27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਏਸ਼ੀਅਨ ਸਾਹਿਤਕ ਤੇ ਸੱਭਿਆਚਾਰਕ ਫੋਰਮ ਯੂ. ਕੇ. ਵਲੋਂ ਅਦਬੀ ਮੇਲਾ 2025 ਦਾ ਪੋਸਟਰ ਲੋਕ ਅਰਪਣ <br/>

ਅਜੀਤ ਡੈਸਕ 19-06-2025
ਲੰਡਨ, 18 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀ ਸਾਹਿਤ ਤੇ ਕਲਾ ਨੂੰ ਸਮਰਪਿਤ ਸੰਸਥਾ 'ਏਸ਼ੀਅਨ ਲਿਟਰੇਰੀ ਐਂਡ ਕਲਚਰਲ ਫੋਰਮ ਯੂ.ਕੇ.' ਵਲੋਂ ਲੰਡਨ (ਸਾਊਥਾਲ) ਵਿਚ 19 ਤੇ 20 ਜੁਲਾਈ ਨੂੰ ਹੋ ਰਹੇ ਦੂਸਰੇ ਅੰਤਰਰਾਸ਼ਟਰੀ ਅਦਬੀ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ | ਮੀਟਿੰਗ ਦੌਰਾਨ ਸਮਾਗਮ ਸਬੰਧੀ ਵਿਚਾਰਾਂ ਹੋਈਆਂ ਤੇ ਇਸ ਨੂੰ ਹਰ ਪੱਖੋਂ ਕਾਮਯਾਬੀ ਤੱਕ ਲੈ ਜਾਣ ਬਾਰੇ ਸੁਝਾਅ ਸਾਂਝੇ ਕੀਤੇ ਗਏ | ਇਸ ਅੰਤਰਰਾਸ਼ਟਰੀ ਅਦਬੀ ਮੇਲੇ ਵਿਚ ਦੁਨੀਆਂ-ਭਰ ਤੋਂ ਪੰਜਸਾਬੀ ਬੋਲੀ ਦੇ ਹਿਤੈਸ਼ੀ ਸਾਹਿਤਕਾਰ ਤੇ ਕਲਾਕਾਰ ਸ਼ਾਮਿਲ ਹੁੰਦੇ ਹਨ | ਅਦਬੀ ਮੇਲੇ ਦੇ ਮੁੱਖ ਪ੍ਰਬੰਧਕ ਅਜ਼ੀਮ ਸ਼ੇਖਰ ਤੇ ਰਾਜਿੰਦਰਜੀਤ ਨੇ ਵਿਸਥਾਰਪੂਰਵਕ ਰੂਪ-ਰੇਖਾ ਸਾਂਝੀ ਕੀਤੀ | ਇਸ ਮੌਕੇ ਮਹਿੰਦਰਪਾਲ ਧਾਲੀਵਾਲ, ਨੁਜ਼ਹਤ ਅੱਬਾਸ, ਮਨਜੀਤ ਕੌਰ ਪੱਡਾ, ਪਰਮਜੀਤ ਸੰਧਾਵਾਲੀਆ, ਪਰਮਿੰਦਰ ਹਾਰਫੋਰਡ, ਦਲਵੀਰ ਕੌਰ, ਰਾਜਿੰਦਰ ਕੌਰ, ਰਾਜਦੀਪ, ਹਰਜਿੰਦਰ ਕੌਰ, ਆਬੀਰ ਬੁੱਟਰ, ਦਰਸ਼ਨ ਢਿੱਲੋਂ, ਜਸਵਿੰਦਰ ਰੱਤੀਆਂ, ਗੁਰਨਾਮ ਗਰੇਵਾਲ਼, ਮਹਿੰਦਰ ਕੌਰ ਮਿੱਢਾ, ਰਘਬੀਰ ਸੰਧਾਵਾਲੀਆ, ਬਲਵਿੰਦਰ ਸਹੋਤਾ, ਰੁਪਿੰਦਰ ਗਿੱਲ, ਸ਼ਿਵਦੀਪ ਕੌਰ ਢੇਸੀ ਆਦਿ ਸ਼ਾਮਲ ਹੋਏ |

ਪਿਛਲੀ ਖ਼ਬਰ ਪੰਜਾਬ ਓਵਰਸੀਜ਼ ਸਪੋਰਟਸ ਕਲੱਬ, ਐਮਸਟਰਡੈਮ ਵਲੋਂ 21ਵਾਂ ਖੇਡ ਅਤੇ ਸੱਭਿਆਚਾਰਕ ਮੇਲਾ ਧੂਮ ਧਾਮ ਨਾਲ ਕਰਵਾਇਆ <br/> ਅਗਲੀ ਖ਼ਬਰ ਗ੍ਰੇਵਜ਼ੈਂਡ ਕਬੱਡੀ ਕਲੱਬ ਵਲੋਂ ਦਵਿੰਦਰ ਸਿੰਘ ਪਤਾਰਾ ਤੇ ਖੁਸ਼ੀ ਦੁੱਗਾ ਦਾ ਸੋਨ ਤਗਮੇ ਨਾਲ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।