ਲੰਡਨ, 18 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗ੍ਰੇਵਜ਼ੈਂਡ ਕਬੱਡੀ ਕਲੱਬ ਵਲੋਂ ਕਰਵਾਏ ਕਬੱਡੀ ਟੂਰਨਾਮੈਂਟ ਮੌਕੇ ਇੰਗਲੈਂਡ ਕਬੱਡੀ ਫੈਡਰੇਸ਼ਨ ਤੇ ਗ੍ਰੇਵਜ਼ੈਂਡ ਕਲੱਬ ਲਈ 60 ਸਾਲ ਤੋਂ ਵੱਧ ਸਮੇਂ ਤੱਕ ਸੇਵਾਵਾਂ ਦੇਣ ਵਾਲੇ ਦਵਿੰਦਰ ਸਿੰਘ ਪਤਾਰਾ ਦਾ ਸੋਨ ਤਗਮੇ ਨਾਲ ਸਨਮਾਨ ਕੀਤਾ ਗਿਆ | ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਸਤਨਾਮ ਸਿੰਘ ਸੱਤਾ ਮੁਠੱਡਾ, ਰਸ਼ਪਾਲ ਸਿੰਘ ਪਾਲਾ ਸਹੋਤਾ, ਕੁਲਵਿੰਦਰ ਸਿੰਘ ਸਹੋਤਾ, ਦਵਿੰਦਰ ਸਿੰਘ ਭਿੰਦਾ ਮੁਠੱਡਾ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਜੈਬ ਸਿੰਘ ਚੀਮਾ, ਐਮ.ਪੀ. ਤਨਮਨਜੀਤ ਸਿੰਘ ਢੇਸੀ, ਸੁਰਿੰਦਰ ਸਿੰਘ ਮਾਣਕ ਆਦਿ ਨੇ ਕਿਹਾ ਸ: ਪਤਾਰਾ ਇੰਗਲੈਂਡ ਵਿਚ ਕਬੱਡੀ ਦਾ ਮੁੱਢ ਬੰਨਣ ਵਾਲੇ ਵਿਅਕਤੀਆਂ ਵਿਚੋਂ ਹਨ, ਜੋ ਅੱਜ ਤੱਕ ਕਬੱਡੀ ਨਾਲ ਜੁੜੇ ਹੋਏ ਹਨ | ਇਸ ਮੌਕੇ ਕਬੱਡੀ ਖਿਡਾਰੀ ਖੁਸ਼ੀ ਦੁੱਗਾ ਦਾ ਵੀ ਗੋਲਡ ਮੈਡਲ ਨਾਲ ਸਨਮਾਨ ਕੀਤਾ | ਇਸ ਮੌਕੇ ਬੀਬੀ ਸੁਰਿੰਦਰ ਕੌਰ ਪਤਾਰਾ, ਜਸਪਾਲ ਕੌਰ, ਤਜਿੰਦਰ ਕੌਰ, ਕੰਮਾ ਔਜਲਾ, ਬਲਵਿੰਦਰ ਸਿੰਘ ਚੱਠਾ, ਜਸਵੰਤ ਸਿੰਘ ਚੀਮਾ, ਸਾਈਮਨ ਸਹੋਤਾ, ਬਲਵਿੰਦਰ ਸਿੰਘ ਚੀਮਾ, ਬਾਗੀ ਅਟਵਾਲ, ਗੁਰਪਾਲ ਉੱਪਲ, ਪਾਲੀ ਚੀਮਾ, ਸੋਨੂੰ, ਰਾਣਾ ਪੱਡਾ, ਬਲਵਿੰਦਰ ਸਿੰਘ ਦੂਲੇ, ਸ਼ੀਰਾ ਸਿੰਘ ਔਲਖ, ਬਲਦੇਵ ਔਜਲਾ ਬੁਲਟ, ਸਵਰਨਾ, ਮੰਗਾ ਸਿੰਘ ਆਦਿ ਹਾਜ਼ਰ ਸਨ |