08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

<h4>ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼</h4> ਸੀ.ਐਮ. ਦੀ ਯੋਗ ਸ਼ਾਲਾ ਤਹਿਤ ਬੱਧਨੀ ਕਲਾਂ 'ਚ ਮਨਾਇਆ ਅੰਤਰਰਾਸ਼ਟਰੀ ਯੋਗ ਦਿਵਸ

ਅਜੀਤ ਡੈਸਕ 21-06-2025

ਬੱਧਨੀ ਕਲਾਂ, (ਸੰਜੀਵ ਕੋਛੜ)-21 ਜੂਨ ਨੂੰ ਵਿਸ਼ਵ ਯੋਗ ਦਿਵਸ ਦੇ ਮੱਦੇਨਜ਼ਰ ਅਤੇ ਸੀ.ਐਮ. ਦੀ ਯੋਗ ਸ਼ਾਲਾ ਤਹਿਤ ਕਸਬਾ ਬੱਧਨੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੀਆਂ ਗਰਾੳਾੂਡਾਂ 'ਚ ਯੋਗ ਦਿਵਸ ਮਨਾਇਆ ਗਿਆ | ਇਸ ਦੌਰਾਨ 100 ਤੋਂ ਵਧੇਰੇ ਮੈਂਬਰਾਂ ਨੇ ਭਾਗ ਲਿਆ | ਇਸ ਸਮੇਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਮ ਨਾਗਰਿਕਾਂ ਦੀ ਸਿਹਤ ਸੁਰੱਖਿਆ ਲਈ ਕੀਤਾ ਗਿਆ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਯੋਗ ਅਭਿਆਸ ਕਰਨ ਨਾਲ ਜਿੱਥੇ ਵਿਅਕਤੀ ਸਰੀਰਕ ਤੌਰ 'ਤੇ ਤੰਦਰੁਸਤ ਰਹਿੰਦਾ ਹੈ, ਉੱਥੇ ਹੀ ਮਾਨਸਿਕ ਤੌਰ ਤੇ ਮਜ਼ਬੂਤ ਬਣਦਾ ਹੈ | ਨਗਰ ਪੰਚਾਇਤ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਨੰਬਰਦਾਰ ਅਮਨਦੀਪ ਸਿੰਘ ਸਿੱਧੂ, ਮਨਪ੍ਰੀਤ ਸਿੰਘ ਸਤਨਾਮ, ਚੇਅਰਮੈਨ ਰਵੀ ਸ਼ਰਮਾ ਆਦਿ ਨੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਧਨੀ ਕਲਾਂ ਦੇ ਵਸਨੀਕਾਂ ਦੀ ਨਿਰੋਗ ਸਿਹਤ ਸਹੂਲਤ ਨੂੰ ਦੇਖਦੇ ਹੋਏ ਯੋਗ ਟਰੇਨਰ ਸੋਵਿਆ ਰਾਓ ਦੀ ਅਗਵਾਈ 'ਚ ਯੋਗ ਦੀਆਂ ਮੁਫ਼ਤ ਕਲਾਸਾਂ ਚਲਾਈਆਂ ਗਈਆਂ ਹਨ ਜਿਸ ਦਾ ਸ਼ਹਿਰ ਵਾਸੀ ਭਰਪੂਰ ਲਾਹਾ ਲੈ ਰਹੇ ਹਨ, ਉਨ੍ਹਾਂ ਯੋਗ ਟਰੇਨਰ ਸੋਵਿਆ ਰਾਓ ਨੂੰ ਹਰ ਤਰਾਂ ਦੀ ਮਦਦ ਦੇਣ ਦਾ ਭਰੋਸਾ ਦਿੰਦਿਆਂ ਹੋਰਨਾਂ ਨਾਗਰਿਕਾਂ ਨੂੰ ਵੀ ਇਨ੍ਹਾਂ ਯੋਗ ਕਲਾਸਾਂ ਦਾ ਫ਼ਾਇਦਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਯੋਗ ਭਜਾਏ ਰੋਗ ਦੀ ਕਹਾਵਤ ਮੁਤਾਬਿਕ ਇਸ ਨੂੰ ਨਿਰੰਤਰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਨਾਲ ਅਨੇਕਾਂ ਹੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ | ਯੋਗ ਕਲਾਸਾਂ ਦਾ ਲਾਭ ਲੈ ਰਹੇ ਮੈਂਬਰਾਂ ਨੇ ਕਿਹਾ ਕਿ ਟਰੇਨਰ ਸੋਵਿਆ ਰਾਓ ਵਲੋਂ ਕਲਾਸ 'ਚ ਕਰਵਾਏ ਜਾਂਦੇ ਵੱਖ-ਵੱਖ ਤਰਾਂ ਦੇ ਪ੍ਰਨਿਆਮ, ਕਿਰਿਆਵਾਂ, ਯੋਗ ਅਤੇ ਆਸਣਾਂ ਨਾਲ ਜਿੱਥੇ ਸਰੀਰ ਦੀ ਜਕੜਨ ਖ਼ਤਮ ਹੋਈ ਹੈ ਉੱਥੇ ਹੀ ਜੋੜਾਂ ਦੇ ਦਰਦ, ਬੀ.