27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਡਾ. ਜਸਕਰਨ ਸਿੰਘ ਮੈਕਗਿੱਲ ਯੂਨੀਵਰਸਿਟੀ ਦੇ 'ਸਰਬੋਤਮ ਅਧਿਆਪਕ ਪੁਰਸਕਾਰ' ਨਾਲ ਸਨਮਾਨਿਤ <br/>

ਅਜੀਤ ਡੈਸਕ 19-06-2025
ਟੋਰਾਂਟੋ, 18 ਜੂਨ (ਹਰਜੀਤ ਸਿੰਘ ਬਾਜਵਾ)-ਮੌਂਟਰੀਅਲ ਸਥਿੱਤ ਮੈਕਗਿੱਲ ਯੂਨੀਵਰਸਿਟੀ ਵਲੋਂ ਬੀਤੇ ਦਿਨੀ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬੀ ਮੂਲ ਦੇ ਨੌਜਵਾਨ ਵਿਗਿਆਨੀ ਡਾ. ਜਸਕਰਨ ਸਿੰਘ ਧੀਮਾਨ ਨੂੰ 'ਸਰਬੋਤਮ ਅਧਿਆਪਕ ਪੁਰਸਕਾਰ 2025' ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਤੇ ਇਹ ਵੱਕਾਰੀ ਐਵਾਰਡ ਡਾ. ਜਸਕਰਨ ਸਿੰਘ ਧੀਮਾਨ ਨੂੰ ਉਨ੍ਹਾਂ ਦੀ ਉਚੇਰੀ ਸਿੱਖਿਆ ਵਿਚ ਪਾਏ ਵਿਲੱਖਣ ਯੋਗਦਾਨ ਤੇ ਉਨ੍ਹਾਂ ਦੇ ਵਿਦਿਆਰਥੀਆਂ 'ਤੇ ਪੈਣ ਵਾਲੇ ਚੰਗੇਰੇ ਪ੍ਰਭਾਵ ਸਦਕਾ ਪ੍ਰਦਾਨ ਕੀਤਾ ਗਿਆ ਹੈ | ਡਾ. ਜਸਕਰਨ ਦੇ ਪਿਤਾ ਤੇ ਗੁਰੂ ਕਾਂਸ਼ੀ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਜਗਤਾਰ ਸਿੰਘ ਧੀਮਾਨ ਤੇ ਸਮੁੱਚੇ ਘਰ ਪਰਿਵਾਰ ਵਿਚ ਵੀ ਖੁਸ਼ੀ ਦਾ ਮਹੌਲ ਹੈ | ਡਾ. ਜਸਕਰਨ ਸਿੰਘ ਧੀਮਾਨ ਨੂੰ ਇਹ ਐਵਾਰਡ ਦਿੰਦਿਆਂ ਯੂਨੀਵਰਸਿਟੀ ਦੇ ਚਾਂਸਲਰ ਪੀਅਰੇ ਬੋਵਿਨ, ਵਾਈਸ ਚਾਂਸਲਰ ਸਿੰਥੀਆ ਪ੍ਰਾਈਸ ਵੇਰੋ, ਚੇਅਰ.ਬੋਰਡ ਆਫ ਗਵਰਨਰਜ਼ ਦੇ ਨੁਮਾਇੰਦੇ ਪੀਅਰੇ ਮਟੂਸਜ਼ੈਵਸਕੀ, ਪ੍ਰਧਾਨ ਤੇ ਵਾਈਸ ਚਾਂਸਲਰ ਪ੍ਰੋ. ਐੱਚ. ਦੀਪ ਸੈਣੀ ਆਦਿ ਨੇ ਸਾਂਝੇ ਤੌਰ 'ਤੇ ਡਾ. ਜਸਕਰਨ ਨੂੰ ਵਧਾਈ ਦਿੱਤੀ | ਉੱਚ ਵਿੱਦਿਆ ਪ੍ਰਾਪਤ ਡਾ. ਜਸਕਰਨ ਸਿੰਘ ਧੀਮਾਨ ਭਾਰਤ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੈਜ਼ੂਏਸ਼ਨ, ਅਮਰੀਕਾ ਦੀ ਯੂਨੀਵਰਸਿਟੀ ਔਬਰਨ ਤੋਂ ਮਾਸਟਰ ਤੇ ਕੈਨੇਡਾ ਦੀ ਮੈਕਗਿੱਲ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਹਨ ਤੇ ਇਸਤੋਂ ਇਲਾਵਾ ਉਨ੍ਹਾਂ ਨੇ ਕੈਨੇਡਾ ਸੂਬੇ ਦੀ ਮੈਨੀਟੋਬਾ ਸਰਕਾਰ ਵਿਚ ਸੀਨੀਅਰ ਡੇਟਾ ਸਾਂਈਟਿਸਟ ਵਜੋਂ ਮਨਸੂਈ ਪੜਚੋਲ ਤਕਨੀਕਾਂ ਵਰਤ ਕੇ ਕੋਵਿਡ ਮਹਾਂਮਾਰੀ ਦੇ ਅੰਕੜਿਆ 'ਤੇ ਵੀ ਕੰਮ ਕੀਤਾ ਹੈ | ਉਨ੍ਹਾਂ ਦੀ ਖੋਜ ਸਮੁੱਚੇ ਵਿਸ਼ਵ ਲਈ ਵੰਗਾਰ ਬਣ ਚੁੱਕੀ ਮੌਸਮੀ ਤਬਦੀਲੀ, ਵਿਗਿਆਨਕ ਜਲ-ਪ੍ਰਬੰਧਨ, ਵਿਅਰਥ ਪਾਣੀਆਂ ਦੀ ਯੋਗ ਸਾਂਭ-ਸੰਭਾਲ ਤੇ ਭੂਮੀ ਦੀ ਸਿਹਤ ਸੁਧਾਰ ਵਿਧੀਆਂ ਵਿਕਸਤ ਕਰਨ 'ਤੇ ਵੀ ਕੇਂਦਰਿਤ ਰਹੀ ਹੈ | ਸਮਾਗਮ ਦੌਰਾਨ, ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਡਾ. ਦੀਪ ਸੈਣੀ, ਬਾਇਓ ਸਰੋਤ ਵਿਭਾਗ ਦੇ ਡਾ. ਸ਼ਿਵ ਓਮ ਪਰਾਸ਼ਰ ਤੇ ਯੂਨੀਵਰਸਿਟੀ ਆਫ ਗੌਲਫ ਦੇ ਡਾ. ਰਮੇਸ਼ ਰੁਦਰਾ, ਟੀਚਿੰਗ ਐਂਡ ਅਕੈਡਮਿਕ ਪ੍ਰੋਗ੍ਰਾਮਰਜ਼ ਪ੍ਰੋ. ਕਿ੍ਸ ਬੱਡਲ, ਰਜਿਸਟਰਾਰ ਗਿਲੀਅਨ ਨਿਕੱਮ, ਸਕੈਟਰੀ ਜਨਰਲ ਐਡੀਟਾ ਰੋਗੋਵਸਕਾ, ਯੂਨੀਵਰਸਿਟੀ ਮਾਰਸ਼ਲ ਪ੍ਰੋ. ਐਡੀਥ ਜੋਰਿਚਟਾ ਆਦਿ ਵਲੋਂ ਡਾ. ਜਸਕਰਨ ਨੂੰ ਇਨ੍ਹਾਂ ਉਪਲੱਭਦੀਆਂ ਬਦਲੇ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ |

ਪਿਛਲੀ ਖ਼ਬਰ ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਮੈਚ ਕੱਲ੍ਹ ਤੋਂ ਅਗਲੀ ਖ਼ਬਰ ਬੀ. ਸੀ. ਸੀ. ਆਈ. ਕੋਚੀ ਟਸਕਰਸ ਨੂੰ 538 ਕਰੋੜ ਰੁਪਏ ਦੇਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।