28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਅਫੀਮ ਅਤੇ ਡਰੱਗ ਮਨੀ ਸਣੇ ਕਾਬੂ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 20-06-2025
ਮਮਦੋਟ, 19 ਜੂਨ (ਸੁਖਦੇਵ ਸਿੰਘ ਸੰਗਮ)-ਪੁਲਿਸ ਥਾਣਾ ਲੱਖੋਂ ਕਿ ਬਹਿਰਾਮ ਨੇ ਬੀ.ਐੱਸ.ਐੱਫ ਨਾਲ ਸਾਂਝੀ ਨਾਕੇਬੰਦੀ ਦੌਰਾਨ ਕਰੀਬ ਅੱਧਾ ਕਿੱਲੋ ਅਫੀਮ ਅਤੇ ਡਰੱਗ ਮਨੀ ਸਮੇਤ ਕਾਬੂ ਕੀਤੇ ਗਏ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਇਸ ਸਬੰਧੀ ਏ.ਐੱਸ.ਆਈ ਦਰਸ਼ਨ ਸਿੰਘ ਦੀ ਪੁਲਿਸ ਪਾਰਟੀ ਵਲੋਂ ਬੀ.ਐੱਸ.ਐੱਫ ਜਵਾਨਾਂ ਸਮੇਤ ਪਿੰਡ ਗਜਨੀ ਵਾਲਾ ਨੇੜੇ ਚੁਰਸਤੇ 'ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਪਿੰਡ ਰਾਜਾ ਰਾਏ ਵਾਲੇ ਪਾਸਿਉਂ ਆਉਂਦੀ ਇਕ ਸਵਿਫ਼ਟ ਗੱਡੀ ਸਵਾਰ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਅੱਧਾ ਕਿੱਲੋ ਅਫੀਮ ਬਰਾਮਦ ਕੀਤੀ ਸੀ | ਇਸ ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਰਾਜ ਕੁਮਾਰ ਪੁੱਤਰ ਹਜਾਰਾ ਸਿੰਘ ਪਿੰਡ ਰਾਜਾ ਰਾਏ, ਨਛੱਤਰ ਸਿੰਘ ਪੁੱਤਰ ਦੇਸਾ ਸਿੰਘ ਪਿੰਡ ਚੱਕ ਭੰਗੇ ਵਾਲਾ ਅਤੇ ਲਖਵੀਰ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਗੰਧੂ ਕਿਲਚਾ ਤੋਂ 511 ਗ੍ਰਾਮ ਅਫੀਮ, ਇਕ ਮੋਬਾਈਲ ਆਈ ਫ਼ੋਨ ਪ੍ਰੋ ਮੈਕਸ-14 ਅਤੇ 75050 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਕੀਤੀ ਗਈ ਸੀ, ਦੋਸ਼ੀਆਂ ਖ਼ਿਲਾਫ਼ ਐਨ.ਡੀ.ਪੀ.ਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਚੁਣੌਤੀਆਂ ਦਾ ਟਾਕਰਾ ਕਰਨ ਲਈ ਮਿਸਲਾਂ ਦੀ ਤਰਜ਼ 'ਤੇ ਇਕਜੁੱਟ ਹੋਵੇ ਸਿੱਖ ਕੌਮ-ਜਥੇ. ਗੜਗੱਜ <br/> ਅਗਲੀ ਖ਼ਬਰ 20-06-2025

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।