14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਐਲਨ ਮਸਕ ਦੇ ਪੁਲਾੜ ਮਿਸ਼ਨ ਨੂੰ ਲੱਗਾ ਇਕ ਵਾਰ ਫਿਰ ਝਟਕਾ

ਅਜੀਤ ਡੈਸਕ 21-06-2025
*ਸਪੇਸਐਕਸ ਸਟਾਰਸ਼ਿਪ ਰਾਕੇਟ 10ਵੀਂ ਉਡਾਣ ਟੈਸਟ ਦੌਰਾਨ ਬਣਿਆ ਅੱਗ ਦਾ ਗੋਲ਼ਾ
ਸਾਨ ਫਰਾਂਸਿਸਕੋ, 20 ਜੂਨ (ਐਸ ਅਸ਼ੋਕ ਭÏਰਾ)- ਦੱਖਣੀ ਟੈਕਸਾਸ ਵਿਚ ਐਲਨ ਮਸਕ ਦੀ ਅਗਵਾਈ ਵਾਲੀ ਕੰਪਨੀ ਦੇ ਬੇਸ 'ਤੇ ਆਪਣੀ 10ਵੀਂ ਲਾਂਚਿੰਗ ਦੀਆਂ ਤਿਆਰੀਆਂ ਦÏਰਾਨ ਬੁੱਧਵਾਰ ਦੇਰ ਰਾਤ ਟੈਸਟ ਸਟੈਂਡ 'ਤੇ ਇੱਕ ਸਪੇਸਐਕਸ ਸਟਾਰਸ਼ਿਪ ਰਾਕੇਟ ਵੱਡੇ ਅੱਗ ਦੇ ਗੋਲੇ ਵਿਚ ਬਦਲ ਗਿਆ ¢ ਉੱਪਰਲੇ ਪੜਾਅ ਦੇ ਸਟਾਰਸ਼ਿਪ ਵਾਹਨ ਨੇ ਰਾਤ 11 ਵਜੇ ਦੇ ਕਰੀਬ ਟੈਸਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਢਾਂਚੇ 'ਚ ਆਏ ਕੰਮ ਕਰਨ ਦੇ ਮਾਮੂਲੀ ਨੁਕਸ ਨੇ ਕਿਆਸ ਕੀਤੇ ਜਾ ਰਹੇ ਨਤੀਜਿਆਂ ਨੂੰ ਬੂਰ ਨਾ ਪੈਣ ਦਿੱਤਾ ¢ ਸਪੇਸਐਕਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਸਾਰੇ ਕਰਮਚਾਰੀ ਸੁਰੱਖਿਅਤ ਹਨ ¢ ਐਕਸ 'ਤੇ ਇੱਕ ਪੋਸਟ ਵਿੱਚ ਮਸਕ ਨੇ ਲਿਖਿਆ ਕਿ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਕਿ ਦਬਾਅ ਵਾਲਾ ਇੱਕ ਨਾਈਟ੍ਰੋਜਨ ਸਟੋਰੇਜ ਕੰਟੇਨਰ ਅਸਫਲ ਹੋ ਗਿਆ ¢ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ ਏ ਏ) ਜੋ ਵਪਾਰਕ ਪੁਲਾੜ ਲਾਇਸੈਂਸ ਜਾਰੀ ਕਰਦਾ ਹੈ, ਨੇ ਤੁਰੰਤ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ¢ ਹੁਣ ਤੱਕ ਬਣਾਇਆ ਗਿਆ ਸਭ ਤੋਂ ਵੱਡਾ ਅਤੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ, ਸਟਾਰਸ਼ਿਪ ਮਸਕ ਦੇ ਇੱਕ ਦਿਨ ਮੰਗਲ 'ਤੇ ਮਨੁੱਖਾਂ ਨੂੰ ਭੇਜਣ ਦੇ ਸੁਪਨੇ ਦਾ ਯਤਨ ਹੈ ¢ ਹਾਲਾਂਕਿ ਇਸ ਦਾ ਹੁਣ ਤੱਕ ਦਾ ਮਿਲਿਆ ਜੁਲਿਆ ਰਿਕਾਰਡ ਇਹ ਹੈ ਕਿ ਝਟਕਿਆਂ ਦੇ ਨਾਲ ਕੁਝ ਟੈਸਟ ਉਡਾਣਾਂ ਨਾਟਕੀ ਧਮਾਕਿਆਂ ਵਿਚ ਖਤਮ ਹੋ ਗਈਆਂ ਹਨ ¢ ਮਈ ਵਿਚ ਆਖਰੀ ਸਟਾਰਸ਼ਿਪ ਟੈਸਟ ਮਿਸ਼ਨ ਨੇ ਰਾਕੇਟ ਦੇ ਉੱਪਰਲੇ ਪੜਾਅ ਨੂੰ ਪੁਲਾੜ ਵਿਚ ਭੇਜਿਆ ਸੀ ਪਰ ਇੱਕ ਪ੍ਰੋਪੇਲੈਂਟ ਲੀਕ ਹੋਣ ਕਾਰਨ ਵਾਹਨ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਟੁੱਟ ਗਿਆ, ਜਿਸ ਨਾਲ ਮਲਬਾ ਹਿੰਦ ਮਹਾਂਸਾਗਰ ਵਿਚ ਡਿੱਗ ਗਿਆ ¢ ਸਟਾਰਸ਼ਿਪ ਦੇ ਸੱਤਵੇਂ ਅਤੇ ਅੱਠਵੇਂ ਟੈਸਟ ਪਹਿਲਾਂ ਰਾਕੇਟਾਂ ਦੇ ਫਟਣ ਨਾਲ ਖਤਮ ਹੋਏ ਸਨ ¢ ਰਾਕੇਟ ਕੈਮਰਨ ਕਾਉਂਟੀ, ਟੈਕਸਾਸ ਵਿਚ ਹਾਲ ਹੀ ਵਿਚ ਸ਼ਾਮਲ ਕੀਤੇ ਗਏ ਸਟਾਰਬੇਸ ਸ਼ਹਿਰ ਵਿਚ ਸਪੇਸਐਕਸ ਦੇ ਕੰਪਲੈਕਸ ਤੋਂ ਲਾਂਚ ਕੀਤੇ ਗਏ ਸਨ ¢
ਪਿਛਲੀ ਖ਼ਬਰ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵਲੋਂ ਨਾਮਵਰ ਸਖਸ਼ੀਅਤ ਹਰਜਿੰਦਰ ਸਿੰਘ ਥਿੰਦ ਦਾ ਸਨਮਾਨ ਅਗਲੀ ਖ਼ਬਰ ਕੌਂਸਲਰ ਸੁਖਬੀਰ ਸਿੰਘ ਧਾਲੀਵਾਲ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।