05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੀ ਮਾਤਾ ਨਛੱਤਰ ਕÏਰ ਨੂੰ ਅੰਤਿਮ ਵਿਦਾਇਗੀ <br/>

ਅਜੀਤ ਡੈਸਕ 23-11-2025
ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਮਾਨ ਸਿੰਘ ਕੈਨੇਡਾ, ਸਿੱਖ ਚੈਪਲ ਸੁਖਵਿੰਦਰ ਸਿੰਘ ਦੀ ਮਾਤਾ ਨਛੱਤਰ ਕੌਰ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ | ਉਹਨਾਂ ਨੂੰ ਬੀਤੇ ਕੱਲ ਬਰਮਿੰਘਮ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ¢ ਅੰਤਮ ਸੰਸਕਾਰ ਤੋਂ ਉਪਰੰਤ ਗੁਰੂ ਨਾਨਕ ਗੁਰਦੁਆਰਾ ਸਮੈਦਿਕ ਵਿਖੇ ਉਹਨਾਂ ਨਮਿੱਤ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਤੋਂ ਬਾਅਦ ਅੰਤਮ ਅਰਦਾਸ ਕੀਤੀ ਗਈ | ਇਸ ਮÏਕੇ ਇੰਗਲੈਂਡ ਭਰ ਤੋਂ ਆਏ ਪਰਿਵਾਰਿਕ ਮੈਂਬਰਾਂ ਤੇ ਸਿੱਖ ਆਗੂਆਂ ਨੇ ਮਾਤਾ ਨਛੱਤਰ ਕÏਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਤਿੰਦਰ ਸਿੰਘ ਬਾਸੀ, ਐਮ ਪੀ ਪ੍ਰੀਤ ਕÏਰ ਗਿੱਲ, ਮਲਕੀਤ ਸਿੰਘ ਤੇਹਿੰਗ ਜੋਗਿੰਦਰ ਸਿੰਘ ਸਾਬਕਾ ਗ੍ਰੰਥੀ, ਮੱਖਣ ਸਿੰਘ ਪੱਡਾ, ਬਲਵੰਤ ਸਿੰਘ ਡਰਬੀ, ਰੇਸ਼ਮ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ | ਸੰਸਦ ਮੈਂਬਰ ਪ੍ਰੀਤ ਕÏਰ ਗਿੱਲ ਨੇ ਕਿਹਾ ਕਿ ਮਾਤਾ ਨਛੱਤਰ ਕੌਰ ਦੀਆਂ ਪੰਥਕ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ |

ਪਿਛਲੀ ਖ਼ਬਰ ਬਰਤਾਨੀਆ ਨੇ 1810 ਈਸਵੀ 'ਚ ਬਣਾਈ ਵਿਲੱਖਣ ਹਿੰਦੂ ਚਿੱਤਰਾਂ ਦੀ ਲੜੀ ਦੇ ਨਿਰਯਾਤ 'ਤੇ ਲਗਾਈ ਪਾਬੰਦੀ <br/> ਅਗਲੀ ਖ਼ਬਰ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿਡਨੀ 'ਚ ਨਗਰ ਕੀਰਤਨ-ਹਜ਼ਾਰਾਂ 'ਚ ਸੰਗਤ ਪਹੁੰਚੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।