05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿਡਨੀ 'ਚ ਨਗਰ ਕੀਰਤਨ-ਹਜ਼ਾਰਾਂ 'ਚ ਸੰਗਤ ਪਹੁੰਚੀ <br/>

ਅਜੀਤ ਡੈਸਕ 23-11-2025
ਸਿਡਨੀ, 22 ਨਵੰਬਰ (ਹਰਕੀਰਤ ਸਿੰਘ ਸੰਧਰ)-ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹੀਦੀ ਸ਼ਤਾਬਦੀ ਦੇ ਸੰਬੰਧ ਵਿਚ ਸਿਡਨੀ ਦੇ ਬਲੈਕ ਟਾਊਨ ਇਲਾਕੇ 'ਚ ਨਗਰ ਕੀਰਤਨ ਸਜਾਇਆ ਗਿਆ | ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ¢ ਪ੍ਰਬੰਧਕ ਜਸਵੀਰ ਸਿੰਘ ਤੇ ਅਮਰੀਕ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲੈਕ ਟਾਊਨ ਸ਼ੋਅ ਗਰਾਊਾਡ 'ਚ ਇਹ ਸਮਾਗਮ ਸਵੇਰੇ 10 ਵਜੇ ਤੋਂ ਸ਼ੁਰੂ ਹੋਇਆ ਜਿਸ ਵਿਚ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਨਗਰ ਕੀਰਤਨ ਸਜਾਇਆ ਗਿਆ | ਜਿਸ ਉਪਰੰਤ ਨਗਰ ਕੀਰਤਨ ਤੋਂ ਬਾਅਦ ਦੀਵਾਨ ਸਜਾਏ ਗਏ ਵਿਸ਼ੇਸ਼ ਤੌਰ 'ਤੇ ਭਾਈ ਸਤਿੰਦਰ ਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਨਾਮ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ , ਭਾਈ ਗੁਰਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਨਵਤੇਜ ਸਿੰਘ ਦਮਦਮੀ ਟਕਸਾਲ, ਗਿਆਨੀ ਮਿਲਖਾ ਸਿੰਘ ਮÏਜੀ ਢਾਡੀ ਜਥਾ ਤੇ ਹੋਰਾਂ ਗੁਰਸਿੱਖਾਂ ਨੇ ਆਤਮ ਰਸ , ਕੀਰਤਨ ਕਥਾ ਵਿਚਾਰ ਤੇ ਢਾਡੀ ਵਾਰਾਂ ਦੀ ਸ਼ਹਿਬਰ ਲਾਈ | ਬਾਬਾ ਜਸਵੀਰ ਸਿੰਘ ਜੀ ਨੇ ਪਹੁੰਚੀਆਂ ਪ੍ਰਮੁੱਖ ਸ਼ਹੀਦਾਂ ਨੂੰ ਸਰੋਪੇ ਭੇਟ ਕੀਤੇ | ਗੁਰੂ ਜੀ ਦਾ ਲੰਗਰ ਅਟੁੱਟ ਵਰਤਿਆ ਤੇ ਸਾਰਾ ਦਿਨ ਰੱਬੀ ਬਾਣੀ ਨਾਲ ਸੰਗਤ ਨੂੰ ਜੋੜਿਆ ¢


ਪਿਛਲੀ ਖ਼ਬਰ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੀ ਮਾਤਾ ਨਛੱਤਰ ਕÏਰ ਨੂੰ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਰਵਾਇਤੀ ਕਲਾ ਨੂੰ ਸੰਭਾਲਣ ਲਈ ਇੰਟੈਕ ਅੰਮਿ੍ਤਸਰ ਵਲੋਂ ਬਲਾਕ ਪਿ੍ੰਟਿੰਗ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।