ਸਾਲ ਪਹਿਲਾਂ ਜਾਰੀ ਹੋਈ ਮਹਿਲਾ ਟੀ-20 ਵਿਸ਼ਵ ਕੱਪ ਦੀ ਸਮਾਂ ਸਾਰਣੀ <br/>
ਅਜੀਤ ਡੈਸਕ
19-06-2025
ਛੇ ਟੀਮਾਂ ਵਾਲੇ ਦੋ ਗਰੁੱਪ
ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀਆਂ 12 ਟੀਮਾਂ ਨੂੰ ਛੇ-ਛੇ ਟੀਮਾਂ ਦੇ ਦੋ ਗਰੁੱਪਾਂ ਵਿਚ ਰੱਖਿਆ ਗਿਆ ਹੈ | ਗਰੁੱਪ ਇਕ ਵਿਚ ਛੇ ਵਾਰ ਦੀ ਜੇਤੂ ਆਸਟ੍ਰੇਲੀਆ, ਆਖਰੀ ਪੜਾਅ ਦੀ ਉੱਪ ਜੇਤੂ ਦੱਖਣੀ ਅਫਰੀਕਾ, ਭਾਰਤ, ਪਾਕਿਸਤਾਨ ਤੇ ਦੋ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਸ਼ਾਮਿਲ ਹਨ | ਗਰੁੱਪ ਦੋ ਵਿਚ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ, ਵੈਸਟਇੰਡੀਜ਼, ਸ਼੍ਰੀਲੰਕਾ, ਮੇਜ਼ਬਾਨ ਇੰਗਲੈਂਡ ਤੇ ਦੋ ਕੁਆਲੀਫਾਈ ਕਰਨ ਵਾਲੀਆਂ ਟੀਮਾਂ ਸ਼ਾਮਿਲ ਹਨ |
ਭਾਰਤ ਦੇ ਮੈਚ
ਪਾਕਿਸਤਾਨ ਵਿਰੁੱਧ ਆਪਣੇ ਸ਼ੁਰੂਆਤੀ ਮੈਚ ਤੋਂ ਬਾਅਦ, ਭਾਰਤੀ ਟੀਮ 17 ਜੂਨ ਨੂੰ ਕੁਆਲੀਫਾਈ ਕਰਨ ਵਾਲੀ ਟੀਮ ਵਿਰੁੱਧ ਆਪਣੇ ਮੈਚ ਲਈ ਹੈਡਿੰਗਲੇ ਜਾਵੇਗੀ ਤੇ ਉਸ ਤੋਂ ਬਾਅਦ ਟੀਮ 21 ਜੂਨ ਨੂੰ ਓਲਡ ਟ੍ਰੈਫੋਰਡ ਵਿਖੇ ਦੱਖਣੀ ਅਫਰੀਕਾ ਨਾਲ ਭਿੜੇਗੀ | ਭਾਰਤ 25 ਜੂਨ ਨੂੰ ਓਲਡ ਟ੍ਰੈਫੋਰਡ ਵਿਖੇ ਗਰੁੱਪ ਏ ਦੀ ਦੂਜੀ ਕੁਆਲੀਫਾਈ ਕਰਨ ਵਾਲੀ ਟੀਮ ਨਾਲ ਭਿੜੇਗਾ, ਜਦੋਂ ਕਿ ਉਨ੍ਹਾਂ ਦਾ ਸਭ ਤੋਂ ਔਖਾ ਮੈਚ 28 ਜੂਨ ਨੂੰ ਆਸਟ੍ਰੇਲੀਆ ਵਿਰੁੱਧ ਹੋਵੇਗਾ |