ਹੈਡਿੰਗਲੇ, 18 ਜੂਨ (ਯੂ. ਐਨ. ਆਈ.)-ਨਵ-ਨਿਯੁਕਤ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿਚ, ਭਾਰਤ ਆਉਣ ਵਾਲੇ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿੱਪ ਚੱਕਰ ਦੇ ਆਪਣੇ ਪਹਿਲੇ ਕਾਰਜਕਾਲ ਵਿਚ ਪੰਜ ਮੈਚਾਂ ਦੀ ਲੜੀ ਵਿਚ ਇੰਗਲੈਂਡ ਨਾਲ ਭਿੜਨ ਲਈ ਤਿਆਰ ਹੈ | ਇੰਗਲੈਂਡ ਤੇ ਭਾਰਤ 20 ਜੂਨ ਤੋਂ ਹੈਡਿੰਗਲੇ ਵਿਚ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਵਿਚ ਆਹਮੋ-ਸਾਹਮਣੇ ਹੋਣਗੇ | ਦੋਵੇਂ ਟੀਮਾਂ ਆਖਰੀ ਵਾਰ 2024 ਵਿਚ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਸ਼ਾਮਿਲ ਹੋਈਆਂ ਸਨ, ਜਦੋਂ ਭਾਰਤ ਨੇ ਘਰੇਲੂ ਮੈਦਾਨ 'ਤੇ 1-0 ਦੀ ਹਾਰ ਤੋਂ ਬਾਅਦ ਲੜੀ 4-1 ਨਾਲ ਜਿੱਤੀ ਸੀ | ਭਾਰਤੀ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਇੰਗਲੈਂਡ ਵਿਰੁੱਧ ਟੈਸਟ ਟੀਮ ਲਈ ਬੁਲਾਇਆ ਗਿਆ ਹੈ | ਰਾਣਾ, ਜੋ ਕਿ ਇੰਡੀਆ-ਏ ਟੀਮ ਦਾ ਹਿੱਸਾ ਸੀ, ਨੇ ਹੈਡਿੰਗਲੇ ਵਿਚ ਲੜੀ ਦੇ ਸ਼ੁਰੂਆਤੀ ਮੈਚ ਲਈ ਟੀਮ ਇੰਡੀਆ ਨਾਲ ਜੁੜਿਆ ਹੈ, ਭਾਰਤੀ ਕਿ੍ਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਕ ਬਿਆਨ ਵਿਚ ਪੁਸ਼ਟੀ ਕੀਤੀ | ਉਹ ਭਾਰਤ ਦੇ ਤੇਜ਼ ਹਮਲੇ ਵਿਚ ਅਨੁਭਵੀ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸਿਧ ਕਿ੍ਸ਼ਨ ਅਤੇ ਆਕਾਸ਼ ਦੀਪ ਦੇ ਨਾਲ ਹਰਫਨਮੌਲਾ ਸ਼ਾਰਦੁਲ ਠਾਕੁਰ ਅਤੇ ਨਿਤੀਸ਼ ਕੁਮਾਰ ਰੈੱਡੀ ਦਾ ਸਾਥ ਦੇਵੇਗਾ | ਦੋ ਵਾਰ ਦੇ ਡਬਲਿਯੂ.ਟੀ.ਸੀ. ਫਾਈਨਲਿਸਟ ਤਜ਼ਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀਆਂ ਸੇਵਾਵਾਂ ਦੀ ਘਾਟ ਮਹਿਸੂਸ ਕਰਨਗੇ, ਜਿਨ੍ਹਾਂ ਨੇ ਪਿਛਲੇ ਮਹੀਨੇ ਟੈਸਟ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ |
ਭਾਰਤ ਦੀ ਟੀਮ
ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕੇਟ), ਯਸ਼ਸਵੀ ਜੈਸਵਾਲ, ਕੇ. ਐਲ. ਰਾਹੁਲ, ਸਾਈ ਸੁਧਰਸਨ, ਅਭਿਮੰਨਿਊ ਈਸਵਰਨ, ਕਰੁਣ ਨਾਇਰ, ਨਿਤੀਸ਼ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕੇਟ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਅਕਾਸ਼ਦੀਪ ਸਿੰਘ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ |
ਭਾਰਤ ਤੇ ਇੰਗਲੈਂਡ ਵਿਚਕਾਰ ਟੈਸਟ ਮੈਚ ਕੱਲ੍ਹ ਤੋਂ
ਅਜੀਤ ਡੈਸਕ
19-06-2025