ਮੈਲਬੌਰਨ, 15 ਜੂਨ (ਪੀ.ਟੀ.ਆਈ.)-ਆਸਟ੍ਰੇਲੀਆ ਦੇ ਐਡੀਲੇਡ ਦੇ ਰੌਇਸਟਨ ਪਾਰਕ ਵਿਚ ਪੁਲਿਸ ਮੁਕਾਬਲੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਭਾਰਤੀ ਮੂਲ ਦੇ ਨਾਗਰਿਕ ਗੌਰਵ ਕੁੰਡੀ (42) ਦੀ ਮੌਤ ਹੋ ਗਈ ਹੈ। ਇਸ ਘਟਨਾ ਨੇ ਆਸਟ੍ਰੇਲੀਆਈ ਪੁਲਿਸ ਵਲੋਂ ਕਥਿਤ ਤੌਰ 'ਤੇ ਜਿਆਦਾ ਤਾਕਤ ਦੀ ਵਰਤੋਂ 'ਤੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। 29 ਮਈ ਦੀ ਸਵੇਰ ਨੂੰ ਵਾਪਰੀ ਘਟਨਾ ਤੋਂ ਬਾਅਦ ਕੁੰਡੀ ਦੀ 13 ਜੂਨ ਨੂੰ ਰਾਇਲ ਏਡ ਹਸਪਤਾਲ ਵਿਚ ਮੌਤ ਹੋ ਗਈ ਸੀ ਤੇ ਇਸਦੀ ਤੁਲਨਾ ਅਮਰੀਕਾ ਵਿਚ ਜਾਰਜ ਫਲਾਇਡ ਕੇਸ ਨਾਲ ਕੀਤੀ ਗਈ ਹੈ। ਗੌਰਵ ਕੁੰਡੀ ਨੂੰ ਪੁਲਿਸ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਜ਼ਮੀਨ 'ਤੇ ਸੁੱਟ ਦਿੱਤਾ ਸੀ, ਜਦੋਂ ਕਿ ਉਸਦੀ ਸਾਥੀ ਅੰਮ੍ਰਿਤਪਾਲ ਕੌਰ ਨੇ ਘਟਨਾ ਦੀ ਵੀਡੀਓ ਬਣਾਈ ਸੀ। ਫੁਟੇਜ ਵਿਚ, ਕੁੰਡੀ ਨੂੰ ਆਪਣੀ ਬੇਗੁਨਾਹੀ ਦਾ ਵਿਰੋਧ ਕਰਦੇ ਹੋਏ, ਚੀਕਦੇ ਹੋਏ ਸੁਣਿਆ ਜਾ ਸਕਦਾ ਹੈ। ਅੰਮ੍ਰਿਤਪਾਲ ਕੌਰ ਦੇ ਅਨੁਸਾਰ, ਇੱਕ ਅਧਿਕਾਰੀ ਨੇ ਕਥਿਤ ਤੌਰ 'ਤੇ ਗੌਰਵ ਕੁੰਡੀ ਦੀ ਗਰਦਨ 'ਤੇ ਆਪਣਾ ਗੋਡਾ ਰੱਖਿਆ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਝਗੜੇ ਦੌਰਾਨ ਕੁੰਡੀ ਦਾ ਸਿਰ ਪੁਲਿਸ ਵਾਹਨ ਨਾਲ ਟਕਰਾ ਗਿਆ ਸੀ। ਹਾਲਾਂਕਿ, ਇੱਕ ਬਿਆਨ ਵਿਚ ਦੱਖਣੀ ਆਸਟ੍ਰੇਲੀਆ ਪੁਲਿਸ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ।
ਗ੍ਰਿਫ਼ਤਾਰੀ ਦੌਰਾਨ ਪੁਲਿਸ ਵਲੋਂ ਧੌਣ 'ਤੇ ਗੋਡਾ ਰੱਖਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ
ਅਜੀਤ ਡੈਸਕ
16-06-2025