28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

20-06-2025

ਅਜੀਤ ਡੈਸਕ 20-06-2025

 ਟ੍ਰੈਵਲ ਏਜੰਟਾਂ ਨੂੰ ਨਕਦ ਭੁਗਤਾਨ ਨਾ ਕਰੋ
ਏਜੰਟ ਜਿਸ ਨੂੰ ਦਲਾਲ ਆਖਿਆ ਜਾਂਦਾ ਹੈ, ਸਰਕਾਰੀ ਕੰਮਾਂ ਵਿਚ ਏਜੰਟਾਂ ਦੀ ਭਰਮਾਰ ਹੈ। ਹਾਲਾਂਕਿ ਸਰਕਾਰੀ ਕੰਮਾਂ ਦੇ ਏਜੰਟਾਂ ਨੇ ਵਿਜ਼ਟਿੰਗ ਕਾਰਡ ਤੇ ਬੋਰਡ ਵੀ ਲਗਵਾਏ ਹੋਏ ਹਨ। ਇਹ ਸਾਰਾ ਗ਼ੈਰ ਕਾਨੂੰਨੀ ਹੈ। ਪਰ ਪੰਜਾਬ ਵਿਚ ਤਾਂ ਕੋਈ ਕਾਨੂੰਨ ਹੀ ਨਹੀਂ। ਲੋਕਾਂ ਨੂੰ ਪਤਾ ਸਰਕਾਰੀ ਕੰਮ ਰਿਸ਼ਵਤ ਤੋਂ ਬਗ਼ੈਰ ਨਹੀਂ ਹੁੰਦਾ। ਸਰਕਾਰ ਲੱਖ ਦਾਅਵੇ ਕਰੇ। ਨਕਦ ਭੁਗਤਾਨ ਤੁਹਾਡਾ ਕੰਮ 100 ਫ਼ੀਸਦੀ ਹੋ ਗਿਆ। ਫੇਰ ਕਰੋ। ਕੋਈ ਪਛਤਾਵਾ ਨਹੀਂ ਹੋਵੇਗਾ। ਟ੍ਰੈਵਲ ਏਜੰਟਾਂ ਦੇ ਹਮੇਸ਼ਾ ਖਾਤੇ ਵਿਚ ਪੈਸੇ ਪਾਓ। ਚੈੱਕ ਜਾਂ ਬੈਂਕ ਡਰਾਫਟ ਨਾਲ ਪੈਸੇ ਦਾ ਭੁਗਤਾਨ ਕਰੋ। ਇਸ ਦਾ ਪੱਕਾ ਸਬੂਤ ਹੋਵੇਗਾ। ਧੋਖਾ ਨਹੀਂ ਹੋਵੇਗਾ। ਗ਼ੈਰ ਪੰਜੀਕ੍ਰਤ ਏਜੰਟ ਦੇ ਧੱਕੇ ਨਾ ਚੜ੍ਹੋ। ਨੌਕਰੀਆਂ ਜਾਂ ਯੂਨੀਵਰਸਿਟੀ ਦੀ ਪੂਰੀ ਜਾਣਕਾਰੀ ਲਵੋ। ਵੀਜ਼ਾ ਫਰਾਡ ਤੋਂ ਬਚੋ। ਅਧਿਕਾਰਤ ਲਾਇਸੈਂਸ ਤੋਂ ਸਲਾਹ ਲਵੋ।

-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।

ਸਮਾਜੀਕਰਨ
ਮਨੁੱਖੀ ਵਿਵਹਾਰ ਦੇ ਵਿਕਾਸ ਵਿਚ ਜੈਵਿਕ ਕਾਰਕਾਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਸਮਾਜਿਕ ਕਾਰਕ ਵੀ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ। ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜੀਕਰਨ ਅਜਿਹੀ ਪ੍ਰਕਿਰਿਆ ਹੈ ਜਿਸ ਸਦਕਾ ਵਿਅਕਤੀ ਸਮਾਜਿਕ ਪਰੰਪਰਾਵਾਂ ਤੇ ਰੀਤੀ ਰਿਵਾਜਾਂ ਅਨੁਸਾਰ ਵਿਵਹਾਰ ਕਰਨਾ ਸਿੱਖਦਾ ਹੈ। ਸਮਾਜੀਕਰਨ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ।
ਪ੍ਰਕਿਰਿਆ ਦੇ ਕਾਰਨ ਮਨੁੱਖ ਸਮਾਜ ਕਲਿਆਣ ਦੇ ਕੰਮਾਂ ਵਿਚੋਂ ਰੁਚੀ ਲੈਣਾ ਸਿੱਖਦਾ ਹੈ। ਜਿਸ ਸਦਕਾ ਵਿਅਕਤੀ ਵਿਚ ਸਮਾਜਿਕ ਜ਼ਿੰਮੇਵਾਰੀ, ਕੰਟਰੋਲ ਅਤੇ ਸੰਤੁਲਿਤ ਸ਼ਖ਼ਸੀਅਤ ਦੀ ਭਾਵਨਾ ਪੈਦਾ ਹੁੰਦੀ ਹੈ। ਪਰਿਵਾਰ ਵਿਚ ਰਹਿ ਕੇ ਬੱਚਾ ਸਭ ਤਰ੍ਹਾਂ ਦੇ ਹਾਲਾਤਾਂ ਨਾਲ ਸੰਘਰਸ਼ ਕਰਨਾ ਸਿੱਖਦਾ ਹੈ। ਭਾਸ਼ਾ ਰਾਹੀਂ ਵਿਅਕਤੀ ਰਾਜਨੀਤੀ, ਧਰਮ, ਜਾਤ, ਵਰਗ ਸੰਬੰਧੀ ਵਿਚਾਰ ਪ੍ਰਗਟ ਕਰ ਕੇ ਸਮਾਜੀਕਰਨ ਸਿੱਖਦਾ ਹੈ।

