26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪ੍ਰਵਾਸੀ ਨੂੰ ਗਿ੍ਫਤਾਰੀ ਤੋਂ ਬਚਾਉਣ ਦਾ ਮਾਮਲਾ-ਡੈਮੋਕੇ੍ਰਟਿਕ ਆਗੂ ਨੂੰ ਲਿਆ ਹਿਰਾਸਤ 'ਚ

ਬਰਾਡ ਲੈਂਡਰ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ | <br/> 19-06-2025
ਸੈਕਰਮੈਂਟੋ, 18 ਜੂਨ (ਹੁਸਨ ਲੜੋਆ ਬੰਗਾ)-ਨਿਊਯਾਰਕ ਸਿਟੀ ਕੰਟਰੋਲਰ ਤੇ ਮੇਅਰ ਦੇ ਅਹੁਦੇ ਲਈ ਉਮੀਦਵਾਰ ਡੈਮੋਕਰੈਟਿਕ ਆਗੂ ਬਰਾਡ ਲੈਂਡਰ ਨੂੰ ਮੈਨਹਟਨ ਦੀ ਇੰਮੀਗ੍ਰੇਸ਼ਨ ਅਦਾਲਤ ਵਿਚ ਇਕ ਪ੍ਰਵਾਸੀ ਨੂੰ ਬਚਾਉਣ ਦੀ ਕੋਸ਼ਿਸ਼ ਉਪਰੰਤ ਹਿਰਾਸਤ ਵਿਚ ਲੈ ਲਿਆ ਸੀ ਪਰ ਕੁਝ ਘੰਟੇ ਹਿਰਾਸਤ ਵਿਚ ਰੱਖਣ ਉਪਰੰਤ ਉਸਨੂੰ ਰਿਹਾਅ ਕਰ ਦਿੱਤਾ ਗਿਆ ¢ ਲੈਂਡਰ ਜੋ ਅਗਲੇ ਹਫਤੇ ਮੇਅਰ ਦੇ ਅਹੁਦੇ ਲਈ ਹੋ ਰਹੀ ਪਾਰਟੀ ਦੀ ਮੁੱਢਲੀ ਚੋਣ ਲਈ ਉਮੀਦਵਾਰ ਹਨ, ਇਮੀਗ੍ਰੇਸ਼ਨ ਅਦਾਲਤ ਦੀਆਂ ਸਰਗਰਮੀਆਂ ਉੱਪਰ ਨਜ਼ਰ ਰਖ ਰਹੇ ਹਨ ¢ ਉਹ ਪ੍ਰਵਾਸੀਆਂ ਦੇ ਹੱਕਾਂ ਲਈ ਲੜ ਰਹੇ ਹਨ ¢ ਤਕਰੀਬਨ 4 ਘੰਟੇ ਹਿਰਾਸਤ ਵਿਚ ਰੱਖਣ ਉਪਰੰਤ ਲੈਂਡਰ ਫੈਡਰਲ ਪਲਾਜ਼ਾ ਜਿਥੇ ਨਿਊਯਾਰਕ ਆਈ. ਸੀ. ਈ. ਦਾ ਫੀਲਡ ਦਫਤਰ ਹੈ, ਵਿਚੋਂ ਬਾਹਰ ਆਏ¢ ਇਸ ਮੌਕੇ ਉਨ੍ਹਾਂ ਦੀ ਪਤਨੀ ਤੇ ਗਵਰਨਰ ਕੈਥੀ ਹੋਸ਼ਲ ਵੀ ਉਨ੍ਹਾਂ ਦੇ ਨਾਲ ਸੀ ¢ ਇਸ ਤੋਂ ਇਲਾਵਾ ਭਾਰੀ ਗਿਣਤੀ ਵਿਚ ਉਨਾਂ ਦੇ ਸਮਰਥਕ ਮੌਜੂਦ ਸਨ ¢ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਮੇਰੇ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਜੇਕਰ ਉਹ ਮਾਮਲਾ ਦਰਜ ਕਰਨਗੇ ਤਾਂ ਮੈ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹਾਂ, ਮੈਂ ਵਕੀਲ ਕਰ ਸਕਦਾ ਹਾਂ¢ ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀਆਂ ਨੂੰ ਸੁਚੇਤ ਕਰਨਾ ਚਹੁੰਦੇ ਹਨ ਕਿ ਸੰਘੀ ਏਜੰਟ ਉਨਾਂ ਨੂੰ ਤਾਂ ਹੀ ਗਿ੍ਫਤਾਰ ਕਰ ਸਕਦੇ ਹਨ ਜੇਕਰ ਅਦਾਲਤ ਉਨਾਂ ਦੇ ਹੱਕ ਵਿਚ ਫੈਸਲਾ ਨਹੀਂ ਦਿੰਦੀ ਤੇ ਉਨ੍ਹਾਂ ਦਾ ਕੇਸ ਰੱਦ ਕਰ ਦਿੰਦੀ ਹੈ¢

ਪਿਛਲੀ ਖ਼ਬਰ ਸਠਿਆਲਾ 'ਚ 20 ਰੋਜ਼ਾ ਥੀਏਟਰ ਵਰਕਸ਼ਾਪ ਸ਼ੁਰੂ ਅਗਲੀ ਖ਼ਬਰ ਈਰਾਨ ਅਮਰੀਕੀ ਟਿਕਾਣਿਆਂ 'ਤੇ ਸੰਭਾਵਿਤ ਜਵਾਬੀ ਹਮਲਿਆਂ ਲਈ ਮਿਜ਼ਾਈਲਾਂ ਕਰ ਰਿਹਾ ਤਿਆਰ-ਅਮਰੀਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।