05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਤਾਜ਼ਾ ਸਰਵੇਖਣਾਂ 'ਚ ਬਹੁਗਿਣਤੀ ਅਮਰੀਕੀਆਂ ਨੇ ਟਰੰਪ ਦੀ ਕਾਰਗੁਜ਼ਾਰੀ ਨੂੰ ਨਕਾਰਿਆ

ਅਜੀਤ ਡੈਸਕ 23-09-2025
ਸੈਕਰਾਮੈਂਟੋ, 22 ਸਤੰਬਰ (ਹੁਸਨ ਲੜੋਆ ਬੰਗਾ)-ਤਾਜ਼ਾ ਸਰਵੇਖਣਾਂ 'ਚ ਬਹੁਗਿਣਤੀ ਅਮਰੀਕੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਕਾਰਗੁਜਾਰੀ ਨੂੰ ਨਕਾਰ ਦਿੱਤਾ ਹੈ ਤੇ ਉਸ ਦੀਆਂ ਨੀਤੀਆਂ ਨਾਲ ਅਸਹਿਮਤੀ ਪ੍ਰਗਟਾਈ ਹੈ | ਵਾਸ਼ਿੰਗਟਨ ਪੋਸਟ-ਇਪਸਾਸ ਸਰਵੇ ਜੋ 4 ਦਿਨਾਂ 'ਚ ਮੁਕੰਮਲ ਹੋਇਆ,ਅਨੁਸਾਰ ਕੇਵਲ 43 ਫ਼ੀਸਦ ਅਮਰੀਕੀਆਂ ਨੇ ਟਰੰਪ ਦੇ ਹੱਕ 'ਚ ਵੋਟ ਪਾਈ ਹੈ ਜਦ ਕਿ 56 ਫ਼ੀਸਦ ਨੇ ਉਸ ਦੀ ਕਾਰਗੁਜਾਰੀ ਵਿਰੁੱਧ ਵੋਟ ਪਾਈ ਹੈ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ¢ ਅਪ੍ਰੈਲ 'ਚ ਹੋਏ ਸਰਵੇ 'ਚ ਕੇਵਲ 39 ਫ਼ੀਸਦ ਅਮਰੀਕੀਆਂ ਨੇ ਰਾਸ਼ਟਰਪਤੀ ਦੀ ਕਾਰਗੁਜਾਰੀ ਨੂੰ ਪਸੰਦ ਕੀਤਾ ਸੀ ਤੇ 55 ਫ਼ੀਸਦ ਨੇ ਨਾ ਪਸੰਦ ਕੀਤਾ ਸੀ¢ ਨਿਊਯਾਰਕ ਟਾਈਮਜ਼ ਦੇ ਸਰਵੇ ਅਨੁਸਾਰ ਵੀ 43 ਫ਼ੀਸਦ ਅਮਰੀਕੀ ਟਰੰਪ ਦੇ ਹੱਕ 'ਚ ਭੁਗਤੇ ਹਨ ਜਦ ਕਿ 54 ਫ਼ੀਸਦ ਨੇ ਉਸ ਦੀ ਕਾਰਗੁਜਾਰੀ ਨਾਲ ਅਸਹਿਮਤੀ ਪ੍ਰਗਟਾਈ ਹੈ¢ ਰੀਅਲ ਕਲੀਅਰ ਪÏਲਿਟਿਕਸ ਸਰਵੇ 'ਚ 46 ਫ਼ੀਸਦ ਅਮਰੀਕੀਆਂ ਨੇ ਟਰੰਪ ਦਾ ਸਮਰਥਨ ਕੀਤਾ ਹੈ ਜਦ ਕਿ 52 ਫ਼ੀਸਦ ਨੇ ਅਸਹਿਮਤੀ ਪ੍ਰਗਟਾਈ ਹੈ | ਪੋਸਟ ਪੋਲ ਸਰਵੇ 'ਚ ਵੀ ਬਹੁਗਿਣਤੀ ਅਮਰੀਕੀਆਂ ਨੇ ਟਰੰਪ ਦੀ ਕਾਰਗੁਜਾਰੀ ਨੂੰ ਰੱਦ ਕੀਤਾ ਹੈ | ਇਹ ਸਰਵੇ ਅਰਥਵਿਵਸਥਾ, ਇਮਗੀਗ੍ਰੇਸ਼ਨ, ਟੈਰਿਫ, ਅਪਰਾਧ, ਰੂਸ-ਯੁਕਰੇਨ ਤੇ ਇਸਰਾਈਲ ਹਮਾਸ ਜੰਗ ਸਮੇਤ ਹੋਰ ਭਖਦੇ ਮੁੱਦਿਆਂ ਨੂੰ ਲੈ ਕੇ ਕੀਤੇ ਗਏ ਹਨ¢
ਪਿਛਲੀ ਖ਼ਬਰ ਮੈਲਬੌਰਨ 'ਚ ਬੱਸ ਚਾਲਕਾਂ ਵਲੋਂ ਹੜਤਾਲ <br/> ਅਗਲੀ ਖ਼ਬਰ ਓਲਡਬਰੀ ਇਲਾਕੇ 'ਚ ਸਿੱਖ ਲੜਕੀ ਨਾਲ ਜਬਰ ਜਨਾਹ ਮਾਮਲੇ ਦੇ ਵਿਰੋਧ 'ਚ ਲੈਸਟਰ 'ਚ ਹੋਇਆ ਵੱਖ-ਵੱਖ ਧਰਮਾਂ ਦਾ ਵੱਡਾ ਇਕੱਠ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।