ਨਵੀਂ ਦਿੱਲੀ, 19 ਜੂਨ (ਜਗਤਾਰ ਸਿੰਘ)-ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ, ਸਿੱਖਾਂ ਨੂੰ ਨਿੱਜੀ ਆਪਸੀ ਰੋਸੇ ਗਿਲੇ ਅਤੇ ਧੜੇਬਾਜ਼ੀ ਛੱਡ ਕੇ ਕੌਮ ਦੇ ਵਡੇਰੇ ਹਿਤਾਂ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ¢ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਰਿਹਾਇਸ਼ ਪੰਜਾਬੀ ਬਾਗ਼ ਵਿਖੇ ਪੁੱਜੇ ਜਥੇ. ਗੜਗੱਜ ਨੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦੇ ਨਾਲ ਹੀ ਦਿੱਲੀ ਵਿਚ ਸਿੱਖੀ ਦੇ ਪ੍ਰਚਾਰ ਬਾਰੇ ਚਰਚਾ ਕੀਤੀ ¢ ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸਿੱਖੀ ਦੀ ਰਾਹ ਤੋਂ ਭਟਕੇ ਨੌਜਵਾਨਾਂ ਨੂੰ ਮੁੜ ਲੀਹਾਂ 'ਤੇ ਲੈ ਕੇ ਆਉਣ ਲਈ ਇੱਕਜੁੱਟਤਾ ਨਾਲ ਹੰਭਲਾ ਮਾਰਨ ਦੀ ਲੋੜ ਹੈ ¢ ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਚੁਨੌਤੀਆਂ ਨੂੰ ਰਲ ਮਿਲ ਕੇ ਨਜਿੱਠਿਆ ਜਾ ਸਕਦਾ ਹੈ ¢ ਉਨ੍ਹਾਂ ਸਿੱਖ ਮਿਸਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛੋਕੜ ਵਿਚ ਕਈ ਵਖਰੇਵੇਂ ਹੋਣ ਦੇ ਬਾਵਜੂਦ ਜਦੋਂ ਕੌਮ ਦੇ ਸਾਹਮਣੇ ਕੋਈ ਚੁਨੌਤੀ ਆਉਂਦੀ ਸੀ ਤਾਂ ਸਾਰੀਆਂ ਮਿਸਲਾਂ ਆਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ ਇੱਕਜੁੱਟ ਹੋ ਜਾਂਦੀਆ ਸਨ ¢ ਉਨ੍ਹਾਂ ਕਿਹਾ ਕਿ ਹੁਣ ਵੀ ਉਸੇ ਤਰਜ਼ 'ਤੇ ਇੱਕਜੁੱਟ ਹੋਣ ਦੀ ਲੋੜ ਹੈ ¢ ਇਸ ਮੌਕੇ ਜਥੇ. ਗੜਗੱਜ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਅਤੇ ਉਹ ਇਹ ਵੀ ਦੱਸਿਆ ਕਿ ਉਹ ਪਿੰਡਾਂ ਪਿੰਡਾਂ ਵਿਚ ਜਾ ਕੇ ਵੇਖ ਆਏ ਹਨ,ਲੋਕਾਂ ਵਿਚ ਸਿੱਖੀ ਜਜ਼ਬਾ ਕਾਇਮ ਹੈ¢ ਸਿਰਫ਼ ਸਾਨੂੰ ਆਪਣੇ ਸਾਰੇ ਰੋਸੇ ਗਿਲੇ ਛੱਡ ਕੇ ਇੱਕਜੁੱਟ ਹੋਣ ਦੀ ਲੋੜ ਹੈ ¢ ਇਸ ਮੌਕੇ ਪਰਮਜੀਤ ਸਿੰਘ ਸਰਨਾ ਤੇ ਹੋਰਨਾ ਵਲੋਂ ਜਥੇ. ਗੜਗੱਜ ਦਾ ਸਵਾਗਤ ਵੀ ਕੀਤਾ ਗਿਆ ¢