15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਮਾਤਾ-ਪਿਤਾ ਬਣੇ <br/>

ਅਜੀਤ ਡੈਸਕ 20-10-2025
ਮੁੰਬਈ, 19 ਅਕਤੂਬਰ (ਏਜੰਸੀ)- ਪੰਜਾਬ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪ੍ਰਨਿਤੀ ਚੋਪੜਾ ਦੇ ਘਰ ਬੇਟੇ ਨੇ ਜਨਮ ਲਿਆ ਹੈ | ਇਹ ਜਾਣਕਾਰੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ | ਜਾਣਕਾਰੀ ਅਨੁਸਾਰ ਪ੍ਰਨਿਤੀ ਚੋਪੜਾ ਦਿੱਲੀ ਦੇ ਹਸਪਤਾਲ 'ਚ ਦਾਖ਼ਲ ਹਨ, ਜਿਥੇ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ | ਜ਼ਿਕਰਯੋਗ ਹੈ ਕਿ ਰਾਘਵ ਚੱਢਾ ਅਤੇ ਪ੍ਰਨਿਤੀ ਚੋਪੜਾ ਦਾ ਵਿਆਹ ਸਤੰਬਰ 2023 ਨੂੰ ਰਾਜਸਥਾਨ ਦੇ ਉਦੇਪੁਰ 'ਚ ਹੋਇਆ ਸੀ | ਰਾਘਵ ਤੇ ਪ੍ਰਨਿਤੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਦੱਸਿਆ ਕਿ ਆਖਿਰਕਾਰ ਸਾਡਾ ਬੇਟਾ ਆ ਗਿਆ ਹੈ, ਸਾਨੂੰ ਸੱਚ 'ਚ ਇਹ ਯਾਦ ਹੀ ਨਹੀਂ ਕਿ ਇਸ ਨੰਨ੍ਹੇ ਮਹਿਮਾਨ ਦੇ ਆਉਣ ਤੋਂ ਪਹਿਲਾਂ ਸਾਡੀ ਜਿੰਦਗੀ ਕਿਸ ਤਰ੍ਹਾਂ ਦੀ ਸੀ, ਸਾਡੀਆਂ ਬਾਹਾਂ ਭਰੀਆਂ ਹਨ ਤੇ ਸਾਡੇ ਦਿਲ ਉਸ ਤੋਂ ਵੀ ਜ਼ਿਆਦਾ ਭਰੇ ਹੋਏ ਹਨ | ਪਹਿਲਾਂ ਸਾਡੇ ਕੋਲ ਇਕ ਦੂਜੇ ਦਾ ਸਾਥ ਸੀ, ਹੁਣ ਸਾਡੇ ਕੋਲ ਸਭ ਕੁਝ ਹੈ | ਅੱਜ ਐਤਵਾਰ ਸਵੇਰੇ ਹੀ ਇਹ ਖਬਰ ਸਾਹਮਣੇ ਆਈ ਸੀ ਕਿ ਪ੍ਰਨਿਤੀ ਨੂੰ ਦਿੱਲੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ | ਹੁਣ ਜਦੋਂ ਬੇਟੇ ਦੇ ਜਨਮ ਬਾਰੇ ਖੁਸ਼ਖਬਰੀ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ 'ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ |

ਪਿਛਲੀ ਖ਼ਬਰ ਗੁਹਾਟੀ ਦੇ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਵਿਖੇ ... ਅਗਲੀ ਖ਼ਬਰ ਤਨਵੀ ਨੂੰ ਚਾਂਦੀ ਨਾਲ ਕਰਨਾ ਪਿਆ ਸਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।