05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸ਼ੁਮੀਤ ਬੈਨਰਜੀ ਨੇ ਬੀ.ਬੀ.ਸੀ. ਬੋਰਡ ਮੈਂਬਰ ਵਜੋਂ ਦਿੱਤਾ ਅਸਤੀਫ਼ਾ

ਅਜੀਤ ਡੈਸਕ 23-11-2025
ਲੰਡਨ, 22 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੇ ਤਕਨਾਲੋਜੀ ਨਿਵੇਸ਼ਕ ਸ਼ੁਮੀਤ ਬੈਨਰਜੀ ਨੇ ਬਰਤਾਨਵੀ ਜਨਤਕ ਪ੍ਰਸਾਰਕ ਦੇ ਉੱਚ ਪੱਧਰ 'ਤੇ 'ਕਾਰਜਸ਼ੀਲ ਮੁੱਦਿਆਂ' ਨੂੰ ਲੈ ਕੇ ਬੀ.ਬੀ.ਸੀ. ਦੇ ਗੈਰ-ਕਾਰਜਕਾਰੀ ਬੋਰਡ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਹੈ | ਬੈਨਰਜੀ ਦਾ ਅਸਤੀਫਾ ਬੀਤੇ ਕੱਲ ਉਸ ਸਮੇਂ ਆਇਆ ਜਦੋਂ ਬੀ.ਬੀ.ਸੀ. ਵਿਚ ਇਕ ਦਸਤਾਵੇਜ਼ੀ ਫਿਲਮ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2021 ਦੇ ਭਾਸ਼ਣ ਦੇ ਸੰਪਾਦਨ ਨੂੰ ਲੈ ਕੇ ਡੂੰਘਾ ਵਾਦ ਵਿਵਾਦ ਚੱਲ ਰਿਹਾ ਹੈ | ਆਪਣੇ ਅਸਤੀਫੇ 'ਚ ਬੈਨਰਜੀ ਨੇ ਕਿਹਾ ਕਿ ਡਾਇਰੈਕਟਰ ਜਨਰਲ ਟਿਮ ਡੇਵੀ ਤੇ ਨਿਊਜ਼ ਮੁਖੀ ਡੇਬੋਰਾ ਟਰਨੈਸ ਦੇ ਅਸਤੀਫੇ ਤੋਂ ਪਹਿਲਾਂ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਨਾਲ 'ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ | ਬਿ੍ਟਿਸ਼ ਪ੍ਰਸਾਰਣ ਕਾਰਪੋਰੇਸ਼ਨ (ਬੀ.ਬੀ.ਸੀ.) ਨੇ ਸੁਮਿਤ ਬੈਨਰਜੀ ਦੇ ਅਸਤੀਫੇ ਦੀ ਪੁਸ਼ਟੀ ਕੀਤੀ ਹੈ |
ਬੀ.ਬੀ.ਸੀ. ਨੇ ਕਿਹਾ ਕਿ ਬੋਰਡ ਵਿਚ ਗੈਰ-ਕਾਰਜਕਾਰੀ ਮੈਂਬਰ ਵਜੋਂ ਬੈਨਰਜੀ ਦਾ ਕਾਰਜਕਾਲ ਦਸੰਬਰ ਦੇ ਅੰਤ ਵਿਚ ਖਤਮ ਹੋਣ ਵਾਲਾ ਸੀ ਤੇ ਅਸੀਂ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ ਕਰਦੇ ਹਾਂ | ਉਨ੍ਹਾਂ ਨੂੰ ਬਦਲਣ ਲਈ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਤੇ ਅਸੀਂ ਸਹੀ ਸਮੇਂ ਤੇ ਹੋਰ ਜਾਣਕਾਰੀ ਦੇਵਾਂਗੇ |
ਪਿਛਲੀ ਖ਼ਬਰ ਕੈਮਰਿਆਂ ਦੀ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ ਅਗਲੀ ਖ਼ਬਰ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਬੋਲਸੋਨਾਰੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।