04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਵਾਈਟ ਹਾਊਸ ਪ੍ਰੈੱਸ ਸਕੱਤਰ ਲੀਵਿਟ ਧੀ ਨੂੰ ਦੇਵੇਗੀ ਜਨਮ

ਅਜੀਤ ਡੈਸਕ 28-12-2025
ਸੈਕਰਾਮੈਂਟੋ, 27 ਦਸੰਬਰ (ਹੁਸਨ ਲੜੋਆ ਬੰਗਾ)-ਵਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਰੋਲਿਨ ਲੀਵਿਟ ਗਰਭਵਤੀ ਹੈ ਤੇ ਉਹ ਇੱਕ ਧੀ ਨੂੰ ਜਨਮ ਦੇਵੇਗੀ | ਇਹ ਖਬਰ ਖੁਦ ਲੀਵਿਟ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਕਿਹਾ ਹੈ ਕਿ ਇਹ ਸਾਡੇ ਲਈ ਅਣਮੁੱਲਾ ਮਹਾਨ ਕਿ੍ਸਮਸ ਤੋਹਫ਼ਾ ਹੈ | ਲੀਵਿਟ ਨੇ ਲਿਖਿਆ ਹੈ ਕਿ 'ਮੇਰਾ ਪਤੀ ਤੇ ਮੈਂ ਸਾਡੇ ਪਰਿਵਾਰ ਦੇ ਵੱਡਾ ਹੋਣ ਪ੍ਰਤੀ ਉਤਸ਼ਾਹਿਤ ਹਾਂ ਤੇ ਸਾਡੇ ਪੁੱਤਰ ਦੇ ਵੱਡਾ ਭਰਾ ਬਣਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ |' ਲੀਵਿਟ ਨੇ ਲਿਖਿਆ ਹੈ ਕਿ ਧੀ ਦੇ ਅਗਲੇ ਸਾਲ ਮਈ ਵਿਚ ਪੈਦਾ ਹੋੋਣ ਦੀ ਆਸ ਹੈ | ਇਥੇ ਜ਼ਿਕਰਯੋਗ ਹੈ ਕਿ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਵਿਚ ਜੋੜੇ ਨੂੰ ਪੈਦਾ ਹੋਣ ਵਾਲੇ ਲਿੰਗ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਂਦਾ ਹੈ | 28 ਸਾਲਾ ਲੀਵਿਟ ਵਾਈਟ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਭ ਤੋਂ ਛੋਟੀ ਉਮਰ ਦੀ ਸਲਾਹਕਾਰ ਹੈ |
ਪਿਛਲੀ ਖ਼ਬਰ ਗੰਨੇ ਦੀ ਬਕਾਇਆ ਅਦਾਇਗੀ ਸੰਬੰਧੀ ਕਿਸਾਨਾਂ ਤੇ ਅਧਿਕਾਰੀਆਂ ਦੀ ਮੀਟਿੰਗ ਅਗਲੀ ਖ਼ਬਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।