-ਮਨੋਵਿਗਿਆਨ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ (ਹੁਸ਼ਿਆਰਪੁਰ)

ਕੋਰੋਨਾ ਫਿਰ ਬੂਹੇ 'ਤੇ
ਅੱਜ ਕੱਲ੍ਹ ਕੋਰੋਨਾ ਫਿਰ ਸਰਗਰਮ ਹੋ ਗਿਆ ਹੈ। ਅਜਿਹੇ 'ਚ ਜਾਗਰੂਕਤਾ ਅਤੇ ਮਾਨਸਿਕ ਸੰਤੁਲਨ ਰੱਖਣਾ ਜ਼ਰੂਰੀ ਹੁੰਦਾ ਹੈ। ਵਾਇਰਸਾਂ ਬਾਰੇ ਸਰਕਾਰ ਦੀ ਸਾਰਥਿਕ ਪਹੁੰਚ ਦੱਸੀ ਗਈ ਹੈ, ਵਾਇਰਸਾਂ ਦੇ ਸਰਦੀ ਜ਼ੁਕਾਮ ਵਾਲੇ ਲੱਛਣ ਦੱਸੇ ਗਏ ਹਨ, ਜਿਸ ਕਰਕੇ ਪਹਿਲੀ ਨਜ਼ਰੇ ਪਹਿਚਾਣ ਨਹੀਂ ਹੋ ਸਕਦੀ। ਸਰਦੀ ਜ਼ੁਕਾਮ ਨੂੰ ਅਸੀਂ ਆਮ ਲੈ ਲੈਂਦੇ ਹਾਂ।
ਐੱਚ.ਐਮ.ਪੀ.ਵੀ. ਵਾਇਰਸ ਚਿੜੀਆਂ ਤੋਂ ਪੈਦਾ ਹੋਇਆ ਦੱਸਿਆ ਗਿਆ ਹੈ। ਸਾਹ ਰੋਗ ਵਾਲਿਆਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ ਜੇ ਇਸ ਨੂੰ ਕਾਬੂ ਨਹੀਂ ਕੀਤਾ ਜਾਂਦਾ ਤਾਂ ਇਹ ਵਿਗੜ ਕੇ ਨਿਮੋਨੀਆ ਬਣ ਜਾਂਦਾ ਹੈ। ਇਹ ਨੌਬਤ ਖ਼ਤਰਨਾਕ ਹੁੰਦੀ ਹੈ। ਇਹ ਲਾਗ ਦੀ ਬਿਮਾਰੀ ਹੈ ਇਸ ਨੂੰ ਫੈਲਣ ਤੋਂ ਰੋਕਣਾ ਚਾਹੀਦਾ ਹੈ। ਅੱਜ ਇਸ ਨਵੇਂ ਕੋਰੋਨਾ ਵਾਇਰਸ ਬਾਰੇ ਸਰਕਾਰ ਇਕਦਮ ਤਿਆਰ ਹੈ, ਇਸ ਤੋਂ ਇਲਾਵਾ ਇਸ ਵਾਇਰਸ ਨਾਲ ਮਹਾਂਮਾਰੀ ਦੀ ਸਥਿਤੀ ਦੀ ਆਸ ਵੀ ਨਹੀਂ ਹੈ, ਪਰ ਫਿਰ ਵੀ ਜਾਗਦੇ ਰਹਿਣਾ ਜ਼ਰੂਰੀ ਹੈ। ਸਭ ਨੂੰ ਚੇਤੰਨ, ਤਿਆਰ ਅਤੇ ਜਾਗਰੂਕਤਾ ਨਾਲ ਚੱਲਣਾ ਪਵੇਗਾ। ਇਸ ਤੋਂ ਇਲਾਵਾ ਜਨਤਕ ਸਹਿਯੋਗ ਵੀ ਜ਼ਰੂਰੀ ਹੈ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ

ਪਿਛਲੀ ਖ਼ਬਰ ਅਫੀਮ ਅਤੇ ਡਰੱਗ ਮਨੀ ਸਣੇ ਕਾਬੂ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਸਿੱਖ ਭਾਈਚਾਰੇ ਨੂੰ ਸੋਚ ਸਮਝ ਕੇ ਚੱਲਣ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।