01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਮੈਲਬੋਰਨ 'ਚ ਵਧਦੇ ਅਪਰਾਧਾਂ ਕਾਰਨ ਲੋਕ ਛੱਡਣ ਲੱਗੇ ਵਿਕਟੋਰੀਆ

ਅਜੀਤ ਡੈਸਕ 05-11-2025
ਮੈਲਬੋਰਨ, 4 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੋਰਨ ਵਿਚ ਵਧ ਰਹੇ ਅਪਰਾਧ ਦੇ ਮਾਮਲਿਆਂ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਸਥਾਨਕ ਨਿਵਾਸੀ ਵਿਕਟੋਰੀਆ ਸੂਬਾ ਛੱਡ ਰਹੇ ਹਨ ¢ ਆਸਟ੍ਰੇਲੀਆਈ ਅੰਕੜਾ ਬਿਊਰੋ ਮੁਤਾਬਕ, ਵਿਕਟੋਰੀਆ ਦੀ ਆਬਾਦੀ 'ਚ ਲਗਭਗ 2000 ਲੋਕਾਂ ਦੀ ਕਮੀ ਆਈ ਹੈ, ਜਦਕਿ 24 ਹਜ਼ਾਰ ਤੋਂ ਵੱਧ ਲੋਕ ਕੁਈਨਜ਼ਲੈਂਡ ਚਲੇ ਗਏ ਹਨ¢ ਇੱਥੋਂ ਦੀ ਡਿਪਟੀ ਲਾਰਡ ਮੇਅਰ ਰੋਸ਼ੇਨਾ ਕੈਂਪਬਲ ਨੇ ਮੰਨਿਆ ਕਿ ਵੱਧ ਰਹੇ ਅਪਰਾਧ ਮੈਲਬੋਰਨ ਸ਼ਹਿਰ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ ¢ ਇਸੇ ਦੌਰਾਨ ਸੂਬੇ ਦੀ ਪ੍ਰੀਮੀਅਰ ਭਾਵ ਕਿ ਮੁੱਖ ਮੰਤਰੀ ਜੈਸਿੰਤਾ ਐਲਨ ਨੇ ਜਮਾਨਤ ਕਾਨੂੰਨ ਸਖ਼ਤ ਕਰਨ ਤੇ ਪੁਲਿਸ ਵਿਭਾਗ ਦਾ ਪੁਨਰ ਗਠਨ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਕਿ ਸ਼ਹਿਰ ਦੇ ਹਲਾਤਾਂ ਨੂੰ ਸੁਧਾਰਿਆ ਜਾ ਸਕੇ ¢

ਪਿਛਲੀ ਖ਼ਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੋਣ 'ਤੇ ਯੂਰਪ ਯੂਨਿਟ 'ਚ ਖੁਸ਼ੀ ਦੀ ਲਹਿਰ... ਅਗਲੀ ਖ਼ਬਰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਦੂਸਰਾ ਹਾਕੀ ਟੂਰਨਾਮੈਂਟ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।