05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਗਿ੍ਫ਼ਤਾਰ

ਅਜੀਤ ਡੈਸਕ 23-11-2025
ਸਾਓ ਪਾਓਲੋ, 22 ਨਵੰਬਰ (ਏਜੰਸੀ)-ਬ੍ਰਾਜ਼ੀਲ ਦੀ ਪੁਲਿਸ ਨੇ ਸਨਿਚਰਵਾਰ ਸਵੇਰੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਨੂੰ ਗਿ੍ਫ਼ਤਾਰ ਕਰ ਲਿਆ | ਇਹ ਕਾਰਵਾਈ ਬੋਲਸੋਨਾਰੋ ਦੇ 27 ਸਾਲ ਦੀ ਕੈਦ ਦੀ ਸਜ਼ਾ ਸ਼ੁਰੂ ਕਰਨ ਤੋਂ ਕੁਝ ਦਿਨ ਪਹਿਲਾਂ ਕੀਤੀ ਗਈ | ਉਨ੍ਹਾਂ ਦੇ ਸਹਿਯੋਗੀ, ਐਂਡਰੇਲੀ ਸਿਰੀਨੋ ਨੇ ਕਿਹਾ ਕਿ ਗਿ੍ਫ਼ਤਾਰੀ ਸਵੇਰੇ 6 ਵਜੇ ਦੇ ਕਰੀਬ ਹੋਈ | ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਬੋਲਸੋਨਾਰੋ ਨੂੰ ਉਨ੍ਹਾਂ ਦੀ ਘਰ ਦੀ ਨਜ਼ਰਬੰਦੀ ਤੋਂ ਹਟਾ ਕੇ ਰਾਜਧਾਨੀ ਬ੍ਰਾਸੀਲੀਆ ਵਿਚ ਸੰਘੀ ਪੁਲਿਸ ਹੈਡਕੁਆਰਟਰ ਲਿਆਂਦਾ ਗਿਆ | ਇਹ ਕਾਰਵਾਈ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕੀਤੀ ਗਈ | ਬੋਲਸੋਨਾਰੋ ਨੂੰ ਤਖ਼ਤਾ ਪਲਟਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ |
ਉਨ੍ਹਾਂ 'ਤੇ 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਸਰਕਾਰ ਨੂੰ ਉਖਾੜਨ, ਲੋਕਤੰਤਰ ਨੂੰ ਖਤਮ ਕਰਨ ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ |

ਪਿਛਲੀ ਖ਼ਬਰ ਸ਼ੁਮੀਤ ਬੈਨਰਜੀ ਨੇ ਬੀ.ਬੀ.ਸੀ. ਬੋਰਡ ਮੈਂਬਰ ਵਜੋਂ ਦਿੱਤਾ ਅਸਤੀਫ਼ਾ ਅਗਲੀ ਖ਼ਬਰ ਜਦੋਂ ਫ਼ਿਲਮ '12ਵੀਂ ਫੇਲ੍ਹ' ਨੂੰ ਇਕ ਵੱਡੇ ਓ.ਟੀ.ਟੀ. ਪਲੇਟਫਾਰਮ ਨੇ ਕੀਤਾ ਇਨਕਾਰ-ਵਿਧੂ ਵਿਨੋਦ ਚੋਪੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।