28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਡੀ.ਯੂ. ਦੇ ਪ੍ਰੋ. ਪ੍ਰਕਾਸ਼ ਸਿੰਘ ਗੜ੍ਹਵਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ

ਅਜੀਤ ਡੈਸਕ 20-06-2025
ਨਵੀਂ ਦਿੱਲੀ, 19 ਜੂਨ (ਮਿਸਰਦੀਪ ਭਾਟੀਆ)- ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਪ੍ਰਕਾਸ਼ ਸਿੰਘ ਨੂੰ ਭਾਰਤ ਦੀ ਰਾਸ਼ਟਰਪਤੀ ਨੇ ਹੇਮਵਤੀ ਨੰਦਨ ਬਹੁਗੁਣਾ ਗੜ੍ਹਵਾਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ | ਪ੍ਰੋ. ਪ੍ਰਕਾਸ਼ ਸਿੰਘ ਇਸ ਸਮੇਂ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਡਾਇਰੈਕਟਰ ਦਾ ਅਹੁਦਾ ਸੰਭਾਲ ਰਹੇ ਹਨ | ਉਨ੍ਹਾਂ ਦੀ ਨਿਯੁਕਤੀ 'ਤੇ ਡੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ, ਕਾਲਜ ਦੇ ਡੀਨ ਪ੍ਰੋ. ਬਲਰਾਮ ਪਾਨੀ, ਰਜਿਸਟਰਾਰ ਡਾ. ਵਿਕਾਸ ਗੁਪਤਾ ਅਤੇ ਸੱਭਿਆਚਾਰ ਪ੍ਰੀਸ਼ਦ ਦੇ ਚੇਅਰਮੈਨ ਅਨੂਪ ਲਾਠਰ ਨੇ ਖ਼ੁਸ਼ੀ ਪ੍ਰਗਟ ਕੀਤੀ ਹੈ ਅਤੇ ਰਾਸ਼ਟਰਪਤੀ ਦਰੋਪਤੀ ਮੁੁਰਮੂ ਦਾ ਧੰਨਵਾਦ ਕੀਤਾ ਹੈ | ਪ੍ਰੋ. ਪ੍ਰਕਾਸ਼ ਸਿੰਘ ਨੇ ਦਿੱਲੀ ਯੂਨੀਵਰਸਿਟੀ ਤੋਂ ਐਮ.ਏ. ਐਮ.ਫਿਲ ਅਤੇ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੈ | 17 ਦਸੰਬਰ 2021 ਤੋਂ ਉਹ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ | ਉਹ ਰਾਜਨੀਤੀ ਵਿਗਿਆਨ, ਡੀ.ਯੂ. ਵਿਚ ਪ੍ਰੋਫ਼ੈਸਰ ਹਨ | ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ ਦੇ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਟ੍ਰੇਸ਼ਨ, ਡਾ. ਅੰਬੇਡਕਰ ਚੇਅਰ ਇਨ ਸੋਸ਼ਲ ਜਸਟਿਸ ਦੇ ਪ੍ਰੋਫ਼ੈਸਰ ਸਨ | ਵਾਈਸ-ਚਾਂਸਲਰ ਵਜੋਂ ਉਨ੍ਹਾਂ ਦੀ ਨਿਯੁਕਤੀ ਕਾਰਨ ਦਿੱਲੀ ਯੂਨੀਵਰਸਿਟੀ ਵਿਚ ਖ਼ੁਸ਼ੀ ਦੀ ਲਹਿਰ ਹੈ |
ਪਿਛਲੀ ਖ਼ਬਰ ਵਿਦਿਆ ਨਿਵਾਸ ਮਿਸ਼ਰਾ ਦੀ ਜਨਮ ਸ਼ਤਾਬਦੀ ਮੌਕੇ 'ਤੇ ਦੋ ਰੋਜ਼ਾ ਸੈਮੀਨਾਰ ਸ਼ੁਰੂ ਅਗਲੀ ਖ਼ਬਰ ਚੁਣੌਤੀਆਂ ਦਾ ਟਾਕਰਾ ਕਰਨ ਲਈ ਮਿਸਲਾਂ ਦੀ ਤਰਜ਼ 'ਤੇ ਇਕਜੁੱਟ ਹੋਵੇ ਸਿੱਖ ਕੌਮ-ਜਥੇ. ਗੜਗੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।