ਬਰੇਸ਼ੀਆ (ਇਟਲੀ), 18 ਜੂਨ (ਬਲਦੇਵ ਸਿੰਘ ਬੂਰੇ ਜੱਟਾਂ)-ਹਾਲੈਂਡ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਲੋਂ ਆਪਣੀ ਬੋਲੀ ਤੇ ਸੱਭਿਆਚਾਰ ਦੇ ਪ੍ਰਸਾਰ ਹਿੱਤ ਹਰੇਕ ਸਾਲ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਂਦੇ ਹਨ ¢ ਇਸੇ ਲੜੀ ਤਹਿਤ ਪੰਜਾਬ ਓਵਰਸੀਜ਼ ਸਪੋਰਟਸ ਕਲੱਬ, ਐਮਸਟਰਡੈਮ ਵਲੋਂ 21ਵਾਂ ਸਾਲਾਨਾ ਖੇਡ ਤੇ ਸੱਭਿਆਚਾਰਕ ਮੇਲਾ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ¢ ਇਸ ਖੇਡ ਮੇਲੇ ਦੀ ਜਾਣਕਾਰੀ 'ਅਜੀਤ' ਨਾਲ ਸਾਂਝੀ ਕਰਦਿਆਂ ਸੁਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਇਸ ਖੇਡ ਮੇਲੇ ਵਿਚ ਯੂਰਪ ਦੀਆਂ ਪ੍ਰਮੁੱਖ ਚਾਰ ਫੁੱਟਬਾਲ ਟੀਮਾਂ ਫਰਾਂਸ, ਬੈਲਜੀਅਮ, ਡੈਨਹਾਗ ਤੇ ਐਮਸਟਰਡੈਮ ਵਿਚਕਾਰ ਫਸਵੇਂ ਮੁਕਾਬਲੇ ਹੋਏ ¢ ਫਾਈਨਲ ਮੁਕਾਬਲਾ ਫਰਾਂਸ ਤੇ ਐਮਸਟਰਡੈਮ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿਚ ਫਰਾਂਸ ਦੀ ਟੀਮ ਜੇਤੂ ਰਹੀ ¢ ਐਮਸਟਰਡੈਮ ਦੇ ਗੁਰਦਵਾਰਾ ਸਾਹਿਬ ਵਲੋਂ ਦਰਸ਼ਕਾਂ ਲਈ ਲੰਗਰ ਦੀ ਸੇਵਾ ਕੀਤੀ ਗਈ ¢ ਪੰਜਾਬੀ ਗਾਇਕ ਲੱਖਾ ਤੇ ਨਾਜ ਦੀ ਡਿਊਟ ਜੋੜੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ¢ ਮੇਲੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਸੁਰਿੰਦਰ ਸਿੰਘ ਰਾਨਾ, ਬਲਜੀਤ ਸਿੰਘ ਜੱਸੜ ਤੇ ਪਿ੍ਤਪਾਲ ਸਿੰਘ ਬੁੱਟਰ ਵਲੋਂ ਮੇਲੇ ਦੀ ਸਫਲਤਾ ਲਈ ਗੁਰਦਵਾਰਾ ਪ੍ਰਬੰਧਕ ਕਮੇਟੀ, ਯੂਰਪ ਭਰ ਵਿਚੋਂ ਆਏ ਦਰਸ਼ਕਾਂ ਤੇ ਟੀਮਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ¢ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