03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੈਲੀਫੋਰਨੀਆ ਵਿਚ ਬਰਫ਼ਬਾਰੀ ਕਾਰਨ ਵਾਹਨ ਸੜਕਾਂ 'ਤੇ ਫਸੇ <br/>

ਅਜੀਤ ਡੈਸਕ 28-12-2025
ਸੈਕਰਾਮੈਂਟੋ, 27 ਦਸੰਬਰ (ਹੁਸਨ ਲੜੋਆ ਬੰਗਾ)-ਉੱਤਰ ਪੂਰਬ ਕੈਲੀਫੋਰਨੀਆ ਵਿਚ ਕਿ੍ਸਮਸ ਦੇ ਜਸ਼ਨਾਂ ਦੌਰਾਨ ਲੋਕਾਂ ਨੂੰ ਬਰਫ਼ਬਾਰੀ ਤੇ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਨੇਕਾਂ ਵਾਹਨ ਬਰਫ਼ਬਾਰੀ ਕਾਰਨ ਉੱਤਰ ਪੂਰਬ ਕੈਲੀਫੋਰਨੀਆ ਹਾਈਵੇਅ 'ਤੇ ਫਸ ਗਏ ਹਨ | ਕੈਲੀਫੋਰਨੀਆ ਹਾਈਵੇਅ ਗਸ਼ਤ ਦਲ ਨੇ ਕੈਲੀਫੋਰਨੀਆ ਦੀਆਂ ਸੀਏਰਾ ਨੇਵਾਡਾ ਪਹਾੜੀਆਂ ਵਿਚ ਕੈਸਲ ਚੋਟੀ ਨੇੜੇ ਫਸੇ ਵਾਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਹਨ | ਗਸ਼ਤ ਦਲ ਨੇ ਲਿਖਿਆ ਹੈ ਕਿ ਕੈਸਲ ਚੋਟੀ ਨੇੜੇ ਆਵਾਜਾਈ ਜਾਮ ਹੈ ਤੇ ਵਾਹਨ ਫਸੇ ਹੋਏ ਹਨ ਇਸ ਨੂੰ ਸਾਫ ਕਰਨ ਲਈ ਅਜੇ ਸਮਾਂ ਲੱਗੇਗਾ | ਗੱਡੀਆਂ ਟਕਰਾਅ ਜਾਣ ਕਾਰਨ ਕੁਝ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਵੀ ਰਿਪੋਰਟ ਹੈ | ਕੈਲੀਫੋਰਨੀਆ ਹਾਈਵੇਅ ਗਸ਼ਤੀ ਦਲ ਨੇ ਕਿ੍ਸਮਿਸ ਤੋਂ 3 ਦਿਨ ਪਹਿਲਾਂ ਹੀ ਡਰਾਈਵਰਾਂ ਨੂੰ ਸਰਦ ਰੁੱਤ ਦਾ ਤੂਫਾਨ ਆਉਣ ਦੀ ਚਿਤਾਵਨੀ ਦਿੱਤੀ ਸੀ ਤੇ ਕਿਹਾ ਸੀ ਕਿ ਭਾਰੀ ਬਰਫ਼ਬਾਰੀ, ਤੇਜ ਹਵਾਵਾਂ ਤੇ ਤਕਰੀਬਨ ਜ਼ੀਰੋ ਦਿ੍ਸ਼ਟੀ ਵਰਗੇ ਹਾਲਾਤ ਬਣ ਜਾਣਗੇ, ਅਸੀਂ ਛੁੱਟੀਆਂ ਦਾ ਆਨੰਦ ਲੈਣਾ ਚਾਹੁੰਦੇ ਹਾਂ ਪਰੰਤੂ ਧਿਆਨ ਰੱਖਣਾ ਕਿ 1-80 ਉਪਰ ਫਸਣ ਵਾਲਿਆਂ ਵਿੱਚ ਕਿਤੇ ਆਪਾਂ ਵੀ ਨਾ ਹੋਈਏ |

ਪਿਛਲੀ ਖ਼ਬਰ ਡਰੋਨ ਬਣੇ ਜੇਲ੍ਹ ਸੁਰੱਖਿਆ ਲਈ ਖਤਰਾ, ਕੈਦੀਆਂ ਦੀ ਡਰੋਨਾਂ ਰਾਹੀਂ ਭੱਜਣ ਦੀ ਵਧੀ ਸੰਭਾਵਨਾ <br/> ਅਗਲੀ ਖ਼ਬਰ ਬਰਫਬਾਰੀ ਕਾਰਨ ਹੋ ਰਹੀ ਭਾਰੀ ਤਿਲਕਣਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।