31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸੀ.ਪੀ.ਆਈ. ਵਲੋਂ ਅਨਾਜ ਮੰਡੀ ਗੇਟ ਜਗਾਧਰੀ ਵਿਖੇ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 18-06-2025

ਯਮੁਨਾਨਗਰ, 17 ਜੂਨ (ਗੁਰਦਿਆਲ ਸਿੰਘ ਨਿਮਰ)-ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਅੱਜ ਜ਼ਿਲ੍ਹਾ ਸਕੱਤਰ ਧਰਮਪਾਲ ਚੌਹਾਨ ਅਤੇ ਸੀ. ਪੀ. ਐਮ. ਜ਼ਿਲ੍ਹਾ ਸਕੱਤਰ ਪਿਆਰੇ ਲਾਲ ਤੰਵਰ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਗੇਟ ਜਗਾਧਰੀ ਵਿਖੇ ਇਕੱਤਰ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਆਗੂਆਂ ਨੇ ਐਸ. ਡੀ. ਐਮ. ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਇਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਭਾਰਤ ਗਾਜ਼ਾ 'ਚ ਇਜ਼ਰਾਈਲੀ ਕਤਲੇਆਮ ਦੀ ਨਿੰਦਾ ਕਰਕੇ ਪੀੜਤਾਂ ਨੂੰ ਬਚਾਉਣ 'ਚ ਆਪਣੀ ਭੂਮਿਕਾ ਨਿਭਾਏ | ਇਜ਼ਰਾਈਲੀ ਸਰਕਾਰ ਵਲੋਂ ਚਲਾਈ ਜਾ ਰਹੀ ਨਸਲਕੁਸ਼ੀ ਜੰਗ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਆਗੂਆਂ ਨੇ ਕਿਹਾ ਕਿ ਪਿਛਲੇ 20 ਮਹੀਨਿਆਂ 'ਚ ਹੁਣ ਤੱਕ ਇਜ਼ਰਾਈਲ 'ਤੇ ਲਗਾਤਾਰ ਬੰਬਾਰੀ ਅਤੇ ਫੌਜੀ ਹਮਲਿਆਂ ਕਾਰਨ 55,000 ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਿਲ ਹਨ | ਇਨ੍ਹਾਂ ਹਮਲਿਆਂ 'ਚ ਜ਼ਰੂਰੀ ਬੁਨਿਆਦੀ ਢਾਂਚੇ, ਹਸਪਤਾਲਾਂ, ਸਕੂਲਾਂ ਅਤੇ ਸ਼ਰਨਾਰਥੀ ਆਸਰਾ-ਘਰਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗਾਜ਼ਾ ਦੇ ਲੋਕਾਂ ਨੂੰ ਬਹੁਤ ਵੱਡੀ ਮਨੁੱਖੀ ਤਬਾਹੀ 'ਚ ਧੱਕਿਆ ਗਿਆ ਹੈ ਅਤੇ ਇਹ ਨਸਲਕੁਸ਼ੀ ਤੋਂ ਘੱਟ ਨਹੀਂ ਹੈ | ਉਨ੍ਹਾਂ ਕਿਹਾ ਕਿ ਹੁਣ ਇਜ਼ਰਾਈਲ ਗਾਜ਼ਾ 'ਚ ਸਹਾਇਤਾ ਨੂੰ ਦਾਖਲ ਹੋਣ ਦੇਣ ਤੋਂ ਵੀ ਰੋਕ ਰਿਹਾ ਹੈ | ਆਗੂਆਂ ਨੇ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਪਾਣੀਆਂ 'ਚ ਗਾਜ਼ਾ ਲਈ ਆਜ਼ਾਦੀ ਫਲੋਟੀਲਾ ਲੈ ਕੇ ਜਾਣ ਵਾਲੇ ਮਾਨਵਤਾਵਾਦੀ ਸਹਾਇਤਾ ਜਹਾਜ਼ ਮੈਡੇਲੀਨ 'ਤੇ ਇਜ਼ਰਾਈਲ ਦੇ ਹਮਲੇ ਦੀ ਵੀ ਨਿਖੇਧੀ ਕਰਦੇ ਹਾਂ ਅਤੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਰੇ ਨਜ਼ਰਬੰਦ ਅੰਤਰਰਾਸ਼ਟਰੀ ਵਲੰਟੀਅਰਾਂ ਦੀ ਰਿਹਾਈ ਦੀ ਮੰਗ ਕਰੇ, ਗਾਜ਼ਾ ਲਈ ਮਾਨਵਤਾਵਾਦੀ ਸਹਾਇਤਾ ਯਕੀਨੀ ਬਣਾਏ ਅਤੇ ਅਣਮਨੁੱਖੀ ਘੇਰਾਬੰਦੀ ਨੂੰ ਖਤਮ ਕਰਨ ਲਈ ਤੁਰੰਤ ਕਦਮ ਚੁੱਕੇ | ਇਸ ਤੋਂ ਇਲਾਵਾ ਉਹ ਮੰਗ ਕਰਦੇ ਹਨ ਕਿ ਪਹਿਲਾਂ ਹੀ ਵਿਸਥਾਪਿਤ ਲੱਖਾਂ ਫਲਸਤੀਨੀਆਂ ਦਾ ਮੁੜ ਵਿਸਥਾਪਨ ਇਜ਼ਰਾਈਲੀ ਸਰਕਾਰ ਦੀ ਅੰਤਰਰਾਸ਼ਟਰੀ ਕਾਨੂੰਨ, ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਮਨੁੱਖਤਾ ਪ੍ਰਤੀ ਘੋਰ ਅਣਦੇਖੀ ਨੂੰ ਦਰਸਾਉਂਦਾ ਹੈ | ਅੰਤਰਰਾਸ਼ਟਰੀ ਪਾਣੀਆਂ ਤੋਂ ਮਾਨਵਤਾਵਾਦੀ ਸਹਾਇਤਾ ਜਹਾਜ਼ ਦਾ ਅਗਵਾ ਇਸ ਦੀ ਤਾਜ਼ਾ ਉਦਾਹਰਣ ਹੈ | ਇਸ ਕਾਰਵਾਈ ਵਿਰੁੱਧ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ | ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸਜਨਕ ਹੈ ਕਿ ਭਾਰਤ ਸਰਕਾਰ ਨੇ ਫਿਲਸਤੀਨ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਆਪਣੀ ਇਤਿਹਾਸਕ ਵਚਨਬੱਧਤਾ ਦੇ ਉਲਟ ਇਜ਼ਰਾਈਲੀ ਹਮਲੇ ਪ੍ਰਤੀ ਤੁਸ਼ਟੀਕਰਨ ਵਾਲਾ ਰੁਖ਼ ਅਪਣਾਇਆ ਹੋਇਆ ਹੈ, ਜੋ ਕਿ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਿਦੇਸ਼ ਨੀਤੀ ਤੋਂ ਸ਼ਰਮਨਾਕ ਭਟਕਣਾ ਨੂੰ ਦਰਸਾਉਂਦਾ ਹੈ | ਅੰਤ 'ਚ ਜਰਨੈਲ ਸਿੰਘ ਸਾਂਗਵਾਨ, ਗੁਰਭਜਨ ਸਿੰਘ ਮਝੈਲ, ਹਰਭਜਨ ਸਿੰਘ ਸੰਧੂ, ਯਸ਼ਪਾਲ ਅਤੇ ਮਹੀਪਾਲ ਚਮੌਰੀ ਨੇ ਵਿਚਾਰ ਸਾਂਝੈ ਕਰਦਿਆਂ ਕਿਹਾ ਕਿ ਅਸੀਂ ਜੰਗ ਨਹੀਂ, ਸ਼ਾਂਤੀ ਚਾਹੁੰਦੇ ਹਾਂ, ਲਿਹਾਜ਼ਾ ਇਜ਼ਰਾਈਲ ਦੁਆਰਾ ਛੇੜੀ ਗਈ ਅਣਮਨੁੱਖੀ ਜੰਗ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਣਾ ਚਾਹੀਦਾ ਹੈ |

ਪਿਛਲੀ ਖ਼ਬਰ ਨਿਗਮ ਕਮਿਸ਼ਨਰ ਡਾ. ਵੈਸ਼ਾਲੀ ਸ਼ਰਮਾ ਵਲੋਂ ਬਰਸਾਤੀ ਨਾਲਿਆਂ ਦਾ ਨਿਰੀਖਣ <br/> ਅਗਲੀ ਖ਼ਬਰ ਹਰਿਆਣਾ ਕਮੇਟੀ 26 ਨੂੰ ਕੁਰੂਕਸ਼ੇਤਰ ਵਿਖੇ ਕਾਲਾ ਦਿਵਸ ਮਨਾਏਗੀ: ਜਥੇ. ਝੀਂਡਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।