15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਕੈਨੇਡਾ ਊਰਜਾ ਸਪਲਾਈ ਲਈ ਅਜੇ ਭਰੋਸੇਯੋਗ ਭਾਈਵਾਲ ਨਹੀਂ-ਭਾਰਤੀ ਰਾਜਦੂਤ <br/>

ਅਜੀਤ ਡੈਸਕ 20-10-2025
ਟੋਰਾਂਟੋ, 19 ਅਕਤੂਬਰ (ਸਤਪਾਲ ਸਿੰਘ ਜÏਹਲ)– ਭਾਰਤ ਤੇ ਕੈਨੇਡਾ ਵਿਚਕਾਰ ਬੀਤੇ ਦੋ ਕੁ ਸਾਲਾਂ ਦੌਰਾਨ ਖਰਾਬ ਰਹੇ ਕੂਟਨੀਤਕ ਸੰਬੰਧਾਂ ਨੂੰ ਦੁਬਾਰਾ ਲੀਹ 'ਤੇ ਲਿਆਉਣ ਲਈ ਦੋਵਾਂ ਦੇਸ਼ਾਂ ਵਲੋਂ ਦੂਰੀਆਂ ਨੂੰ ਨਜ਼ਦੀਕੀਆਂ 'ਚ ਬਦਲਣ ਲਈ 4 ਕੁ ਮਹੀਨਿਆਂ ਤੋਂ ਯਤਨ ਜਾਰੀ ਹਨ ¢ ਕੈਨੇਡਾ ਵਿਚ ਬੀਤੇ ਮਹੀਨੇ ਭਾਰਤ ਦੇ ਨਵੇਂ ਨਿਯੁਕਤ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕੈਨੇਡਾ 'ਚ ਰਾਸ਼ਟਰੀ ਪੱਧਰ ਦੇ ਮੀਡੀਆ ਨਾਲ਼ ਗੱਲਬਾਤ ਸ਼ੁਰੂ ਕੀਤੀ ਹੈ ਤੇ ਸੀ.ਟੀ.ਵੀ. ਨਾਲ ਇਕ ਮੁਲਾਕਾਤ 'ਚ ਉਨ੍ਹਾਂ ਆਖਿਆ ਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਦੇ ਬਿਆਨਾਂ ਤੋਂ ਬਾਅਦ ਵਿਗੜੇ ਹਾਲਾਤ ਵਾਸਤੇ ਭਾਰਤ ਨਹੀਂ, ਕੈਨੇਡਾ ਜਿੰਮੇਵਾਰ ਹੈ ¢ ਇਹ ਵੀ ਕਿ ਭਾਰਤੀ ਕੂਟਨੀਤਕਾਂ ਉਪਰ ਕੈਨੇਡਾ ਦੇ ਸਿੱਖ ਨਾਗਰਿਕਾਂ ਨੂੰ ਡਰਾਉਣ ਤੇ ਜਸੂਸੀ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਅਜੇ ਤੱਕ ਠੋਸ ਸਬੂਤ ਮੁਹੱਈਆ ਨਹੀਂ ਕਰਵਾਏ | ਪਟਨਾਇਕ ਨੇ ਕਿਹਾ ਕਿ ਕੈਨੇਡਾ 'ਚ ਮੈਨੂੰ ਸੁਰੱਖਿਆ 'ਚ ਰਹਿਣਾ ਪੈਂਦਾ ਹੈ ਜਦ ਕਿ ਇਹੋ ਜਿਹੇ ਦੇਸ਼ ਵਿਚ ਮੈਨੂੰ ਸੁਰੱਖਿਆ ਦੀ ਲੋੜ ਨਹੀਂ ਹੋਣੀ ਚਾਹੀਦੀ ¢ ਉਨ੍ਹਾਂ ਆਖਿਆ ਕਿ ਕੈਨੇਡਾ ਵਿਚ ਕੁਝ ਅਜਿਹੇ ਨਾਗਰਿਕ ਹਨ ਜੋ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਪੈਦਾ ਕਰਨ ਲਈ ਜਿੰਮੇਵਾਰ ਹਨ, ਜਿਸ ਕਰਕੇ ਭਾਰਤ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ ¢ ਭਾਰਤ ਵਲੋਂ ਕੈਨੇਡਾ ਤੋਂ ਊਰਜਾ, ਖਾਸ ਤÏਰ 'ਤੇ ਤੇਲ ਅਤੇ ਗੈਸ ਖਰੀਦਣ ਬਾਰੇ ਪਟਨਾਇਕ ਨੇ ਕਿਹਾ ਕਿ ਕੈਨੇਡਾ ਅਜੇ ਭਰੋਸੇਯੋਗ ਸਪਲਾਇਰ ਨਹੀਂ ਹੈ ¢ ਉਨ੍ਹਾਂ ਆਖਿਆ ਕਿ ਭਾਰਤ ਨੂੰ ਭਰੋਸੇਯੋਗ ਵਪਾਰਕ ਭਾਈਵਾਲ ਚਾਹੀਦੇ ਹਨ ¢ ਭਾਰਤ ਅਤੇ ਕੈਨੇਡਾ ਵਿਚਕਾਰ ਖੁੱਲੇ ਵਪਾਰਕ ਸਮਝÏਤੇ ਲਈ ਗੱਲਬਾਤ ਮੁੜ ਸ਼ੁਰੂ ਕਰਨ ਬਾਰੇ ਪਟਨਾਇਕ ਨੇ ਦੱਸਿਆ ਕਿ ਇਹ ਕੈਨੇਡਾ ਸਰਕਾਰ 'ਤੇ ਨਿਰਭਰ ਹੈ ਕਿਉਂਕਿ ਉਨ੍ਹਾਂ ਨੇ ਗੱਲਬਾਤ ਬੰਦ ਕੀਤੀ ਸੀ ¢

ਪਿਛਲੀ ਖ਼ਬਰ ਅਯੁੱਧਿਆ ਦੇ ਰਾਮਪਥ ਵਿਖੇ 'ਦੀਪਉਤਸਵ-2025' ਦੇ ਜਸ਼ਨਾਂ ਮੌਕੇ ਸ਼ੋਭਾ ਯਾਤਰਾ 'ਚ ਹਿੱਸਾ ਲੈਂਦੀਆਂ ਮਹਿਲਾ ਕਲਾਕਾਰ | <... ਅਗਲੀ ਖ਼ਬਰ ਪਾਕਿ ਨੇ ਅਫ਼ਗਾਨਿਸਤਾਨ ਪ੍ਰਤੀ ਆਈ.ਸੀ.ਸੀ. ਦੇ ਇਕਜੁੱਟਤਾ ਵਾਲੇ ਬਿਆਨ ਦੀ ਨਿੰਦਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।