ਰੂਪਿੰਦਰ ਖਹਿਰਾ ਰੂਪੀ (ਸਰੀ)ਬੀਤੇ ਦਿਨੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਾਸਿਕ ਮਿਲਣੀ ਸੀਨੀਅਰ ਸਸੀਟੀਜਨ ਵਿਖੇ ਹੋਈ ¢ ਜਿਸ ਵਿੱਚ ਸਾਹਿਤਕਾਰ ਬਲਬੀਰ ਸਿੰਘ ਸੰਘਾ ਦੀ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ ¢ ਇਹ ਸਮਾਗਮ ਪਿਤਾ ਦਿਵਸ ਨੂੰ ਸਮਰਪਿਤ ਕੀਤਾ ਗਿਆ ¢ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਪਿ੍ਤਪਾਲ ਗਿੱਲ ਵੱਲੋਂ ਅਤੇ ਸਟੇਜ ਦਾ ਸੰਚਾਲਨ ਸਕੱਤਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ¢ ਪ੍ਰਧਾਨਗੀ ਮੰਡਲ ਵਿੱਚ ਸਕੱਤਰ ਪਲਵਿੰਦਰ ਸਿੰਘ ਰੰਧਾਵਾ, ਪ੍ਰਧਾਨ ਪਿ੍ਤਪਾਲ ਗਿੱਲ, ਲੇਖਕ ਬਲਬੀਰ ਸਿੰਘ ਸੰਘਾ, ਸਾਬਕਾ ਜੱਜ ਡਾ: ਸ਼ਿੰਦਰ ਪੁਰੇ ਵਾਲ, ਸੇਨੇਟਰ ਬਲਤੇਜ ਸਿੰਘ ਢਿੱਲੋਂ ਸੁਸ਼ੋਭਿਤ ਹੋਏ ¢ ਉਪਰੰਤ ਪੁਸਤਕ ਬਾਰੇ ਪਰਚੇ ਪਿ੍ਤਪਾਲ ਗਿੱਲ, ਅਮਰੀਕ ਪਲਾਹੀ, ਸੁਰਜੀਤ ਸਿੰਘ ਮਾਧੋ ਪੁਰੀ, ਡਾ: ਰਣਜੀਤ ਸਿੰਘ ਪੰਨੂ (ਜਗਦੀਪ ਨੂਰਾਨੀ), ਪ੍ਰੋ : ਕਸ਼ਮੀਰਾ ਸਿੰਘ, ਸੇਨੇਟਰ ਬਲਤੇਜ ਸਿੰਘ ਢਿੱਲੋਂ, ਡਾ: ਪਿ੍ਥੀਪਾਲ ਸਿੰਘ ਸੋਹੀ ਅਤੇ ਇੰਦਰ ਪਾਲ ਸਿੰਘ ਸੰਧੂ (ਸੁਰਜੀਤ ਸਿੰਘ ਭੁੱਲਰ ਦਾ ਪਰਚਾ) ਵਲੋਂ ਵਿਸਥਾਰ ਸਹਿਤ ਪੜੇ ਗਏ ¢ ਲੇਖਕ ਬਲਬੀਰ ਸਿੰਘ ਸੰਘਾ ਵੱਲੋਂ ਆਪਣੀ ਪੁਸਤਕ ਬਾਰੇ ਵਿਚਾਰ ਸਾਂਝੇ ਕੀਤੇ ਗਏ ¢ ਬੋਰਡ ਮੈਂਬਰ, ਪ੍ਰਧਾਨਗੀ ਮੰਡਲ, ਸਥਾਨਕ ਲੇਖਕ ਅਤੇ ਖੱਚਾ-ਖੱਚ ਭਰੇ ਹਾਲ ਵਿੱਚ ਤਾੜੀਆਂ ਦੀ ਗੂੰਜ ਵਿੱਚ ਲੇਖਕ ਬਲਬੀਰ ਸਿੰਘ ਸੰਘਾ ਦੀ ਪੁਸਤਕ ਹੋਕਾ ਦਾ ਲੋਕ ਅਰਪਣ ਕੀਤਾ ਗਿਆ¢ ਸਭਾ ਵੱਲੋਂ ਲੇਖਕ ਨੂੰ ਸਨਮਾਨਿਤ ਕੀਤਾ ਗਿਆ ¢ ਪੁਸਤਕ ਰਿਲੀਜ਼ ਮÏਕੇ ਪਿ੍ਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਮਾਧੋ ਪੁਰੀ, ਇੰਦਰ ਪਾਲ ਸਿੰਘ ਸੰਧੂ, ਅਮਰੀਕ ਸਿੰਘ ਲੇਲ, ਦਰਸ਼ਨ ਸੰਘਾ, ਬਲਬੀਰ ਸਿੰਘ ਸੰਘਾ ,ਇੰਦਰਜੀਤ ਧਾਮੀ, ਅਮਰੀਕ ਪਲਾਹੀ, ਪ੍ਰੋ: ਕਸ਼ਮੀਰਾ ਸਿੰਘ, ਡਾ: ਪਿ੍ਥੀਪਾਲ ਸਿੰਘ ਸੋਹੀ, ਹਰਿੰਦਰ ਕÏਰ ਸੋਹੀ, ਬਿਕੱਰ ਖੋਸਾ, ਕੇਸਰ ਸਿੰਘ ਕੂਨਰ, ਇੰਦਰਜੀਤ ਕÏਰ ਸੰਧੂ, ਗਿਆਨ ਸਿੰਘ ਸੰਧੂ, ਸਰਬਜੀਤ ਰੰਧਾਵਾ, ਨਿਰਮਲ ਗਿੱਲ, ਡਾ: ਰਣਜੀਤ ਸਿੰਘ ਪੰਨੂ, ਸੇਨੇਟਰ ਬਲਤੇਜ ਸਿੰਘ ਢਿੱਲੋਂ ਸ਼ਾਮਿਲ ਹੋਏ ¢ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਅਤੇ ਤਰਨੁੰਮ ਵਿੱਚ ਗੀਤਾਂ ਨੂੰ ਪੇਸ਼ ਕਰ ਕੇ ਬੁਲਾਰਿਆਂ ਨੇ ਸਭ ਸਰੋਤਿਆਂ ਦਾ ਮਨੋਰੰਜਨ ਕੀਤਾ ¢ ਅੰਤ ਵਿੱਚ ਸਮਾਗਮ ਨੂੰ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਵਡਮੁੱਲੇ ਸ਼ਬਦਾਂ ਨਾਲ ਪ੍ਰਧਾਨ ਪਿ੍ਤਪਾਲ ਗਿੱਲ ਵੱਲੋਂ ਸਮੇਟਿਆ ਗਿਆ ¢