14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਵਾਡਾ ਅਨੁਸਾਰ ਡੋਪਿੰਗ 'ਚ ਭਾਰਤ 'ਚ ਪਾਜ਼ੀਟਿਵ ਮਾਮਲਿਆਂ ਦੀ ਦਰ ਸਭ ਤੋਂ ਵੱਧ

ਅਜੀਤ ਡੈਸਕ 21-06-2025

ਨਵੀਂ ਦਿੱਲੀ, 20 ਜੂਨ (ਏਜੰਸੀ)- ਭਾਰਤ 'ਚ ਡੋਪਿੰਗ ਦੀ ਸਮੱਸਿਆ ਇਕ ਵਾਰ ਫਿਰ ਸਾਹਮਣੇ ਆ ਗਈ ਜਦੋਂ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਦੇ 2023 ਦੇ ਪ੍ਰੀਖਣ ਅੰਕੜਿਆਂ 'ਚ ਭਾਰਤ 5000 ਜਾਂ ਇਸ ਤੋਂ ਜ਼ਿਆਦਾ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਦੇਸ਼ਾਂ 'ਚ ਚੋਟੀ 'ਤੇ ਰਿਹਾ, ਹਾਲਾਂਕਿ ਖੇਡ ਮੰਤਰਾਲੇ ਨੇ ਇਸ ਨਾਲ ਵਿਆਪਕ ਪੱਧਰ 'ਤੇ ਨਜਿੱਠਣ ਤੇ ਡੋਪਿੰਗ ਵਿਰੋਧੀ ਨਿਯਮ ਜਲਦ ਲਿਆਉਣ ਦਾ ਵਾਅਦਾ ਕੀਤਾ ਹੈ | ਪਾਬੰਦੀਸ਼ੁਦਾ ਪਦਾਰਥਾਂ ਦੇ ਸੇਵਨ 'ਚ ਪਾਜ਼ੀਟਿਵ ਪਾਏ ਜਾਣ ਦੀ ਭਾਰਤ ਦੀ ਦਰ 3.8 ਫੀਸਦੀ ਰਹੀ ਅਤੇ 5606 ਨਮੂਨਿਆਂ ਤੋਂ 214 ਉਲਟ ਵਿਸ਼ਲੇਸ਼ਣਾਤਮਕ ਨਤੀਜੇ (ਏ.ਏ.ਐਫ.) ਮਿਲੇ | ਨਮੂਨਿਆਂ ਦੀ ਗਿਣਤੀ 2022 ਤੋਂ ਕਾਫੀ ਜ਼ਿਆਦਾ ਸੀ, ਜਦੋਂ ਕਿ 3865 ਪ੍ਰੀਖਣਾਂ ਦੀ 3.2 ਫੀਸਦੀ ਏ.ਏ.ਐਫ. ਦਰ ਸੀ | ਭਾਰਤ ਦੇ ਪਾਜ਼ੀਟਿਵ ਨਤੀਜਿਆਂ ਦੀ ਦਰ ਚੀਨ, ਅਮਰੀਕਾ, ਫਰਾਂਸ ਤੇ ਰੂਸ ਤੋਂ ਜ਼ਿਆਦਾ ਹੈ | ਭਾਰਤ ਦੇ 214 ਦੇ ਮੁਕਾਬਲੇ ਏ.ਏ.ਐਫ. 'ਚ ਫਰਾਂਸ, ਰੂਸ, ਅਮਰੀਕਾ, ਚੀਨ ਤੇ ਜਰਮਨੀ ਪਿੱਛੇ ਰਹੇ |


ਪਿਛਲੀ ਖ਼ਬਰ ਕੌਂਸਲਰ ਸੁਖਬੀਰ ਸਿੰਘ ਧਾਲੀਵਾਲ ਨਹੀਂ ਰਹੇ ਅਗਲੀ ਖ਼ਬਰ ਵੈਨਕੂਵਰ 'ਚ ਪਾਣੀ ਦੀ ਬੋਤਲ ਨੇ ਬਦਲੀ ਚੀਨੇ ਦੀ ਕਿਸਮਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।