ਪੀ, ਸ਼ੂਗਰ, ਸਾਹ ਆਦਿ ਦੀਆਂ ਸਮੱਸਿਆ ਤੋਂ ਵੀ ਕਾਫੀ ਲਾਭ ਮਿਲਿਆ ਹੈ | ਇਸ ਮੌਕੇ ਅਮਰ ਸਿੰਘ ਧਾਲੀਵਾਲ, ਤਰਸੇਮ ਚੋਪੜਾ, ਮਦਨ ਗੋਪਾਲ ਮੰਗਲਾ, ਰਣਵੀਰ ਸਿੰਘ, ਵਿਕਾਸ ਗੋਇਲ, ਵਿਨੋਦ ਤਾਇਲ, ਜੈਪਾਲ ਗੋਇਲ, ਜਸਵੀਰ ਸਿੰਘ ਨੰਬਰਦਾਰ, ਮੋਹਨ ਸਿੰਘ ਨੰਬਰਦਾਰ, ਭੋਲਾ ਭਾਲਾ, ਆਰਤੀ ਕੋਛੜ, ਸੀਮਾ ਕੋਛੜ, ਕਿਰਨਾ ਰਾਣੀ, ਸ਼ਿਵਾਲੀ ਗੁਪਤਾ, ਸੋਨੀਆ ਮੋਦਗਿਲ, ਹੇਮ ਲਤਾ ਮੋਦਗਿਲ, ਕਵਿਤਾ ਝਾਂਜੀ, ਸੁਨੀਤਾ ਰਾਣੀ, ਪੰਕਜ ਰਾਣੀ, ਚਰਨਜੀਤ ਕੌਰ, ਵੀਰਪਾਲ ਕੌਰ ਆਦਿ ਸਮੇਤ ਹੋਰ ਵੀ ਮੈਂਬਰਾਂ ਨੇ ਯੋਗ ਅਭਿਆਸ 'ਚ ਹਿੱਸਾ ਲਿਆ |
ਸੰਤ ਬਾਬਾ ਭਾਗ ਸਿੰਘ ਮੈਮੋ: ਗਰਲਜ਼ ਸੀ: ਸੈ: ਸਕੂਲ ਸੁਖਾਨੰਦ ਵਿਖੇ
ਠੱਠੀ ਭਾਈ, (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ (ਮੋਗਾ) ਵਿਖੇ ਵਿਸ਼ਵ 'ਯੋਗਾ ਦਿਵਸ' ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਸਰੀਰਕ ਅਤੇ ਸਿਹਤ ਵਿਭਾਗ ਦੇ ਮੈਡਮ ਕਰਮਜੀਤ ਕੌਰ ਵਲੋਂ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਕੀਤੇ | ਵਿਦਿਆਰਥਣਾਂ ਵਲੋਂ ਵੀ ਆਪਣੇ ਭਾਸ਼ਣਾਂ ਰਾਹੀਂ ਦੱਸਿਆ ਗਿਆ ਕਿ ਯੋਗ ਆਸਣ ਸਾਡੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਬਹੁਤ ਹੀ ਲਾਭਦਾਇਕ ਹੈ ਤੇ ਇਸ ਦੇ ਚੱਲਦਿਆਂ ਵਿਦਿਆਰਥਣਾਂ ਨੂੰ ਯੋਗ ਆਸਣ ਕਰਵਾਏ ਗਏ | ਅਖੀਰ ਵਿਚ ਸਕੂਲ ਦੇ ਪਿ੍ੰਸੀਪਲ ਡਾ. ਗੁਰਜੀਤ ਕੌਰ ਵਲੋਂ ਬੱਚਿਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਯੋਗਾ ਨਾ ਸਿਰਫ਼ ਸਾਡੀ ਸਿਹਤ ਅਤੇ ਤੰਦਰੁਸਤੀ ਲਈ ਜ਼ਰੂਰੀ ਹੈ ਸਗੋਂ ਇਹ ਸਾਡੇ ਮਨ ਨੂੰ ਸ਼ਾਂਤ ਕਰਕੇ ਸਮਾਜ 'ਚ ਬਦਲਾਅ ਲਿਆਉਣ ਦਾ ਵੀ ਕੰਮ ਕਰ ਸਕਦਾ ਹੈ |

ਪਿਛਲੀ ਖ਼ਬਰ ਇੰਗਲੈਂਡ 'ਚ ਬ੍ਰਮਿੰਘਮ ਸਿਟੀ ਕੌਂਸਲ ਨੇ ਸਿੱਖਾਂ ਨੂੰ ਦਿੱਤੀ ਵਿਸ਼ੇਸ਼ ਮਾਨਤਾ ਅਗਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਕ ਬਲਬੀਰ ਸਿੰਘ ਸੰਘਾ ਦੀ ਪੁਸਤਕ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।