05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਓਲਡਬਰੀ ਇਲਾਕੇ 'ਚ ਸਿੱਖ ਲੜਕੀ ਨਾਲ ਜਬਰ ਜਨਾਹ ਮਾਮਲੇ ਦੇ ਵਿਰੋਧ 'ਚ ਲੈਸਟਰ 'ਚ ਹੋਇਆ ਵੱਖ-ਵੱਖ ਧਰਮਾਂ ਦਾ ਵੱਡਾ ਇਕੱਠ <br/>

ਅਜੀਤ ਡੈਸਕ 23-09-2025
ਲੈਸਟਰ, (ਇੰਗਲੈਂਡ), 22 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਬਰਮਿੰਘਮ ਨੇੜਲੇ ਇਲਾਕੇ ਓਲਡਬਰੀ 'ਚ ਵਾਪਰੀ ਸਿੱਖ ਲੜਕੀ ਨਾਲ ਜਬਰ ਜਨਾਹ ਤੇ ਨਸਲਵਾਦੀ ਘਟਨਾ ਦੇ ਵਿਰੋਧ 'ਚ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਵੱਖ-ਵੱਖ ਭਾਈਚਾਰਿਆਂ ਦਾ ਵਿਸ਼ਾਲ ਇਕੱਠ ਹੋਇਆ | ਇੰਡੀਅਨ ਵਰਕਰਜ ਐਸੋਸੀਏਸ਼ਨ(ਗਰੇਟ ਬਿ੍ਟੇਨ) ਦੇ ਸੱਦੇ 'ਤੇ ਇਸ ਇਕੱਠ 'ਚ ਪੁੱਜੇ ਸਿੱਖ, ਮੁਸਲਿਮ, ਹਿੰਦੂ, ਇਸਾਈ ਤੇ ਹੋਰ ਵੱਖ-ਵੱਖ ਧਰਮਾਂ ਦੇ ਆਗੂਆਂ ਸਮੇਤ ਕਮਿਊਨਟੀ ਦੇ ਪ੍ਰਤਿਨਿਧੀ, ਟਰੇਡ ਯੂਨੀਅਨ ਕਾਰਕੁਨ, ਕੌਂਸਲਰ, ਧਾਰਮਿਕ ਨੇਤਾ, ਔਰਤਾਂ ਦੇ ਸੰਗਠਨ ਅਤੇ ਨਸਲਵਾਦ ਵਿਰੋਧੀ ਐਕਟਿਵਿਸਟ ਸ਼ਾਮਲ ਹੋਏ | ਇਸ ਰਿਕਾਰਡ ਤੋੜ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਧਰਮਾਂ ਤੇ ਭਾਈਚਾਰਿਆਂ ਦੇ ਆਗੂਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ | ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਜੁਰਮ ਸਿਰਫ਼ ਇਕ ਔਰਤ 'ਤੇ ਹਮਲਾ ਨਹੀਂ ਸੀ, ਬਲਕਿ ਸਾਰੀਆਂ ਔਰਤਾਂ ਤੇ ਘੱਟ ਗਿਣਤੀ ਕਮਿਊਨਟੀਆਂ ਦੀ ਇਜ਼ਤ ਤੇ ਸੁਰੱਖਿਆ 'ਤੇ ਹਮਲਾ ਸੀ | ਉਹਨਾਂ ਕਿਹਾ ਕਿ ਅਸੀਂ ਪੀੜਤ ਅਤੇ ਉਸਦੇ ਪਰਿਵਾਰ ਨਾਲ ਆਪਣੀ ਪੂਰੀ ਏਕਤਾ ਜਤਾਉਂਦੇ ਹਾਂ | ਉਹ ਇਕੱਲੇ ਨਹੀਂ ਹਨ, ਸਾਰੀ ਕਮਿਊਨਟੀ ਉਹਨਾਂ ਦੇ ਨਾਲ ਖੜ੍ਹੀ ਹੈ | ਵੱਖ ਵੱਖ ਭਾਈਚਾਰੇ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਕਮਿਊਨਟੀਆਂ, ਧਰਮਾਂ ਅਤੇ ਟਰੇਡ ਯੂਨੀਅਨਾਂ 'ਚ ਏਕਤਾ ਨਾਲ ਨਸਲਵਾਦ, ਔਰਤ ਵਿਰੋਧੀ ਸੋਚ ਤੇ ਹਰ ਕਿਸਮ ਦੀ ਨਫ਼ਰਤ ਦੇ ਖਿਲਾਫ਼ ਖੜ੍ਹੇ ਰਹਾਂਗੇ ਤੇ ਜਿੰਨਾ ਚਿਰ ਪੀੜ ਤੇ ਲੜਕੀ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਅਸੀਂ ਸੰਘਰਸ਼ ਜਾਰੀ ਰੱਖਾਂਗੇ | ਇਸ ਸਾਲ ਇਕੱਠ ਨੂੰ ਪ੍ਰੀਤ ਕੌਰ ਗਿੱਲ ਐਮ.