14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕੌਂਸਲਰ ਸੁਖਬੀਰ ਸਿੰਘ ਧਾਲੀਵਾਲ ਨਹੀਂ ਰਹੇ

ਅਜੀਤ ਡੈਸਕ 21-06-2025
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਡਨ ਦੀ ਕੌਂਸਲ ਹੰਸਲੋ ਦੇ ਕੌਂਸਲਰ ਸੁਖਬੀਰ ਸਿੰਘ ਧਾਲੀਵਾਲ ਅਕਾਲ ਚਲਾਣਾ ਕਰ ਗਏ ਹਨ ¢ ਉਹ 76 ਵਰਿ੍ਹਆਂ ਦੇ ਸਨ ¢ ਕੌਂਸਲਰ ਰਘਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਧਾਲੀਵਾਲ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ¢ ਉਹ ਆਪਣੇ ਪਿੱਛੇ ਦੋ ਬੇਟੇ ਅਤੇ ਇਕ ਬੇਟੀ ਛੱਡ ਗਏ ਹਨ ¢ ਸ. ਧਾਲੀਵਾਲ ਸ਼ੁਰੂ ਤੋਂ ਹੀ ਲੇਬਰ ਨਾਲ ਜੁੜੇ ਹੋਏ ਸਨ ਅਤੇ ਕਰੈਨਫੋਰਡ ਹਲਕੇ ਤੋਂ ਕੌਂਸਲਰ ਸਨ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਨਾਲ ਸਬੰਧਿਤ ਸਨ ¢ ਐਮ.ਪੀ. ਸੀਮਾ ਮਲਹੋਤਰਾ, ਸਾਬਕਾ ਐਮ.ਪੀ. ਵਰਿੰਦਰ ਸ਼ਰਮਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਧਾਲੀਵਾਲ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ¢ ਉਨ੍ਹਾਂ ਦਾ ਚਲੇ ਜਾਣਾ ਭਾਈਚਾਰੇ ਲਈ ਅਸਹਿ ਹੈ ¢
ਪਿਛਲੀ ਖ਼ਬਰ ਐਲਨ ਮਸਕ ਦੇ ਪੁਲਾੜ ਮਿਸ਼ਨ ਨੂੰ ਲੱਗਾ ਇਕ ਵਾਰ ਫਿਰ ਝਟਕਾ ਅਗਲੀ ਖ਼ਬਰ ਵਾਡਾ ਅਨੁਸਾਰ ਡੋਪਿੰਗ 'ਚ ਭਾਰਤ 'ਚ ਪਾਜ਼ੀਟਿਵ ਮਾਮਲਿਆਂ ਦੀ ਦਰ ਸਭ ਤੋਂ ਵੱਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।