06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੈਲੀਫੋਰਨੀਆ ਪੁੱਜਣ 'ਤੇ ਸਤਵੀਰ ਸਿੰਘ ਪੱਲੀ ਝਿੱਕੀ ਦਾ ਨਿੱਘਾ ਸਵਾਗਤ <br/>

ਅਜੀਤ ਡੈਸਕ 23-09-2025
ਸਾਨ ਫਰਾਂਸਿਸਕੋ, 22 ਸਤੰਬਰ (ਐਸ. ਅਸ਼ੋਕ ਭÏਰਾ)-ਉੱਘੇ ਟਕਸਾਲੀ ਕਾਂਗਰਸੀ ਆਗੂ ਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਾਬਕਾ ਪਲੈਨਿੰਗ ਬੋਰਡ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਅੱਜ ਕੱਲ੍ਹ ਆਪਣੀ ਨਿੱਜੀ ਫੇਰੀ 'ਤੇ ਅਮਰੀਕਾ ਆਏ ਹੋਏ ਹਨ | ਇੱਥੇ ਕੈਲੀਫੋਰਨੀਆਂ ਪੁੱਜਣ 'ਤੇ ਉਨ੍ਹਾਂ ਦਾ 'ਅਵਤਾਰ ਰਿਕਾਰਜ' ਦੇ ਅਵਤਾਰ ਲਾਖਾ,ਟਰਾਂਸਪੋਰਟ ਲੱਕੀ ਪੱਲੀ ਝਿੱਕੀ, ਕੁਲਦੀਪ ਸਿੰਘ, ਮਨਜੀਤ ਸਿੰਘ ਝਿੱਕਾ, ਮਨਵੀਰ, ਅਨਮੋਲ, ਗੁਰਬਖਸ਼ ਸਿੰਘ , ਇੰਦਰਜੀਤ ਸਿੰਘ ਵਲੋਂ ਨਿੱਘਾ ਸਵਾਗਤ ਕੀਤਾ ਗਿਆ¢ ਇਸ ਮÏਕੇ ਤੇ ਬੋਲਦਿਆਂ ਸਤਵੀਰ ਸਿੰਘ ਨੇ ਕਿਹਾ ਕਿ ਪੰਜਾਬ ਇਸ ਵੇਲੇ ਹੜ੍ਹਾਂ ਦੀ ਮਾਰ ਕਾਰਨ ਬਹੁਤ ਨਾਜ਼ੁਕ ਤੇ ਤਰਾਸਦੀ ਵਾਲੀ ਸਥਿਤੀ 'ਚੋਂ ਲੰਘ ਰਿਹਾ ਹੈ ਤੇ ਸਾਡਾ ਸਾਰਿਆਂ ਦਾ ਇਹ ਇਖਲਾਕੀ ਫਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਦੀ ਬਾਂਹ ਫੜੀਏ ਤੇ ਪਹਿਲਾਂ ਵਾਂਗ ਜਿਵੇਂ ਪ੍ਰਵਾਸੀ ਵੀਰ ਪੰਜਾਬ ਨਾਲ ਖੜ੍ਹਦੇ ਆਏ ਹਨ ਹੁਣ ਵੀ ਉਹ ਅੱਗੇ ਹੋ ਕੇ ਉਨ੍ਹਾਂ ਦੀ ਖੁੱਲ੍ਹ ਕੇ ਤੇ ਆਪਣੇ ਸ੍ਰੋਤਾਂ ਰਾਹੀਂ ਮੱਦਦ ਕਰਨ | ਉਹਨਾਂ ਕਿਹਾ ਕਿ ਪੰਜਾਬ ਦੀ ਲੱਖਾਂ ਏਕੜ ਫਸਲ ਬਰਬਾਦ ਹੋ ਗਈ ਹੈ ਤੇ ਪੰਜਾਬੀ ਜਿਮੀਦਾਰ ਹੋਰ ਵੀ ਅÏਖਾ ਵਕਤ ਝੱਲਣ ਲਈ ਮਜਬੂਰ ਹੈ ਤੇ ਪੰਜਾਬ ਦੀ ਆਪ ਸਰਕਾਰ ਇਹਨਾਂ ਹੜ੍ਹ ਮਾਰੇ ਲੋਕਾਂ ਦੀ ਮਦਦ ਕਰਨ 'ਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਤੇ ਫੋਕੇ ਲਾਰਿਆਂ ਤੋਂ ਸਿਵਾ ਸਰਕਾਰ ਦੇ ਪੱਲੇ ਕੁਝ ਵੀ ਨਹੀਂ ਹੈ | ਉਨ੍ਹਾਂ ਫਿਰ ਕਿਹਾ ਕਿ ਐਨ.ਆਰ.ਆਈ . ਭਰਾ ਹੀ ਇਸ ਦੁੱਖ 'ਚ ਵੱਡੇ ਮੱਦਦਗਾਰ ਹੋ ਸਕਦੇ ਹਨ |

ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਵਲੋਂ ਸਾਹਿਤਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੈਲਬੌਰਨ 'ਚ ਬੱਸ ਚਾਲਕਾਂ ਵਲੋਂ ਹੜਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।