03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਰਫਬਾਰੀ ਕਾਰਨ ਹੋ ਰਹੀ ਭਾਰੀ ਤਿਲਕਣਬਾਜ਼ੀ

ਅਜੀਤ ਡੈਸਕ 28-12-2025
ਟੋਰਾਂਟੋ, 27 ਦਸੰਬਰ (ਹਰਜੀਤ ਸਿੰਘ ਬਾਜਵਾ)-ਗ੍ਰੇਟਰ ਟੋਰਾਂਟੋ ਏਰੀਆ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਹਰ ਦੂਜੇ ਤੀਜੇ ਦਿਨ ਪੈ ਰਹੀ ਬਰਫਬਾਰੀ ਨਾਲ ਠੰਢ ਵਿਚ ਹੋਰ ਵੀ ਵਾਧਾ ਹੋ ਰਿਹਾ ਹੈ | ਭਾਵੇਂ ਕਈ ਖੇਤਰਾਂ ਵਿਚ ਅਜੇ ਬਰਫ ਦੇ ਵੱਡੇ ਢੇਰ ਨਹੀਂ ਲੱਗੇ ਪਰ ਫੇਰ ਵੀ ਪੈ ਰਹੀ ਭਾਰੀ ਬਰਫਬਾਰੀ ਕਾਰਨ ਲੋਕ ਕੜਾਕੇ ਦੀ ਠੰਢ ਨਾਲ ਜਰੂਰ ਕੁੰਗੜ ਰਹੇ ਹਨ | ਪਿਛਲੇ ਦੋ ਕੁ ਦਿਨਾਂ ਦੌਰਾਨ ਹੋਈ ਬਰਫਬਾਰੀ ਅਤੇ ਤਿਲਕਣਬਾਜ਼ੀ ਕਾਰਨ ਅਨੇਕਾਂ ਹੀ ਵਾਹਨ ਵੀ ਨੁਕਸਾਨੇ ਗਏ ਹਨ ਜਦੋਂਕਿ ਬਰਫਬਾਰੀ ਅਤੇ ਤਿਲਕਣਬਾਜ਼ੀ ਵਿਚ ਤੇਜ਼ ਡਰਾਈਵਿੰਗ ਕਰਨੀ ਬਹੁਤੇ ਲੋਕਾਂ ਨੂੰ ਮਹਿੰਗੀ ਪੈਂਦੀ ਹੈ | ਪ੍ਰਸ਼ਾਸਨ ਵਲੋਂ ਇਸ਼ਤਿਹਾਰਾਂ ਅਤੇ ਆਪਣੇ ਸੋਰਸਾਂ ਰਾਹੀਂ ਵੀ ਲੋਕਾਂ ਨੂੰ ਇਸ ਮੌਸਮ ਵਿਚ ਵਧੇਰੇ ਬਚਾਅ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ | ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਵੀ ਭਾਰੀ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਕੈਲੀਫੋਰਨੀਆ ਵਿਚ ਬਰਫ਼ਬਾਰੀ ਕਾਰਨ ਵਾਹਨ ਸੜਕਾਂ 'ਤੇ ਫਸੇ <br/> ਅਗਲੀ ਖ਼ਬਰ ਮੁਫ਼ਤ ਰਾਸ਼ਨ ਵੰਡ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।