ਸਕਾਟਿਸ਼ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਅਨਸ ਸਰਵਰ ਨੇ ਹਾਊਸ ਆਫ਼ ਲਾਰਡਜ਼ ਵਿਚ ਸੀਟ ਸੰਭਾਲੀ
ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਿਸ਼ ਲੇਬਰ ਪਾਰਟੀ ਦੇ ਸਾਬਕਾ ਪ੍ਰਧਾਨ ਅਨਸ ਸਰਵਰ ਨੇ ਵੀਰਵਾਰ ਨੂੰ ਬਰਤਾਨੀਆ ਦੀ ਸੰਸਦ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿੱਚ ਰਸਮੀ ਤੌਰ ’ਤੇ ਆਪਣੀ ਸੀਟ ਸੰਭਾਲ ਲਈ। ਸਕਾਟਲੈਂਡ ਵਿੱਚ ਪੰਜ ਸਾਲ ਤੋਂ ਵੱਧ ਪਾਰਟੀ ਦੀ ਅਗਵਾਈ ਕਰਨ ਵਾਲੇ 43 ਸਾਲਾ ਸਰਵਰ ਨੇ ਰਵਾਇਤੀ ਲਾਲ ਚੋਗੇ ਪਹਿਨ ਕੇ ਬਾਦਸ਼ਾਹ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ।
ਅਜੀਤ ਡੈਸਕ
04-09-2026