20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਮੁਰੇ ਬਿ੍ਜ 'ਚ ਸੱਭਿਆਚਾਰ ਦੀ ਮਹਿਕ ਨਾਲ ਰੋਸ਼ਨ ਹੋਇਆ 8ਵਾਂ ਪੰਜਾਬੀ ਵਿਰਾਸਤੀ ਮੇਲਾ <br/>

ਅਜੀਤ ਡੈਸਕ 22-10-2025
ਐਡੀਲੇਡ, 21 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਮੁਰੇ ਬਿ੍ਜ ਰੇਸਿੰਗ ਕਲੱਬ ਵਿਖੇ 8ਵਾਂ ਸਾਲਾਨਾ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੇਲਾ ਵੱਡੇ ਉਤਸ਼ਾਹ ਤੇ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ | ਇਸ ਮੇਲੇ ਦੀ ਵਿਸ਼ੇਸ਼ਤਾ 'ਚ ਪੰਜਾਬੀ ਸਭਿਆਚਾਰ, ਰੀਤ-ਰਿਵਾਜ, ਗੀਤ-ਸੰਗੀਤ ਤੇ ਖੇਡਾਂ ਰਾਹੀਂ ਪਰਿਵਾਰਕ ਰੌਣਕਾਂ ਵਲੋਂ ਰਚਿਆ ਵਿਲੱਖਣ ਸਮਾਂ ਰਿਹਾ | ਮੇਲੇ ਦੀ ਅਗਵਾਈ ਜਗਤਾਰ ਸਿੰਘ ਨਾਗਰੀ ਤੇ ਉਨ੍ਹਾਂ ਦੀ ਸਮਰਪਿਤ ਟੀਮ ਵੱਲੋਂ ਕੀਤੀ ਗਈ, ਜੋ ਹਰ ਸਾਲ ਇਹ ਮੇਲਾ ਕਰਵਾ ਕੇ ਪੰਜਾਬੀ ਸਭਿਆਚਾਰ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰ ਰਹੀ ਹੈ | ਸਟੇਜ ਦੀ ਕਾਰਵਾਈ ਜਗਰੂਪ ਸਿੰਘ ਬੁੱਟਰ, ਰਵਿੰਦਰ ਸਿੰਘ ਸਾਰਾਭਾ ਅਤੇ ਸੀਮਾ ਢੱਡਾ ਨੇ ਬਖੂਬੀ ਸੰਭਾਲੀ | ਮਸ਼ਹੂਰ ਗਾਇਕ ਸੁਰਜੀਤ ਭੁੱਲਰ ਅਤੇ ਗਾਇਕਾ ਜੰਨਤ ਕੌਰ ਨੇ ਆਪਣੇ ਲੋਕ-ਗੀਤਾਂ ਜਿਵੇਂ ਮਾਝੇ ਤੋਂ ਗੱਭਰੂ ਆਦਿ ਰਾਹੀਂ ਦਰਸ਼ਕਾਂ ਨੂੰ ਝੂਮਣ ਤੇ ਮਜਬੂਰ ਕਰ ਦਿੱਤਾ | ਪੰਜਾਬ ਅਕੈਡਮੀ ਐਡੀਲੇਡ ਤੇ ਮਲਵਈ ਭੰਗੜਾ ਅਕੈਡਮੀ ਵੱਲੋਂ ਭੰਗੜੇ ਦੀਆਂ ਜ਼ਬਰਦਸਤ ਪੇਸ਼ਕਾਰੀਆਂ ਨੇ ਪੂਰੇ ਮੇਲੇ 'ਚ ਰੰਗ ਭਰ ਦਿੱਤੇ | ਮੇਲੇ 'ਚ ਰੱਸਾਕਸੀ, ਗਿੱਧਾ, ਬਜ਼ੁਰਗਾਂ ਦੀਆਂ ਦੌੜਾਂ, ਅਤੇ ਹੋਰ ਰੰਗਾ-ਰੰਗ ਗਤਿਵਿਧੀਆਂ ਨੇ ਵੀ ਰੌਣਕ ਵਧਾਈ | ਰੱਸਾਕਸੀ ਦੇ ਮੁਕਾਬਲਿਆਂ 'ਚ ਪਹਿਲੇ ਤੇ ਦੂਜੇ ਨੰਬਰ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਨਿੱਪੀ ਮਾਨ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਖਿਡਾਰੀਆਂ ਦਾ ਹੋਂਸਲਾ ਵਧਾਇਆ ਗਿਆ | ਵਿਸ਼ੇਸ਼ ਮਹਿਮਾਨਾਂ 'ਚ ਤੁੰਗ ਨਗੋ ਐਮ-ਐਲ-ਸੀ, ਜ਼ਿੰਗ ਲੀ ਐਮ-ਐਲ-ਸੀ, ਮੇਅਰ ਵੇਨ ਥੋਰਲੇ, ਮਿਡ ਮੁਰੇ ਕੌਂਸਲ ਦੇ ਮੇਅਰ ਸਿਮੋਨ ਬੇਲੀ, ਐਮ.ਪੀ. ਐਡਰਿਅਨ ਪੈਡਰਿਕ, ਤੇ ਅਮਰਜੀਤ ਸਿੰਘ ਗਰੇਵਾਲ ਡਿਪਟੀ ਚੇਅਰ ਆਦਿ ਨੇ ਹਾਜ਼ਰੀ ਭਰੀ | ਜਗਤਾਰ ਸਿੰਘ ਨਾਗਰੀ ਦੀ ਅਗਵਾਈ ਹੇਠ ਅਜੈਪਾਲ ਸਿੰਘ ਕਾਹਲੋਂ, ਲਲਿਤ ਸੋਢੀ, ਮਾਸਟਰ ਮਨਜੀਤ ਸਿੰਘ, ਸਰਵਨ ਸਿੰਘ ਰੰਧਾਵਾ, ਨਰੇਸ਼ ਸ਼ਰਮਾ, ਹੈਰੀ ਰੰਧਾਵਾ, ਸੱਤੀ ਸਿਧਾਨਾ, ਧੰਮੀ ਜਟਾਣਾ, ਲੱਕੀ ਸਿੰਘ, ਪੁਨੀਤਪਾਲ ਬਾਜਵਾ ਸਮੇਤ ਸਭ ਟੀਮ ਮੈਂਬਰਾਂ ਦੀ ਮਿਹਨਤ ਕਾਰਨ ਇਹ ਮੇਲਾ ਕਾਮਯਾਬ ਹੋਇਆ | ਪ੍ਰਬੰਧਕਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਪਰਿਵਾਰ ਸਮੇਤ ਪਹੁੰਚਣ ਲਈ ਧੰਨਵਾਦ ਕੀਤਾ ਗਿਆ ਅਤੇ ਜੀ ਆਇਆਂ ਨੂੰ ਆਖ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਐਚ1ਬੀ ਵੀਜ਼ਾ ਧਾਰਕਾਂ ਤੋਂ ਰਿਹਾਇਸ਼ ਵਧਾਉਣ ਲਈ ਫੀਸ ਨਹੀਂ ਲਈ ਜਾਵੇਗੀ ਅਗਲੀ ਖ਼ਬਰ ਆਸਟ੍ਰੇਲੀਆ 'ਚ ਆਤਮਘਾਤ ਦੇ ਵਿਸ਼ੇ 'ਤੇ ਪਹਿਲੀ ਵਾਰ ਪੰਜਾਬੀ 'ਚ ਜਾਗਰੂਕਤਾ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।