ਪੀ. ਨੇ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ | ਇਸ ਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੌਕਤ ਆਦਮ ਐਮ.ਪੀ ਲੈਸਟਰ ਸਾਊਥ , ਸੀਤਲ ਸਿੰਘ ਗਿੱਲ ਜਨਰਲ ਸਕੱਤਰ, ਇੰਡਿਅਨ ਵਰਕਰਜ਼ ਅਸੋਸੀਏਸ਼ਨ (ਜੀ.ਬੀ.),ਦਿਲਬਾਗ ਸਿੰਘ ਗਿੱਲ ਨੈਸ਼ਨਲ ਐਗਜਿਕਯੂਟਿਵ, ਆਈ.ਡਬਲਯੂ.ਏ. (ਜੀ.ਬੀ.), ਡਗਲਸ ਜੌਨਸਟਨ ਰੀਜਨਲ ਪ੍ਰੈਜ਼ੀਡੈਂਟ, ਬੀ.ਐਫ.ਏ.ਡਬਲਯੂ.ਯੂ. ਯੂਨੀਅਨ, ਜੈਕੀ ਲੂਇਸ ਚੇਅਰ, ਲੈਸਟਰ ਸਟੈਂਡ ਅੱਪ ਟੂ ਰੇਸਿਜ਼ਮ, ਕੌਂਸਲਰ ਭੂਪਿਨ ਦਵੇ ਸਾਬਕਾ ਡਿਪਟੀ ਲੀਡਰ, ਲੈਸਟਰ ਸਿਟੀ ਕੌਂਸਲ,ਕੌਂਸਲਰ ਸੰਤੋਖ ਸਿੰਘ ਅਟਵਾਲ, ਕਲੌਡੀਆ ਵੇਬ ਸਾਬਕਾ ਐਮ.ਪੀ, ਕੌਂਸਲਰ ਕੁਲਵਿੰਦਰ ਸਿੰਘ ਜੋਹਲ, ਕੌਂਸਲਰ ਦੇਵੀ ਸਿੰਘ ਪਟੇਲ, ਕੌਂਸਲਰ ਨੈਗਸ ਅਰਾਥ, ਕੌਂਸਲਰ ਜੈਫਰੀ, ਕੌਂਸਲਰ ਲਤੀਫ ਦਰ, ਕੌਂਸਲਰ ਰਵੀ ਮਹੇਸ਼, ਸੁਖਦੇਵ ਸਿੰਘ ਬੰਸਲ, ਗੁਰਨਾਮ ਸਿੰਘ ਨਵਾਂਸ਼ਹਿਰ ਪ੍ਰਧਾਨ ਗੁਰੂ ਤੇਗ ਬਹਾਦੁਰ ਗੁਰਦੁਆਰਾ, ਮੰਗਣ ਭਾਈ ਪਟੇਲ ਗੁਜਰਾਤ ਹਿੰਦੂ ਅਸੋਸੀਏਸ਼ਨ ਅਤੇ ਲੈਸਟਰ ਹਿੰਦੂ ਫੈਡਰੇਸ਼ਨ, ਉਸਮਾਨ ਜਾਦੂਨ ਮੁਸਲਿਮ ਕੌਂਸਲ, ਮੋਹਮਦ ਲੈਸਟਰ ਮੁਸਲਿਮ ਕੌਂਸਲ, ਸ਼ਰਮੀਨ ਰਹਮਾਨ ਦ ਗ੍ਰੀਨ ਪਾਰਟੀ, ਗੁਰਜੀਤ ਸਿੰਘ ਸਮਰਾ ਸ਼੍ਰੀ ਗੁਰੂ ਹਰਕਿ੍ਸ਼ਨ ਗੁਰਦੁਆਰਾ ਓਡਬੀ, ਕੌਂਸਲਰ ਮੋਹਿੰਦਰ ਸਿੰਘ ਸੰਘਾ, ਜਸਵੰਤ ਕੌਰ, ਰਵਿੰਦਰ ਕੌਰ ਲਾਲ, ਜਗਜੀਤ ਸਿੰਘ, ਰਾਜਵੰਤ ਸਿੰਘ ਕੰਗ, ਕਸ਼ਮੀਰ ਸਿੰਘ, ਸ਼ਿੰਗਾਰਾ ਸਿੰਘ ਰੰਧਾਵਾ, ਮੰਗਤ ਸਿੰਘ ਪਲਾਹੀ, ਮੁਖਤਿਆਰ ਸਿੰਘ ਝੰਡੇਰ ਸਮੇਤ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਨੇ ਸੰਬੋਧਨ ਕੀਤਾ | ਇਸ ਮੌਕੇ ਤੇ ਵੱਡੀ ਗਿਣਤੀ 'ਚ ਇੰਗਲੈਂਡ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਵੱਖ ਵੱਖ ਧਰਮਾਂ ਦੇ ਲੋਕ ਹਾਜਰ ਸਨ |


ਪਿਛਲੀ ਖ਼ਬਰ ਤਾਜ਼ਾ ਸਰਵੇਖਣਾਂ 'ਚ ਬਹੁਗਿਣਤੀ ਅਮਰੀਕੀਆਂ ਨੇ ਟਰੰਪ ਦੀ ਕਾਰਗੁਜ਼ਾਰੀ ਨੂੰ ਨਕਾਰਿਆ ਅਗਲੀ ਖ਼ਬਰ ਵਿਆਹ ਸਮਾਗਮ 'ਚ ਹੋਈ ਗੋਲੀਬਾਰੀ-1 ਮÏਤ ਤੇ 6 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।