ਮੈਲਬੌਰਨ, 20 ਜੂਨ (ਪਰਮਵੀਰ ਸਿੰਘ ਆਹਲੂਵਾਲੀਆ)- ਬੀਤੇ ਦਿਨੀ ਆਸਟਰੇਲੀਆ ਦੇ ਸ਼ਹਿਰ ਪਰਥ 'ਚ ਵਾਪਰੇ ਇਕ ਸੜਕ ਹਾਦਸੇ ਦÏਰਾਨ ਅਰਸ਼ਦੀਪ ਸਿੰਘ (23) ਨਾਂਅ ਦੇ ਪੰਜਾਬੀ ਨÏਜਵਾਨ ਟਰੱਕ ਚਾਲਕ ਦੀ ਮÏਤ ਹੋ ਗਈ ¢ ਪੁਲਿਸ ਦੁਅਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਅਰਸ਼ਦੀਪ ਦੇ ਟਰੱਕ ਨੂੰ ਹਾਈਵੇਅ 'ਤੇ ਪਲਟ ਜਾਣ ਤੋਂ ਬਾਅਦ ਅੱਗ ਲੱਗ ਗਈ ਜਿਸ ਦÏਰਾਨ ਚਾਲਕ ਦੀ ਮÏਤ ਹੋ ਗਈ ¢ ਮਿ੍ਤਕ ਦਾ ਸਬੰਧ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਨਾਲ ਸੀ ਅਤੇ ਕੁਝ ਸਾਲ ਪਹਿਲਾਂ ਹੀ ਪੰਜਾਬ ਤੋਂ ਆਸਟਰੇਲੀਆ ਵਿਦਿਆਰਥੀ ਵੀਜ਼ੇ ਉੱਤੇ ਆਇਆ ਸੀ ¢