21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਬਿ੍ਟਿਸ਼ ਏਅਰਵੇਜ਼ ਦੀ ਚੇਨਈ ਉਡਾਣ ਤਕਨੀਕੀ ਖ਼ਰਾਬੀ ਕਾਰਨ ਲੰਡਨ ਵਾਪਸ ਪਰਤੀ

ਅਜੀਤ ਡੈਸਕ 16-06-2025
ਮੁੰਬਈ, 15 ਜੂਨ (ਪੀ. ਟੀ. ਆਈ.)-ਚੇਨਈ ਜਾਣ ਵਾਲੀ ਬਿ੍ਟਿਸ਼ ਏਅਰਵੇਜ਼ ਦੀ ਬੋਇੰਗ ਡ੍ਰੀਮਲਾਈਨਰ ਦੀ ਉਡਾਣ ਐਤਵਾਰ ਨੂੰ ਤਕਨੀਕੀ ਖਰਾਬੀ ਕਾਰਨ ਲੰਡਨ ਵਾਪਸ ਪਰਤ ਗਈ | ਬਿ੍ਟਿਸ਼ ਏਅਰਵੇਜ਼ ਨੇ ਇਕ ਬਿਆਨ 'ਚ ਕਿਹਾ ਕਿ ਉਡਾਣ ਆਮ ਵਾਂਗ ਚਾਲਕ ਦਲ ਅਤੇ ਯਾਤਰੀਆਂ ਦੇ ਨਾਲ ਸੁਰੱਖਿਅਤ ਉਤਰ ਗਈ | ਹਾਲਾਂਕਿ, ਏਅਰਲਾਈਨ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ, ਜਿਵੇਂ ਕਿ ਉਡਾਣ ਦਾ ਰਵਾਨਗੀ ਸਮਾਂ, ਸਵਾਰ ਯਾਤਰੀਆਂ ਅਤੇ ਚਾਲਕ ਦਲ ਦੀ ਗਿਣਤੀ ਅਤੇ ਲੰਡਨ ਵਾਪਸ ਆਉਣ ਤੋਂ ਪਹਿਲਾਂ ਜਹਾਜ਼ ਕਿੰਨੀ ਦੇਰ ਤੱਕ ਹਵਾ 'ਚ ਰਿਹਾ | ਬਿ੍ਟਿਸ਼ ਏਅਰਵੇਜ਼ ਨੇ ਕਿਹਾ ਕਿ ਤਕਨੀਕੀ ਸਮੱਸਿਆ ਦੀਆਂ ਰਿਪੋਰਟਾਂ ਤੋਂ ਬਾਅਦ ਜਹਾਜ਼ ਇਕ ਮਿਆਰੀ ਸਾਵਧਾਨੀ ਵਜੋਂ ਹੀਥਰੋ ਵਾਪਸ ਪਰਤ ਆਇਆ ਹੈ | ਇਹ ਘਟਨਾ ਅਹਿਮਦਾਬਾਦ 'ਚ ਏਅਰ ਇੰਡੀਆ ਦੇ ਬੋਇੰਗ ਡ੍ਰੀਮਲਾਈਨਰ ਦੇ ਹਾਦਸਾਗ੍ਰਸਤ ਹੋਣ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ 'ਚ 241 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਮੌਤ ਹੋ ਗਈ ਸੀ |

ਪਿਛਲੀ ਖ਼ਬਰ ਭਾਰਤ ਨੇ ਸਾਨੂੰ ਮੁੜ ਗ੍ਰੇ ਲਿਸਟ 'ਚ ਪਾਉਣ ਲਈ ਠੋਸ ਦਬਾਅ ਪਾਇਆ-ਪਾਕਿ ਚੀਨ ਨੇ ਰਾਹਤ ਦੀ ਕੀਤੀ ਵਕਾਲਤ <br/> ਅਗਲੀ ਖ਼ਬਰ ਗ੍ਰਿਫ਼ਤਾਰੀ ਦੌਰਾਨ ਪੁਲਿਸ ਵਲੋਂ ਧੌਣ 'ਤੇ ਗੋਡਾ ਰੱਖਣ ਕਾਰਨ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।