬ, ਟੋਨਾ ਸਿੰਘ ਬਰਾੜ ਅਤੇ ਗੁਰਪਾਲ ਸਿੰਘ ਮੇਜਰ ਲੀਗ ਕਬੱਡੀ ਆਦਿ ਹਾਜ਼ਰ ਹੋਏ |

ਪਿਛਲੀ ਖ਼ਬਰ ਨਵੇਂ ਰੁਜ਼ਗਾਰ ਕਾਨੂੰਨ ਨਾਲ ਡੇਢ ਕਰੋੜ ਮਜ਼ਦੂਰਾਂ ਲਈ ਵੱਡੀ ਰਾਹਤ <br/> ਅਗਲੀ ਖ਼ਬਰ ਨਗਰ ਕੀਰਤਨ 'ਚ ਰੁਕਾਵਟ ਪਾਉਣ 'ਤੇ ਨਿਊਜ਼ੀਲੈਂਡ ਦੇ ਆਗੂਆਂ ਵਲੋਂ ਨਿੰਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।