25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਰਤਨ ਟਾਟਾ ਦੀ ਮਤਰੇਈ ਮਾਂ ਸਿਮੋਨ ਟਾਟਾ ਦਾ ਦਿਹਾਂਤ

ਅਜੀਤ ਡੈਸਕ 06-12-2025
ਮੁੰਬਈ, 5 ਦਸੰਬਰ (ਇੰਟ.)-ਰਤਨ ਟਾਟਾ ਦੀ ਮਤਰੇਈ ਮਾਂ ਤੇ ਨੋਏਲ ਟਾਟਾ ਦੀ ਮਾਂ, ਸਿਮੋਨ ਡੁਨੋਅਰ ਟਾਟਾ ਦਾ ਦਿਹਾਂਤ ਹੋ ਗਿਆ ਹੈ | ਉਸਨੇ 95 ਸਾਲ ਦੀ ਉਮਰ 'ਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਆਖਰੀ ਸਾਹ ਲਏ | ਸਵਿਟਜ਼ਰਲੈਂਡ 'ਚ ਜਨਮੀ, ਸਿਮੋਨ ਨੇ ਭਾਰਤ ਆਉਣ ਤੋਂ ਬਾਅਦ ਨਾ ਸਿਰਫ ਟਾਟਾ ਪਰਿਵਾਰ ਵਿਚ ਇਕ ਜਗ੍ਹਾ ਸਥਾਪਿਤ ਕੀਤੀ ਬਲਕਿ ਕਾਸਮੈਟਿਕ ਬ੍ਰਾਂਡ ਲੈਕਮੇ ਨੂੰ ਗਲੋਬਲ ਪੱਧਰ 'ਤੇ ਲੈ ਗਏ | ਸਿਮੋਨ ਟਾਟਾ ਦਾ ਜਨਮ ਸਵਿਟਜ਼ਰਲੈਂਡ ਦੇ ਜਿਨੇਵਾ 'ਚ ਹੋਇਆ ਸੀ | ਉਸਦਾ ਪੂਰਾ ਨਾਮ ਸਿਮੋਨ ਨੇਵਲ ਡੁਨੋਅਰ ਸੀ | ਉਸਨੇ 1953 'ਚ ਭਾਰਤ ਦਾ ਦੌਰਾ ਕੀਤਾ ਤੇ 1955 'ਚ ਨੇਵਲ ਐਚ. ਟਾਟਾ ਨਾਲ ਵਿਆਹ ਕੀਤਾ |

ਪਿਛਲੀ ਖ਼ਬਰ ਸ਼ੈਫਾਲੀ ਵਰਮਾ ਆਈ.ਸੀ.ਸੀ. ਮਹੀਨੇ ਦੀ ਸਰਬੋਤਮ ਮਹਿਲਾ ਖਿਡਾਰੀ ਵਜੋਂ ਨਾਮਜ਼ਦ ਅਗਲੀ ਖ਼ਬਰ ਬਰਤਾਨੀਆ ਵਿਖੇ ਔਰਤ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਪੰਜਾਬੀ ਨੂੰ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।