26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਈਰਾਨ ਅਮਰੀਕੀ ਟਿਕਾਣਿਆਂ 'ਤੇ ਸੰਭਾਵਿਤ ਜਵਾਬੀ ਹਮਲਿਆਂ ਲਈ ਮਿਜ਼ਾਈਲਾਂ ਕਰ ਰਿਹਾ ਤਿਆਰ-ਅਮਰੀਕਾ <br/>

ਅਜੀਤ ਡੈਸਕ 19-06-2025
ਸਾਨ ਫਰਾਂਸਿਸਕੋ, 18 ਜੂਨ (ਐਸ ਅਸ਼ੋਕ ਭÏਰਾ)-ਇਜ਼ਰਾਈਲ ਤੇ ਈਰਾਨ ਦਰਮਿਆਨ ਵੱਧਦੇ ਖਤਰਨਾਕ ਯੁੱਧ ਦੀਆਂ ਚਿੰਤਾਵਾਂ ਪਿੱਛੋਂ ਖੁਫੀਆ ਰਿਪੋਰਟਾਂ ਦੀ ਸਮੀਖਿਆ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਅਨੁਸਾਰ ਜੇ ਅਮਰੀਕਾ ਇਜ਼ਰਾਈਲ ਦੀ ਜੰਗ ਵਿਚ ਸ਼ਾਮਿਲ ਹੁੰਦਾ ਹੈ ਤਾਂ ਈਰਾਨ ਨੇ ਮੱਧ ਪੂਰਬ ਵਿਚ ਅਮਰੀਕੀ ਠਿਕਾਣਿਆਂ 'ਤੇ ਹਮਲੇ ਲਈ ਮਿਜ਼ਾਈਲਾਂ ਤੇ ਹੋਰ ਫੌਜੀ ਉਪਕਰਣ ਤਿਆਰ ਕੀਤੇ ਹਨ ¢ ਅਮਰੀਕਾ ਨੇ ਯੂਰਪ ਵਿੱਚ ਲਗਭਗ ਤਿੰਨ ਦਰਜਨ ਰਿਫਿਊਲਿੰਗ ਜਹਾਜ਼ ਭੇਜੇ ਹਨ ਜਿਨ੍ਹਾਂ ਦੀ ਵਰਤੋਂ ਅਮਰੀਕੀ ਠਿਕਾਣਿਆਂ ਦੀ ਰੱਖਿਆ ਕਰਨ ਵਾਲੇ ਲੜਾਕੂ ਜਹਾਜ਼ਾਂ ਦੀ ਸਹਾਇਤਾ ਲਈ ਕੀਤੀ ਜਾ ਸਕਦੀ ਹੈ ਜਾਂ ਜਿਨ੍ਹਾਂ ਨੂੰ ਇਰਾਨੀ ਪ੍ਰਮਾਣੂ ਸਹੂਲਤਾਂ 'ਤੇ ਕਿਸੇ ਵੀ ਸੰਭਾਵੀ ਹਮਲੇ ਵਿਚ ਸ਼ਾਮਿਲ ਬੰਬਾਰਾਂ ਦੀ ਸੀਮਾ ਨੂੰ ਵਧਾਉਣ ਲਈ ਵਰਤਿਆ ਜਾ ਸਕਦਾ ਹੈ ¢ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਅਧਿਕਾਰੀਆਂ ਵਿਚ ਇੱਕ ਵਿਸ਼ਾਲ ਯੁੱਧ ਦਾ ਡਰ ਵਧ ਰਿਹਾ ਹੈ ਕਿਉਂਕਿ ਇਜ਼ਰਾਈਲ ਵ੍ਹਾਈਟ ਹਾਊਸ 'ਤੇ ਈਰਾਨ ਨਾਲ ਆਪਣੇ ਟਕਰਾਅ ਵਿਚ ਦਖਲ ਦੇਣ ਲਈ ਦਬਾਅ ਪਾ ਰਿਹਾ ਹੈ ¢ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਅਮਰੀਕਾ ਇਜ਼ਰਾਈਲੀ ਮੁਹਿੰਮ ਵਿਚ ਸ਼ਾਮਿਲ ਹੁੰਦਾ ਹੈ ਤੇ ਮੁੱਖ ਇਰਾਨੀ ਪ੍ਰਮਾਣੂ ਸਹੂਲਤ ਫੋਰਡੋ 'ਤੇ ਹਮਲਾ ਕਰਦਾ ਹੈ, ਤਾਂ ਇਰਾਨ-ਸਮਰਥਕ ਹੂਤੀ ਮਿਲੀਸ਼ੀਆ ਯਕੀਨੀ ਤÏਰ 'ਤੇ ਲਾਲ ਸਾਗਰ ਵਿਚ ਜਹਾਜ਼ਾਂ 'ਤੇ ਹਮਲਾ ਕਰਨਾ ਦੁਬਾਰਾ ਸ਼ੁਰੂ ਕਰ ਦੇਵੇਗਾ ¢ ਉਨ੍ਹਾਂ ਨੇ ਅੱਗੇ ਕਿਹਾ ਕਿ ਇਰਾਕ ਤੇ ਸੀਰੀਆ ਵਿਚ ਇਰਾਨ ਪੱਖੀ ਮਿਲੀਸ਼ੀਆ ਅਮਰੀਕੀ ਠਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ ¢ ਕਮਾਂਡਰਾਂ ਨੇ ਸੰਯੁਕਤ ਅਰਬ ਅਮੀਰਾਤ, ਜਾਰਡਨ ਤੇ ਸਾਊਦੀ ਅਰਬ ਸਮੇਤ ਪੂਰੇ ਖੇਤਰ ਵਿਚ ਫÏਜੀ ਠਿਕਾਣਿਆਂ 'ਤੇ ਅਮਰੀਕੀ ਫੌਜਾਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ¢ ਜ਼ਿਕਰਯੋਗ ਹੈ ਕਿ ਅਮਰੀਕਾ ਦੇ ਮੱਧ ਪੂਰਬ ਵਿਚ 40,000 ਤੋਂ ਵੱਧ ਫੌਜੀ ਤਾਇਨਾਤ ਹਨ ¢ ਦੋ ਈਰਾਨੀ ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਜੇਕਰ ਸੰਯੁਕਤ ਰਾਜ ਅਮਰੀਕਾ ਇਜ਼ਰਾਈਲ ਦੀ ਜੰਗ ਵਿੱਚ ਸ਼ਾਮਲ ਹੁੰਦਾ ਹੈ ਤਾਂ ਦੇਸ਼ ਮੱਧ ਪੂਰਬ ਵਿੱਚ ਅਮਰੀਕੀ ਠਿਕਾਣਿਆਂ 'ਤੇ ਹਮਲਾ ਇਰਾਕੀ ਠਿਕਾਣਿਆਂ ਤੋਂ ਸ਼ੁਰੂ ਕਰੇਗਾ ¢ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਇੱਕ ਬਿਆਨ ਵਿਚ ਕਿਹਾ ਕਿ ਜੇ ਯੁੱਧ ਫੈਲਦਾ ਹੈ ਤਾਂ ਇਸ ਦਾ ਦੋਸ਼ ਇਜ਼ਰਾਈਲ ਤੇ ਉਸ ਦੇ ਵੱਡੇ ਸਮਰਥਕਾਂ 'ਤੇ ਲੱਗੇਗਾ ¢ ਅਮਰੀਕੀ ਅਧਿਕਾਰੀਆਂ ਨੇ ਮੰਨਿਆ ਹੈ ਕਿ ਈਰਾਨ ਇਸ ਖੇਤਰ ਵਿਚ ਅਮਰੀਕੀ ਠਿਕਾਣਿਆਂ 'ਤੇ ਹਮਲਾ ਕਰਨ ਲਈ ਬਹੁਤੀ ਤਿਆਰੀ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਈਰਾਨੀ ਫÏਜ ਦੇ ਬਹਿਰੀਨ, ਕਤਰ ਤੇ ਸੰਯੁਕਤ ਅਰਬ ਅਮੀਰਾਤ ਤੱਕ ਆਸਾਨੀ ਨਾਲ ਮਾਰ ਕਰਨ ਵਾਲੀ ਰੇਂਜ ਦੇ ਅੰਦਰ ਮਿਜ਼ਾਈਲ ਬੇਸ ਹਨ ¢ ਹਾਲ ਹੀ ਦੇ ਦਿਨਾਂ 'ਚ ਅਮਰੀਕੀ ਫÏਜਾਂ ਦੇ ਯੁੱਧ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਵਧ ਗਈ ਹੈ ਕਿਉਂਕਿ ਇਜ਼ਰਾਈਲ ਨੇ ਆਪਣੀ ਮੁਹਿੰਮ ਜਾਰੀ ਰੱਖੀ ਹੈ ਤੇ ਇਰਾਨ ਨੇ ਜਵਾਬ 'ਚ ਇਜ਼ਰਾਈਲ 'ਤੇ ਮਿਜ਼ਾਈਲਾਂ ਦੀ ਵਾਛੜ ਕੀਤੀ ਹੈ ¢

ਪਿਛਲੀ ਖ਼ਬਰ ਪ੍ਰਵਾਸੀ ਨੂੰ ਗਿ੍ਫਤਾਰੀ ਤੋਂ ਬਚਾਉਣ ਦਾ ਮਾਮਲਾ-ਡੈਮੋਕੇ੍ਰਟਿਕ ਆਗੂ ਨੂੰ ਲਿਆ ਹਿਰਾਸਤ 'ਚ ਅਗਲੀ ਖ਼ਬਰ ਪੰਜਾਬ ਓਵਰਸੀਜ਼ ਸਪੋਰਟਸ ਕਲੱਬ, ਐਮਸਟਰਡੈਮ ਵਲੋਂ 21ਵਾਂ ਖੇਡ ਅਤੇ ਸੱਭਿਆਚਾਰਕ ਮੇਲਾ ਧੂਮ ਧਾਮ ਨਾਲ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।