28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਕੈਨੇਡਾ ਦੇ ਸੇਵਾਮੁਕਤ ਡਾਕਟਰ ਦੇ ਪੇਠੇ ਨੇ ਅਮਰੀਕਾ 'ਚ ਜਿੱਤਿਆ 8 ਲੱਖ 86 ਹਜ਼ਾਰ ਰੁਪਏ ਦਾ ਇਨਾਮ <br/>

ਅਜੀਤ ਡੈਸਕ 24-10-2025
ਐਬਟਸਫੋਰਡ, 23 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਨਿਵਾਸੀ 80 ਸਾਲਾ ਸੇਵਾਮੁਕਤ ਦੰਦਾਂ ਦੇ ਡਾਕਟਰ ਡੇਵਿਡ ਚੇਨ ਨੇ ਆਪਣੇ ਘਰ ਦੀ ਵਾੜੀ ਵਿਚ 2088 ਪੌਂਡ ਭਾਵ 9 ਕੁਇੰਟਲ 47 ਕਿੱਲੋ ਦਾ ਪੇਠਾ ਉਗਾਇਆ ਹੈ | ਉਸ ਨੇ ਇਸ ਪੇਠੇ ਨੂੰ 'ਮਾਮਾ' ਦਾ ਨਾਂਅ ਦਿੱਤਾ ਹੈ | ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਸ਼ਹਿਰ ਬੈਲੀਵਿਯੂ ਵਿਖੇ ਹੋਏ ਪੇਠਾ ਮੁਕਾਬਲਿਆਂ ਵਿਚ ਡੇਵਿਡ ਚੇਨ ਦੇ ਇਸ ਪੇਠੇ ਨੇ 10 ਹਜ਼ਾਰ ਅਮਰੀਕਨ ਡਾਲਰ ਭਾਵ ਤਕਰੀਬਨ 8 ਲੱਖ 86 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ | ਇਸ ਪੇਠੇ ਦੀ ਉੱਚਾਈ ਇਕ ਮੀਟਰ ਤੇ ਚੌੜਾਈ 1.8 ਮੀਟਰ ਹੈ | ਡਾ. ਡੇਵਿਡ ਚੇਨ ਨੇ ਇਸ ਪੇਠੇ ਦਾ ਬੀਜ ਮਈ 'ਚ ਬੀਜਿਆ ਸੀ ਉਸਦਾ ਕਹਿਣਾ ਹੈ ਕਿ ਹੁਣ ਉਹ ਇਸ ਪੇਠੇ ਨੂੰ ਹੈਲੋਵੀਨ ਵਾਲੇ ਦਿਨ 31 ਅਕਤੂਬਰ ਤੱਕ ਆਪਣੇ ਘਰ ਅੱਗੇ ਰੱਖੇਗਾ ਤੇ ਉਸ ਤੋਂ ਬਾਅਦ ਉਹ ਜਿੱਤੀ ਹੋਈ ਰਕਮ ਨਾਲ ਆਪਣੀ ਪਤਨੀ ਸਮੇਤ ਯੂਰਪ ਜਾਵੇਗਾ |

ਪਿਛਲੀ ਖ਼ਬਰ ਦੀਵਾਲੀ ਦੀ ਰਾਤ ਕੋਠੇ 'ਤੇ ਖੜ੍ਹੀ ਔਰਤ ਹੋਈ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਸੈਮੀਫਾਈਨਲ 'ਚ ਪਹੁੰਚੀ ਭਾਰਤੀ ਟੀਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।