08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

14ਵੇਂ ਸੋਹਣ ਮਾਨ ਯਾਦਗਾਰੀ ਸਾਲਾਨਾ ਨਾਟਕ ਮੇਲੇ ਦਾ ਪੋਸਟਰ ਰਿਲੀਜ਼ <br/>

ਕੈਲਗਰੀ ਵਿਖੇ ਹੋਣ ਵਾਲੇ ਸਾਲਾਨਾ ਨਾਟਕ ਦਾ ਪੋਸਟਰ ਰਿਲੀਜ਼ ਕਰਦੇ ਹੋਏ ਪ੍ਰਬੰਧਕ ਅਤੇ ਸਹਿਯੋਗੀ | ਤਸਵੀਰ-ਜਸਜੀਤ ਸਿੰਘ ਧਾਮੀ <br/> 21-06-2025
ਕੈਲਗਰੀ, 20 ਜੂਨ (ਜਸਜੀਤ ਸਿੰਘ ਧਾਮੀ)-ਕੈਲਗਰੀ ਵਿਖੇ 28 ਜੂਨ ਨੂੰ ਹੋਣ ਵਾਲ਼ੇ 14ਵੇਂ ਸੋਹਣ ਮਾਨ ਯਾਦਗਾਰੀ ਸਾਲਾਨਾ ਨਾਟਕ ਮੇਲੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ¢ ਇਸ ਨਾਟਕ ਮੇਲੇ ਦੀ ਤਿਆਰੀ ਲਈ ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਤੋਂ ਲੇਖਕ, ਕਲਾਕਾਰ ਤੇ ਨਿਰਦੇਸ਼ਕ ਹਰਕੇਸ਼ ਚÏਧਰੀ ਕੈਲਗਰੀ ਪੁੱਜ ਚੁੱਕੇ ਹਨ | 'ਪ੍ਰੋਗਰੈਸਿਵ ਕਲਾ ਮੰਚ ਕੈਲਗਰੀ' ਦੇ ਕਲਾਕਾਰਾਂ ਨੇ ਨਾਟਕ ਲਈ ਮੁੱਢਲੀ ਤਿਆਰੀ ਸ਼ੁਰੂ ਕਰ ਦਿੱਤੀ ਹੈ ¢ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਸਕੱਤਰ ਮਾਸਟਰ ਭਜਨ ਗਿੱਲ ਨੇ ਦੱਸਿਆ ਕਿ ਸਾਲਾਨਾ ਨਾਟਕ ਮੇਲੇ ਦਾ ਇਹ 14ਵਾਂ ਸਾਲ ਹੈ ਤੇ ਉਮੀਦ ਹੈ ਕਿ ਕੈਲਗਰੀ ਵਾਸੀ ਹਮੇਸ਼ਾ ਵਾਂਗ ਹੁੰਗਾਰਾ ਦੇਣਗੇ ¢ ਇਸ ਵਾਰ ਵੀ ਨਾਟਕ ਰੈਡ ਸਟੋਨ ਦੇ ਹੋਪ ਈਵੈਂਟ ਸੈਂਟਰ ਵਿਚ ਹੋਵੇਗਾ ¢ ਹਰਕੇਸ਼ ਚÏਧਰੀ ਨੇ ਦੱਸਿਆ ਕਿ ਇਸ ਵਾਰ ਮੁੱਖ ਨਾਟਕ ਬੇੜੀਆਂ ਲੱਗੇ ਸੁਪਨੇ ਗੈਰ ਕਾਨੂੰਨੀ ਤਰੀਕੇ ਡੌਂਕੀ ਰਾਹੀਂ ਰੁਲ਼ਦੀ ਜਵਾਨੀ 'ਤੇ ਆਧਾਰਿਤ ਹੋਵੇਗਾ ¢ ਇਸ ਤੋਂ ਇਲਾਵਾ ਕੈਲਗਰੀ ਦੇ ਬੱਚਿਆਂ ਦੁਆਰਾ ਇਕ ਨਾਟਕ ਪੇਸ਼ ਕੀਤਾ ਜਾਵੇਗਾ ¢ ਕਮਲਪ੍ਰੀਤ ਪੰਧੇਰ ਨੇ ਦੱਸਿਆ ਕਿ ਬੱਚਿਆਂ ਦੀ ਕੋਰੀਓਗਰਾਫੀ ਨੀਂ ਗੁਆਂਢਣੇ ਪੇਸ਼ ਕੀਤੀ ਜਾਵੇਗੀ |

ਪਿਛਲੀ ਖ਼ਬਰ ਬਜ਼ੁਰਗਾਂ ਨਾਲ ਧੋਖਾਧੜੀ ਮਾਮਲੇ 'ਚ ਭਾਰਤੀ ਵਿਦਿਆਰਥੀ ਨੂੰ 5 ਸਾਲ ਤੋਂ ਵੱਧ ਕੈਦ ਅਗਲੀ ਖ਼ਬਰ ਪਰਥ 'ਚ ਸੜਕ ਹਾਦਸੇ 'ਚ ਪੰਜਾਬੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।