19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਬੰਗਲਾਦੇਸ਼ ਵਿਚ ਟੈਗੋਰ ਦੇ ਜੱਦੀ ਘਰ 'ਤੇ ਹਮਲੇ ਤੋਂ ਬਾਅਦ ਦਿੱਲੀ ਵਿਚ ਹੰਗਾਮਾ, ਭਾਜਪਾ ਸੜਕਾਂ 'ਤੇ ਉੱਤਰੀ

ਅਜੀਤ ਡੈਸਕ 17-06-2025
ਨਵੀਂ ਦਿੱਲੀ, 16 ਜੂਨ (ਮਿਸਰਦੀਪ ਭਾਟੀਆ)-ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਰਾਬਿੰਦਰ ਨਾਥ ਟੈਗੋਰ ਦੇ ਜੱਦੀ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਪੂਰੇ ਭਾਰਤ ਵਿਚ ਗੁੱਸਾ ਹੈ | ਅੱਜ ਭਾਰਤੀ ਜਨਤਾ ਪਾਰਟੀ ਰਾਜਧਾਨੀ ਦਿੱਲੀ ਵਿਚ ਹਮਲੇ ਦੇ ਵਿਰੁੱਧ ਸੜਕਾਂ 'ਤੇ ਉੱਤਰ ਆਈ | ਦਿੱਲੀ ਭਾਜਪਾ ਮੁਖੀ ਵੀਰੇਂਦਰ ਸਚਦੇਵਾ ਦੀ ਅਗਵਾਈ ਹੇਠ ਪਾਰਟੀ ਦੇ ਮੈਂਬਰ ਤੇ ਹੋਰ ਪ੍ਰਦਰਸ਼ਨਕਾਰੀ ਬੰਗਲਾਦੇਸ਼ ਹਾਈ ਕਮਿਸ਼ਨ ਜਾਣਗੇ, ਜਿੱਥੇ ਉਹ ਇਸ ਵਿਰੁੱਧ ਮੰਗ ਪੱਤਰ ਸੌਂਪਣਗੇ | ਵੀਰੇਂਦਰ ਸਚਦੇਵਾ ਨੇ ਕਿਹਾ ਕਿ ਅਸੀਂ ਇਸ ਹਮਲੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਹ ਬੰਗਾਲੀ ਅਤੇ ਹਿੰਦੂ ਸੱਭਿਆਚਾਰ 'ਤੇ ਹਮਲਾ ਹੈ | ਉਨ੍ਹਾਂ ਦੀ ਸਰਕਾਰ ਨੂੰ ਕੱਟੜਪੰਥੀਆਂ ਦੁਆਰਾ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਨੋਟਿਸ ਲੈਣਾ ਚਾਹੀਦਾ ਹੈ | ਅਸੀਂ ਹਿੰਦੂ ਅਤੇ ਬੰਗਾਲੀ ਸੱਭਿਆਚਾਰ ਪ੍ਰਤੀ ਨਿਰਾਦਰ ਨੂੰ ਬਰਦਾਸ਼ਤ ਨਹੀਂ ਕਰਾਂਗੇ | ਅਸੀਂ ਕੱਟੜਪੰਥੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ | ਬੰਗਲਾਦੇਸ਼ ਵਿਚ ਨੋਬਲ ਪੁਰਸਕਾਰ ਜੇਤੂ ਰਾਬਿੰਦਰ ਨਾਥ ਟੈਗੋਰ ਦੇ ਜੱਦੀ ਘਰ ਵਿਚ ਹੋਈ ਭੰਨ ਤੋੜ ਦੇ ਸੰਬੰਧ ਵਿਚ ਘੱਟੋ-ਘੱਟ ਪੰਜ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਢਾਕਾ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਕਵੀ ਨਾਲ ਸੰਬੰਧਿਤ ਕਿਸੇ ਵੀ ਅਵਸ਼ੇਸ਼ ਨੂੰ ਨੁਕਸਾਨ ਨਹੀਂ ਪਹੁੰਚਿਆ | ਰਾਬਿੰਦਰ ਨਾਥ ਦੇ ਦਾਦਾ ਦਵਾਰਕਾ ਨਾਥ ਟੈਗੋਰ ਨੇ ਇਸ ਨੂੰ 1840 ਵਿਚ ਖ਼ਰੀਦਿਆ ਸੀ ਅਤੇ ਇਸ ਜਗ੍ਹਾ ਨੋਬਲ ਪੁਰਸਕਾਰ ਜੇਤੂ ਦਾ ਮਨਪਸੰਦ ਟਿਕਾਣਾ ਸੀ, ਜਿਥੇ ਉਸ ਨੇ ਆਪਣੀਆਂ ਬਹੁਤ ਸਾਰੀਆਂ ਮਹੱਤਵਪੂਰਨ ਸਾਹਿਤਕ ਰਚਨਾਵਾਂ ਲਿਖੀਆਂ |
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ ਕੀਤਾ ਵਿਚਾਰ ਵਟਾਂਦਰਾ ਅਗਲੀ ਖ਼ਬਰ ਦਿੱਲੀ ਦੇ ਭਾਰਤ ਨਗਰ ਵਿਚ 36 ਬੰਗਲਾਦੇਸ਼ੀ ਨਾਗਰਿਕ ਫੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।